• Home
 • »
 • News
 • »
 • punjab
 • »
 • CHANDIGARH CHANDIGARH CITY WOMEN WHO DID 8 MARRIAGES IN PUNJAB AND HARYANA FOUND HIV POSITIVE KS

8 ਵਿਆਹ ਕਰਵਾਉਣ ਵਾਲੀ ਲੁਟੇਰੀ ਲਾੜੀ ਨਿਕਲੀ ਏਡਜ਼ ਪੀੜਤ, ਪੰਜਾਬ-ਹਰਿਆਣਾ ਦੇ ਨੌਜਵਾਨਾਂ ਨਾਲ ਕੀਤਾ ਸੀ ਵਿਆਹ

ਲੁਟੇਰੀ ਨੇ ਇੱਕ ਗਿਰੋਹ ਬਣਾਇਆ ਹੋਇਆ ਸੀ। ਇਹ ਗਿਰੋਹ ਪਹਿਲਾਂ 30 ਤੋਂ 40 ਸਾਲ ਦੀ ਉਮਰ ਦੇ ਕੁਆਰੇ, ਤਲਾਕਸ਼ੁਦਾ ਜਾਂ ਉਨ੍ਹਾ ਲੋਕਾਂ ਨੂੰ ਲੱਭਦਾ ਸੀ ਜਿਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੋਵੇ।

 • Share this:
  ਚੰਡੀਗੜ੍ਹ: ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ, ਪੁਲਿਸ ਨੇ ਇੱਕ ਲੁਟੇਰੀ ਲਾੜੀ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੁਟੇਰੀ ਲਾੜੀ 8 ਵਿਆਹ ਕਰਨ ਕਰਕੇ ਆਪਣੇ ਸਹੁਰਿਆਂ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ ਸੀ। ਲਾੜੀ ਨੂੰ ਲੈ ਕੇ ਹੋਏ ਖੁਲਾਸਿਆਂ ਨੇ ਪੁਲਿਸ ਤੱਕ ਦੇ ਹੋਸ਼ ਉਡਾ ਦਿੱਤੇ ਹਨ। ਹਫ਼ਤਾ ਪਹਿਲਾਂ ਫੜੀ ਗਈ ਇਸ ਲੁਟੇਰਨ ਲਾੜੀ ਦਾ ਪੁਲਿਸ ਨੇ HIV ਜਾਂਚ ਕਰਵਾਈ, ਜਿਸ ਵਿੱਚ ਮੁਲਜ਼ਮ ਲਾੜੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਪੁਲਿਸ ਉਸ ਨਾਲ ਵਿਆਹ ਕਰਵਾਉਣ ਵਾਲੇ ਸਾਰੇ ਲਾੜਿਆਂ ਦੀ ਵੀ ਜਾਂਚ ਕਰਵਾਉਣ ਜਾ ਰਹੀ ਹੈ।

  ਦੱਸ ਦੇਈਏ ਕਿ ਇਹ ਕੁੜੀ ਆਪਣੇ 3 ਸਾਥੀਆਂ ਨਾਲ ਗਿਰੋਹ ਬਣਾ ਕੇ ਨੌਜਵਾਨਾਂ ਨੂੰ ਫ਼ਸਾਉਂਦੀ ਸੀ। ਵਿਆਹ ਤੋਂ ਬਾਅਦ ਕੁੜੀ ਕੁੱਟਮਾਰ ਅਤੇ ਦਾਜ ਮੰਗਣ ਦਾ ਦੋਸ਼ ਲਾ ਕੇ ਝਗੜਾ ਕਰਦੀ ਸੀ ਅਤੇ ਫਿਰ ਪੰਚਾਇਤ ਸੱਦ ਲੈਂਦੀ ਸੀ। ਰਾਜੀਨਾਵੇਂ ਤੋਂ ਬਾਅਦ ਉਹ ਮੌਕਾ ਪਾ ਕੇ ਸਹੁਰੇ ਪਰਿਵਾਰ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਜਾਂਦੀ ਸੀ। ਇਸ ਕੰਮ ਵਿੱਚ ਉਸ ਦੀ ਮਾਂ ਵੀ ਸਾਥ ਦਿੰਦੀ ਸੀ। ਠੱਗੇ ਗਏ 8 ਵਿਚੋਂ 3 ਨੌਜਵਾਨਾਂ ਹਰਿਆਣਾ ਦੇ ਹਨ। ਪਟਿਆਲਾ ਦੇ ਜੁਲਕਾ ਇਲਾਕੇ ਵਿੱਚ 9ਵੇਂ ਲਾੜੇ ਦੀ ਤਲਾਸ਼ ਦੌਰਾਨ ਉਹ ਫੜੀ ਗਈ। ਜਿਥੇ ਵੀ ਉਸ ਨੇ ਵਿਆਹ ਕੀਤਾ, ਉਥੇ ਸੁਹਾਗਰਾਤ ਤੋਂ ਬਾਅਦ ਇੱਕ ਹਫ਼ਤਾ ਰਹਿ ਕੇ ਆਈ। ਅਜਿਹੇ ਵਿੱਚ ਉਸ ਵੱਲੋਂ ਠੱਗੇ ਲਾੜਿਆਂ 'ਤੇ ਵੀ ਏਡਜ਼ ਦਾ ਖਤਰਾ ਮੰਡਰਾਅ ਰਿਹਾ ਹੈ।

