• Home
  • »
  • News
  • »
  • punjab
  • »
  • CHANDIGARH CHANDIGARH LETTER FROM PUNJAB UNIVERSITY STUDENTS TO EDUCATION MINISTER BAJWA REGARDING DEMANDS KS

ਮੰਗਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਬਾਜਵਾ ਨੂੰ ਸੌਂਪਿਆ ਪੱਤਰ

ਮੰਚ ਦੇ ਆਗੂਆਂ ਡਾ. ਰਵੀਦਿੱਤ ਸਿੰਘ ਤੇ ਸੰਦੀਪ ਕੁਮਾਰ ਨੇ ਕਿਹਾ ਕਿ ਸਰਕਾਰੀ ਕਾਲਜ ਬਚਾਉ ਮੰਚ, ਪੰਜਾਬ ਪਿਛਲੇ ਸਮੇਂ ਤੋਂ ਲਗਾਤਾਰ ਨਿਘਾਰ ਵੱਲ ਜਾ ਰਹੀ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਲਈ ਸੰਘਰਸ਼ਸੀਲ ਹੈ।

ਮੰਗਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਬਾਜਵਾ ਨੂੰ ਸੌਂਪਿਆ ਪੱਤਰ

ਮੰਗਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਬਾਜਵਾ ਨੂੰ ਸੌਂਪਿਆ ਪੱਤਰ

  • Share this:
    ਕਰਨ ਵਰਮਾ

    ਚੰਡੀਗੜ੍ਹ: ਅੱਜ ਸਰਕਾਰੀ ਕਾਲਜ ਬਚਾਉ ਮੰਚ, ਪੰਜਾਬ ਦੇ ਆਗੂਆਂ ਵੱਲੋਂ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਤੇ ਮੰਗ ਪੱਤਰ ਸੌਂਪਿਆ ਗਿਆ। ਇਸਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਰਾਜਸੀ ਸਲਾਹਕਾਰ ਡਾ. ਅਮਰ ਸਿੰਘ ਨੂੰ ਵੀ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ।

    ਪ੍ਰੈਸ ਬਿਆਨ ਜਾਰੀ ਕਰਦਿਆਂ ਮੰਚ ਦੇ ਆਗੂਆਂ ਡਾ. ਰਵੀਦਿੱਤ ਸਿੰਘ ਤੇ ਸੰਦੀਪ ਕੁਮਾਰ ਨੇ ਕਿਹਾ ਕਿ ਸਰਕਾਰੀ ਕਾਲਜ ਬਚਾਉ ਮੰਚ, ਪੰਜਾਬ ਪਿਛਲੇ ਸਮੇਂ ਤੋਂ ਲਗਾਤਾਰ ਨਿਘਾਰ ਵੱਲ ਜਾ ਰਹੀ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਲਈ ਸੰਘਰਸ਼ਸੀਲ ਹੈ। ਇਸੇ ਲੜੀ ਦੇ ਮੱਦੇਨਜਰ ਮੰਚ ਵੱਲੋਂ ਅੱਜ ਉਚੇਰੀ ਸਿੱਖਿਆ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਜਾਬ ਯੂਨੀਵਰਸਿਟੀ ਅੰਦਰ ਮਿਲ ਕੇ ਮੰਗ ਪੱਤਰ ਸੌੰਪਿਆ ਗਿਆ।

    ਉਨ੍ਹਾਂ ਕਿਹਾ ਕਿ ਬਦਲ-ਬਦਲ ਕੇ ਆਉਂਦੀਆਂ ਸਰਕਾਰਾਂ ਵੱਲੋਂ ਉਚੇਰੀ ਸਿੱਖਿਆ ਖਾਸ ਕਰ ਪੰਜਾਬ ਦੇ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਤੇ ਕੰਸਟੀਚਿਊਟ ਕਾਲਜਾਂ ਦੀ ਲਗਾਤਾਰ ਅਣਦੇਖੀ ਕੀਤੀ ਗਈ ਹੈ। ਸਿੱਟੇ ਵਜੋਂ ਇਨ੍ਹਾਂ ਕਾਲਜਾਂ 'ਚ ਲਗਭਗ ਪਿਛਲੇ 25 ਸਾਲ ਤੋਂ ਪੱਕੀ ਭਰਤੀ ਨਾ ਹੋਣ ਕਾਰਨ, ਅਧਿਆਪਕਾਂ ਦੀਆਂ 1500 ਦੇ ਕਰੀਬ ਪੋਸਟਾਂ ਖਾਲੀ ਹਨ। ਮੰਗ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਕਾਲਜਾਂ ਅੰਦਰ ਪੱਕੀ ਭਰਤੀ ਕੀਤੀ ਜਾਵੇ, ਨਵੇਂ ਕੋਰਸ ਸਥਾਪਿਤ ਕਰਕੇ ਅਸਾਮੀਆਂ ਦੀ ਗਿਣਤੀ ਵਧਾਈ ਜਾਵੇ, ਨਵੇੰ ਸਰਕਾਰੀ ਕਾਲਜ ਖੋਲੇ ਜਾਣ ਤੇ ਉੱਥੇ ਪੱਕੇ ਅਧਿਆਪਕ ਨਿਯੁਕਤ ਕੀਤੇ ਜਾਣ।

    ਮੰਚ ਨੇ ਸਿੱਧੂ ਦੇ ਸਲਾਹਕਾਰ ਨੂੰ ਵੀ ਕਰਵਾਇਆ ਜਾਣੂੰ 

    ਯੂਨੀਵਰਸਿਟੀ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਾਜਸੀ ