• Home
  • »
  • News
  • »
  • punjab
  • »
  • CHANDIGARH CHAIRMAN OF INDIAN RAILWAYS PASSENGER SERVICES COMMITTEE VISITS CHANDIGARH RAILWAY STATION REVIEWS ARRANGEMENTS KS

IR ਦੀ ਯਾਤਰੀ ਸੇਵਾ ਕਮੇਟੀ ਦੇ ਚੇਅਰਮੈਨ ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜ਼ਾ

ਭਾਰਤੀ ਰੇਲਵੇ ਬੋਰਡ (Railway Board of India) ਦੀ ਯਾਤਰੀ ਸੇਵਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਰਤਨ (Ramesh Chandra Ratan) ਨੇ ਸ਼ੁੱਕਰਵਾਰ ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ਦਾ ਦੌਰਾ ਕੀਤਾ ਅਤੇ ਰੇਲਵੇ ਸਟੇਸ਼ਨ (Railway Station) 'ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

  • Share this:
ਚੰਡੀਗੜ੍ਹ: ਭਾਰਤੀ ਰੇਲਵੇ ਬੋਰਡ (Railway Board of India) ਦੀ ਯਾਤਰੀ ਸੇਵਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਰਤਨ (Ramesh Chandra Ratan) ਨੇ ਸ਼ੁੱਕਰਵਾਰ ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ਦਾ ਦੌਰਾ ਕੀਤਾ ਅਤੇ ਰੇਲਵੇ ਸਟੇਸ਼ਨ (Railway Station) 'ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਜਾਂਚ ਦੌਰਾਨ ਉਨ੍ਹਾਂ ਰੇਲਵੇ ਸਟੇਸ਼ਨ 'ਤੇ ਸਫ਼ਾਈ ਦੇ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ ਅਤੇ ਸਫ਼ਾਈ ਕਰਨ ਵਾਲੇ ਸਟੇਸ਼ਨ ਨੂੰ 10 ਹਜ਼ਾਰ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਚੰਡੀਗੜ੍ਹ ਭਾਜਪਾ (Chandigarh BJP) ਦੇ ਸੂਬਾ ਜਨਰਲ ਸਕੱਤਰ ਰਾਮਬੀਰ ਭੱਟੀ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਰਮੇਸ਼ ਚੰਦਰ ਰਤਨ ਨੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਯਾਤਰੀਆਂ ਲਈ ਉਪਲਬਧ ਕਰਵਾਈਆਂ ਗਈਆਂ ਸਹੂਲਤਾਂ ਦੀ ਜਾਂਚ ਵੀ ਕੀਤੀ। ਉਨ੍ਹਾਂ ਦੇਖਿਆ ਕਿ ਇਥੇ ਬੈਠਣ ਲਈ ਬੈਂਚ ਤਾਂ ਲਗਾਏ ਗਏ ਸਨ ਪਰ ਛੱਤ 'ਤੇ ਪੱਖਿਆਂ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਦਾ ਤੁਰੰਤ ਨੋਟਿਸ ਲੈਂਦਿਆਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਉਥੇ ਪੱਖਿਆਂ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ। ਪਲੇਟਫਾਰਮ 'ਤੇ ਖਾਣੇ ਦੇ ਸਟਾਲਾਂ 'ਤੇ ਕੀਤੇ ਗਏ ਪ੍ਰਬੰਧ ਵਧੀਆ ਸਨ। ਉਨ੍ਹਾਂ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਸਥਿਤ ਬੁੱਕ ਸਟਾਲ 'ਤੇ ਲੱਗੇ ਅਸ਼ਲੀਲ ਸਾਹਿਤ ਦੀਆਂ ਕਿਤਾਬਾਂ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਨ੍ਹਾਂ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪਲੇਟਫਾਰਮ ਨੰਬਰ 3 'ਤੇ ਪੀਣ ਵਾਲੇ ਪਾਣੀ ਦੇ ਬਰਤਨ ਬਦਲਣ ਦੇ ਵੀ ਨਿਰਦੇਸ਼ ਦਿੱਤੇ।

