Home /News /punjab /

ਚੰਡੀਗੜ੍ਹ: ਹਵਾਈ ਫੌਜ ਵੱਲੋਂ ਕੀਤਾ ਜਾਵੇਗਾ ਏਅਰ ਸ਼ੋਅ,24 ਘੰਟਿਆਂ ਵਿੱਚ ਬੁੱਕ ਹੋ ਗਈਆਂ ਏਅਰ ਸ਼ੋਅ ਦੀਆਂ ਸਾਰੀਆਂ ਟਿਕਟਾਂ

ਚੰਡੀਗੜ੍ਹ: ਹਵਾਈ ਫੌਜ ਵੱਲੋਂ ਕੀਤਾ ਜਾਵੇਗਾ ਏਅਰ ਸ਼ੋਅ,24 ਘੰਟਿਆਂ ਵਿੱਚ ਬੁੱਕ ਹੋ ਗਈਆਂ ਏਅਰ ਸ਼ੋਅ ਦੀਆਂ ਸਾਰੀਆਂ ਟਿਕਟਾਂ

Chandigarh Sukhna Lake ਏਅਰ ਸ਼ੋਅ ਦੀਆਂ ਟਿਕਟਾਂ ਹੋਈਆਂ ਬੁੱਕ

Chandigarh Sukhna Lake ਏਅਰ ਸ਼ੋਅ ਦੀਆਂ ਟਿਕਟਾਂ ਹੋਈਆਂ ਬੁੱਕ

ਇਸ ਵਾਰ ਸ਼ੋਅ ਦੀਆਂ ਟਿਕਟਾਂ ਆਨਲਾਈਨ ਹੋਣ ਕਾਰਨ ਚੰਡੀਗੜ੍ਹ ਤੋਂ ਬਾਹਰ ਰਹਿਣ ਵਾਲੇ ਲੋਕ ਵੀ ਏਅਰ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਲੋਕਾਂ ਨੇ ਐਪ ਨੂੰ ਡਾਊਨਲੋਡ ਕਰ ਕੇ ਪਾਸ ਖ਼ਰੀਦ ਲਏ ਹਨ।ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਏਅਰ ਸ਼ੋਅ ਦੀਆਂ ਸਾਰੀਆਂ ਟਿਕਟਾਂ 24 ਘੰਟਿਆਂ ਵਿੱਚ ਬੁੱਕ ਹੋ ਗਈਆਂ ਹਨ। ਪਹਿਲੇ ਹੀ ਦਿਨ 25 ਹਜ਼ਾਰ ਲੋਕਾਂ ਨੇ ਟਿਕਟਾਂ ਬੁੱਕ ਕਰਵਾ ਲਈਆਂ ਹਨ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: ਚੰਡੀਗੜ੍ਹ ਵਿੱਚ ਭਾਰਤੀ ਹਵਾਈ ਫੌਜ ਵੱਲੋਂ ਏਅਰ ਸ਼ੋਅ ਕੀਤਾ ਜਾਵੇਗਾ।ਚੰਡੀਗੜ੍ਹ ਦੀ ਸੁਖਨਾ ਝੀਲ 'ਤੇ 8 ਅਕਤੂਬਰ ਵਾਲੇ ਦਿਨ ਏਅਰਫੋਰਸ ਡੇਅ ਨੂੰ ਇਹ ਏਅਰ ਸ਼ੋਅ ਆਯੋਜਿਤ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਸ਼ੋਅ ਵਿੱਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੀਆਂ ਸ਼ਾਨਦਾਰ ਕਲਾਬਾਜ਼ੀਆਂ ਦਿਖਾਈਆਂ ਜਾਣਗੀਆਂ। ਪਰ ਇਸ ਵਾਰ ਸ਼ੋਅ ਦੀਆਂ ਟਿਕਟਾਂ ਆਨਲਾਈਨ ਹੋਣ ਕਾਰਨ ਚੰਡੀਗੜ੍ਹ ਤੋਂ ਬਾਹਰ ਰਹਿਣ ਵਾਲੇ ਲੋਕ ਵੀ ਏਅਰ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਲੋਕਾਂ ਨੇ ਐਪ ਨੂੰ ਡਾਊਨਲੋਡ ਕਰ ਕੇ ਪਾਸ ਖ਼ਰੀਦ ਲਏ ਹਨ।ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਏਅਰ ਸ਼ੋਅ ਦੀਆਂ ਸਾਰੀਆਂ ਟਿਕਟਾਂ 24 ਘੰਟਿਆਂ ਵਿੱਚ ਬੁੱਕ ਹੋ ਗਈਆਂ ਹਨ। ਪਹਿਲੇ ਹੀ ਦਿਨ 25 ਹਜ਼ਾਰ ਲੋਕਾਂ ਨੇ ਟਿਕਟਾਂ ਬੁੱਕ ਕਰਵਾ ਲਈਆਂ ਹਨ। ਜਿਨ੍ਹਾਂ ਲੋਕਾਂ ਨੇ ਆਨਲਾਈਨ ਟਿਕਟਾਂ ਬੁੱਕ ਕਰਵਾਈਆਂ ਹਨ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਦੂਜੇ ਰਾਜਾਂ ਅਤੇ ਵਿਦੇਸ਼ਾਂ ਤੋਂ ਵੀ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਏਅਰ ਸ਼ੋਅ ਵਿੱਚ 80 ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਹਾਲ ਹੀ ਵਿੱਚ ਫੌਜ ਵਿੱਚ ਸ਼ਾਮਲ ਕੀਤੇ ਗਏ ਭਿਆਨਕ ਲੜਾਕੂ ਜਹਾਜ਼ ਵੀ ਏਅਰ ਸ਼ੋਅ ਦਾ ਹਿੱਸਾ ਹੋਣਗੇ।ਵੱਡੀ ਗਿਣਤੀ ਵਿੱਚ ਲੋਕ ਇਸ ਏਅਰ ਸ਼ੋਅ ਦਾ ਹਿੱਸਾ ਬਣਨਗੇ ਅਤੇ ਯਾਦਗਾਰ ਪਲਾਂ ਦੇ ਗਵਾਹੀ ਬਣ ਜਾਣਗੇ।ਇਸ ਸ਼ੋਅ ਵਿੱਚ 100 ਤੋਂ ਜ਼ਿਆਦਾ ਜਹਾਜ਼ ਕਤਰੱਬ ਵਿਖਾਉਂਗੇ, ਜਿਸ ਵਿੱਚ ਰਾਫ਼ੇਲ, ਮਿਗ 21, ਚਿਨੁਕ ਹੈਲੀਕਾਪਟਰ ਸਮੇਤ ਹੋਰ ਕਈ ਜਹਾਜ਼ ਹੋਣਗੇ। ਚੰਡੀਗੜ੍ਹ ਵਿੱਚ ਹੋਣ ਵਾਲੇ ਇਸ ਸ਼ੋਅ ਨੂੰ ਲੈ ਕੇ ਪ੍ਰੈਕਟਿਸ ਸ਼ੁਰੂ ਹੋ ਗਈ ਹੈ ਦਿਨ ਵੇਲੇ ਹੁਣ ਆਮ ਹੀ ਲੜਾਕੂ ਜਹਾਜ਼ ਉਡਾਣ ਭਰਦੇ ਨਜ਼ਰ ਆ ਰਹੇ ਹਨ।

    Published by:Shiv Kumar
    First published:

    Tags: Air tickets, Aircraft, Chandigarh, Online