ਚੰਡੀਗੜ੍ਹ ਦੇ ਸੈਕਟਰ 49 ਵਿੱਚ ਇੱਕ ਮਹਿਲਾ ਅਧਿਆਪਕ ਨੇ ਆਪਣੇ ਇੱਕ ਵਿਦਿਆਰਥੀ ਦੇ ਪਿਓ ਉਪਰ ਜਬਰ ਜਨਾਹ ਦੇ ਦੋਸ਼ ਲਾਏ ਹਨ। ਔਰਤ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਦੀ ਪਹਿਲਾਂ ਪੁਲਿਸ ਨੂੰ ਸਿ਼ਕਾਇਤ ਕੀਤੀ, ਪਰ ਪੁਲਿਸ ਨੇ ਕੋਈ ਸੁਣਵਾਈ ਨਾ ਕੀਤੀ। ਉਪਰੰਤ ਔਰਤ ਨੇ ਅਦਾਲਤ ਵਿੱਚ ਅਰਜ਼ੀ ਲਗਾਈ, ਜਿਸ ਪਿੱਛੋਂ ਅਦਾਲਤੀ ਹੁਕਮਾਂ 'ਤੇ ਔਰਤ ਦੇ ਬਿਆਨਾਂ ਉਪਰ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਮਹਿਲਾ ਅਧਿਆਪਕ ਸੈਕਟਰ 49 ਵਿੱਚ ਇੱਕ ਬੱਚੇ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਬੀਤੇ ਦਿਨ ਵੀ ਉਹ ਬੱਚੇ ਨੂੰ ਟਿਊਸ਼ਨ ਪੜ੍ਹਾਉਣ ਗਈ ਤਾਂ ਮੁਲਜ਼ਮ ਨੇ ਪਿਓ ਗੌਰਵ ਖੰਨਾ ਨੇ ਉਸ ਨਾਲ ਪਿਸਤੌਲ ਦੀ ਨੋਕ 'ਤੇ ਜਬਰ ਜਨਾਹ ਕੀਤਾ।
ਜਗਬਾਣੀ ਦੀ ਰਿਪੋਰਟ ਅਨੁਸਾਰ ਮੁਲਜ਼ਮ ਗੌਰਵ ਖੰਨਾ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਬੱਚਾ ਉਸ ਕੋਲ ਰਹਿੰਦਾ ਹੈ। ਇਸ ਬੱਚੇ ਨੂੰ ਪੜ੍ਹਾਉਣ ਲਈ ਹੀ ਪੀੜਤ ਮਹਿਲਾ ਅਧਿਆਪਕ ਲੱਗੀ ਹੋਈ ਸੀ। ਗੌਰਵ ਖੰਨਾ ਮਹਿਲਾ ਅਧਿਆਪਕ ਨਾਲ ਫੋਨ 'ਤੇ ਗੱਲਾਂ ਵੀ ਕਰਦਾ ਸੀ ਅਤੇ ਇੱਕ ਦਿਨ ਅਧਿਆਪਕ ਦੇ ਘਰ ਪੁੱਜ ਗਿਆ ਅਤੇ ਪਿਸਤੌਲ ਦੀ ਨੋਕ 'ਤੇ ਜਬਰ ਜਨਾਹ ਕੀਤਾ।
ਮੁਲਜ਼ਮ ਨੇ ਮਹਿਲਾ ਨੂੰ ਘਟਨਾ ਦਾ ਖੁਲਾਸਾ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਿਸ ਵੱਲੋਂ ਸੁਣਵਾਈ ਨਾ ਹੋਣ 'ਤੇ ਮਹਿਲਾ ਨੇ ਅਦਾਲਤ ਦਾ ਰੁਖ ਕੀਤਾ, ਜਿਸ ਦੇ ਹੁਕਮਾਂ ਪਿੱਛੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Crime against women, Rape case