ਆਪਣੇ ਦੌਰੇ ਦੌਰਾਨ ਰੇਲਵੇ ਕਮੇਟੀ ਦੇ ਚੇਅਰਮੈਨ।


ਇਸ ਮੌਕੇ ਰੇਲਵੇ ਸਟੇਸ਼ਨ ’ਤੇ ਕੰਮ ਕਰਦੇ ਪੋਰਟਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ। ਉਨ੍ਹਾਂ ਪੋਰਟਰਾਂ ਦੀ ਰੈਣ ਬਸੇਰੇ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ 'ਤੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੇ ਰਮੇਸ਼ ਚੰਦਰ ਰਤਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਹੂਲਤ ਲਈ ਸਟੇਸ਼ਨ ਦੇ ਬਾਹਰ ਬਣੇ ਆਟੋ ਰਿਕਸ਼ਾ ਸਟੈਂਡ 'ਤੇ ਪਖਾਨੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।

ਇਸੇ ਤਰ੍ਹਾਂ ਸਟੇਸ਼ਨ ਦੇ ਨਜ਼ਦੀਕ ਸਥਿਤ ਪਿੰਡ ਦਰਵਾ ਦੇ ਲੋਕਾਂ ਨੇ ਰਮੇਸ਼ ਚੰਦਰ ਰਤਨ ਨੂੰ ਦੱਸਿਆ ਕਿ ਰੇਲਵੇ ਗੱਡੀਆਂ ਦੀ ਤਰਫੋਂ ਸਟੇਸ਼ਨ 'ਤੇ ਉਤਾਰਨ ਸਮੇਂ ਇੱਥੇ ਉੱਡ ਰਹੀ ਕੋਲੇ ਦੀ ਸੁਆਹ ਤੋਂ ਪਿੰਡ ਵਾਸੀ ਦੁਖੀ ਹਨ। ਇਸ ਸਮੱਸਿਆ ਬਾਰੇ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਹੈਪੀ ਨੇ ਉਨ੍ਹਾਂ ਨੂੰ ਦੱਸਿਆ ਕਿ ਤੇਜ਼ ਹਵਾ ਅਤੇ ਇੱਥੋਂ ਲੰਘਣ ਵਾਲੇ ਵਾਹਨਾਂ ਕਾਰਨ ਕੋਲੇ ਦੀ ਸੁਆਹ ਪਿੰਡ ਵੱਲ ਉੱਡ ਜਾਂਦੀ ਹੈ, ਜਿਸ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ।

ਚੰਡੀਗੜ੍ਹ ਰੇਲਵੇ ਦੇ ਦੌਰੇ ਦੌਰਾਨ ਰਮੇਸ਼ ਚੰਦਰ ਰਤਨ, ਕਰਮਚਾਰੀਆਂ ਨਾਲ।


ਭਾਰਤੀ ਰੇਲਵੇ ਬੋਰਡ ਦੀ ਚੇਅਰਮੈਨ ਰਮੇਸ਼ ਚੰਦਰ ਰਤਨ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੰਚਕੂਲਾ ਵਾਲੇ ਪਾਸੇ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਦੌਰੇ 'ਤੇ ਆਏ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਦਾ ਨਾਂਅ ਚੰਡੀਗੜ੍ਹ ਪੰਚਕੂਲਾ ਰੇਲਵੇ ਸਟੇਸ਼ਨ ਰੱਖਣ ਦੀ ਸਲਾਹ ਦਿੱਤੀ।ਗਿਆਨ ਚੰਦ ਗੁਪਤਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੀ ਕਰੀਬ 4 ਹਜ਼ਾਰ ਏਕੜ ਜ਼ਮੀਨ ਪੰਚਕੂਲਾ ਵੱਲ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਉਣ ਲਈ ਪੰਚਕੂਲਾ ਤੱਕ ਫੈਲਾਇਆ ਜਾਣਾ ਚਾਹੀਦਾ ਹੈ।
Published by:Krishan Sharma
First published: