ਚੰਡੀਗੜ੍ਹ ਲੇਕ ਕਲੱਬ ਦਾ ਇੱਕ ਨੋਟਿਸ ਇਸ ਸਮੇਂ ਬਹੁਤ ਵਾਇਰਲ ਹੋ ਰਿਹਾ ਹੈ। ਕਲੱਬ ਵੱਲੋਂ ਜਾਰੀ ਇਸ ਨੋਟਿਸ ਵਿੱਚ ਮੈਂਬਰਾਂ ਨੂੰ ਕੁੱਝ ਨਿਯਮਾਂ ਨੂੰ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਪਰੰਤੂ ਇਹ ਨਿਯਮ ਅਜਿਹੇ ਲਿਖੇ ਗਏ ਜਿਨ੍ਹਾਂ ਨੇ ਸੋਸਲ ਮੀਡੀਆ 'ਤੇ ਹਾਸਿਆਂ ਭਰਪੂਰ ਟਿੱਪਣੀਆਂ ਬਟੋਰੀਆਂ ਹਨ। ਲੋਕ ਕਲੱਬ ਦੇ ਇਸ ਨੋਟਿਸ 'ਤੇ ਚੁਟਕੀਆਂ ਲੈ ਕੇ ਮਜਾਕ ਕਰ ਰਹੇ ਹਨ।
ਇਹ ਨੋਟਿਸ ਅਰਸ਼ਦੀਪ ਸੰਧੂ ਨੇ ਟਵਿੱਟਰ 'ਤੇ ਸਾਂਝਾ ਕੀਤੀ ਸੀ ਜੋ ਹੁਣ ਹਟਾ ਦਿੱਤਾ ਗਿਆ ਹੈ। ਨੋਟਿਸ ਵਿੱਚ ਕਲੱਬ ਵੱਲੋਂ ਮੈਂਬਰਾਂ ਲਈ ਜਿੰਮ ਵਿੱਚ underwear stamped ਅਤੇ ਇੱਕ smell test ਜ਼ਰੂਰੀ ਕਿਹਾ ਗਿਆ। ਉਧਰ, ਲੇਕ ਕਲੱਬ ਪ੍ਰਬੰਧਕਾਂ ਨੇ ਵਾਇਰਲ ਨੋਟਿਸ ਨੂੰ 'ਸ਼ਰਾਰਤ' ਦੱਸਿਆ।
ਨੋਟਿਸ ਵਿੱਚ ਕਿਹਾ ਗਿਆ ਕਿ ਮੈਂਬਰ ਇਸ ਅਜੀਬ ਨਿਯਮਾਂ ਨੂੰ ਲਾਗੂ ਕਰਨ, ਜਦੋਂ ਉਹ ਕਲੱਬ ਦੇ ਜ਼ਿੰਮ ਜਾਂ ਰੈਸਟੋਰੈਂਟ ਵਿੱਚ ਹੋਣ। ਇਨ੍ਹਾਂ ਵਿੱਚ 'ਸਟੈਂਪਿੰਗ ਅਪਰੂਵਲ ਅੰਡਰ ਗਾਰਮੈਂਟਸ', ਘਟੀਆ ਸ਼ਬਦਾਂ ਦੀ ਆਗਿਆ ਤੋਂ ਇਲਾਵਾ ਜੇਕਰ ਤੁਸੀ ਸ਼ਾਰਟਸ ਪਹਿਨ ਰਹੇ ਹੋ ਤਾਂ ਆਪਣੀਆਂ ਲੱਤਾਂ ਨੂੰ ਸ਼ੇਵ ਕਰੋ, ਵਰਗੇ ਹਾਸੋ-ਹੀਣੇ ਨਿਯਮ ਬਣਾਏ ਗਏ ਹਨ।
ਨੋਟਿਸ ਵਿੱਚ ਇਹ ਵੀ ਨਿਯਮ ਲਿਖਿਆ ਗਿਆ ਕਿ ਜਿੰਮ ਵਰਤਣ ਵਾਲਿਆਂ ਲਈ '"proper gym suits" ਜ਼ਰੂਰੀ ਅਤੇ ਨਾਲ ਹੀ ਅੰਡਰਗਾਰਮੈਂਟਸ ਵੱਲ ਖ਼ਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ।
ਨੋਟਿਸ ਵਿੱਚ 'ਸਿਰਫ਼ ਅਪਰੂਵਡ ਅੰਡਰਗਾਰਮੈਂਟ' ਜ਼ਿੰਮ ਵਿੱਚ allowed ਕੀਤੇ ਗਏ ਹਨ। ਅਜੇ ਇਹ ਕਾਫੀ ਹੀ ਨਹੀਂ ਸੀ ਕਿ ਇੱਕ ਪੁਆਇੰਟ ਵਿੱਚ ਸਪੋਰਟਸ ਕਲੱਬ ਅੰਦਰ 'ਸਿਰਫ਼ ਬੁਰੇ ਸ਼ਬਦਾਂ ਦੀ ਵਰਤੋ' ਕਰਨ ਲਈ ਕਿਹਾ ਗਿਆ।
A notice of guidelines (pic 1) put up at Lake Sports Complex, Sector 1, Chandigarh goes viral on social media.
ਉਧਰ, ਇਸ ਹਾਸੋਹੀਣੇ ਪੱਤਰ ਕਾਰਨ ਮਜਾਕ ਦਾ ਪਾਤਰ ਬਣੇ ਲੇਕ ਕਲੱਬ ਦੇ ਇੱਕ ਟ੍ਰੇਨਰ ਅਨਮੋਲ ਦੀਪ ਨੇ ਕਿਹਾ, '' ਅਸੀਂ ਇਹ ਜਾਰੀ ਨਹੀਂ ਕੀਤਾ। ਕਿਸੇ ਨੇ ਇਹ ਸ਼ਰਾਰਤ ਕੀਤੀ ਹੈ ਕਿਉਂਕਿ ਸੋਮਵਾਰ ਨੂੰ ਕਲੱਬ ਬੰਦ ਰਹਿੰਦਾ ਹੈ, ਅਸੀਂ ਸੀਸੀਟੀਵੀ ਫੁਟੇਜ ਰਾਹੀਂ ਜਾਂਚ ਕਰ ਰਹੇ ਹਾਂ।''
Published by: Krishan Sharma
First published: August 03, 2021, 17:40 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh , Facebook , Social media , Twitter , Viral