  ਮੁਲਜ਼ਮ ਔਰਤ ਦੀ ਉਮਰ 30 ਸਾਲ

  ਮੁਲਜ਼ਮ ਲਾੜੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ 30 ਸਾਲ ਹੈ। ਮੁਲਜ਼ਮ ਔਰਤ ਦਾ ਅਸਲੀ ਵਿਆਹ 2010 ਪਟਿਆਲਾ ਵਿੱਚ ਹੋਇਆ ਸੀ, ਜਿਸ ਤੋਂ ਉਸ ਦੇ 3 ਬੱਚੇ ਵੀ ਹੋਏ। ਉਨ੍ਹਾਂ ਦੀ ਉਮਰ ਹੁਣ 7 ਤੋਂ 9 ਸਾਲ ਵਿਚਕਾਰ ਹੈ। ਇਸ ਪਿਛੋਂ ਉਸ ਦਾ ਪਤੀ ਗਾਇਬ ਹੋ ਗਿਆ। ਇਸ ਲਾੜੀ ਨੇ ਪਤੀ ਤੋਂ ਤਲਾਕ ਵੀ ਨਹੀਂ ਲਿਆ। ਚਾਰ ਸਾਲ ਪਹਿਲਾਂ ਉਸ ਨੇ ਲੁੱਟ ਦਾ ਧੰਦਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਕੁਆਰੇ, ਤਲਾਕਸ਼ੁਦਾ ਅਤੇ ਜਿਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੋਵੇ, ਉਨ੍ਹਾਂ ਨੌਜਵਾਨਾਂ ਨੂੰ ਠੱਗਦੀ ਸੀ।

  9ਵਾਂ ਵਿਆਹ ਕਰਨ ਦੀ ਸੀ ਤਿਆਰੀ

  ਲੁਟੇਰੀ ਲਾੜੀ 8 ਵਿਆਹ ਕਰਨ ਤੋਂ ਬਾਅਦ ਹੁਣ 9ਵਾਂ ਵਿਆਹ ਕਰਨ ਦੀ ਤਿਆਰੀ ਵਿੱਚ ਸੀ। ਇਸ ਲਈ ਉਹ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਦੇਵੀਗੜ੍ਹ ਪੁੱਜੀ ਹੋਈ ਸੀ। ਇਥੇ ਉਹ ਸਾਰੇ ਜੁਲਕਾ ਥਾਣਾ ਪੁਲਿਸ ਦੇ ਹੱਥੇ ਚੜ੍ਹ ਗਏ। ਪੰਜ ਦਿਨ ਪਹਿਲਾਂ ਫੜੇ ਗਏ ਇਸ ਗਿਰੋਹ ਕੋਲੋਂ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚ ਜਾਲ ਵਿਛਾ ਰੱਖਿਆ ਸੀ। ਉਹ ਉਥੇ ਤਲਾਕਸ਼ੁਦਾ ਤੇ 30 ਤੋਂ 40 ਸਾਲ ਦੇ ਕੁਆਰੇ ਨੌਜਵਾਨਾਂ ਨੂੰ ਲੱਭਦੇ ਸਨ।
  Published by:Krishan Sharma
  First published: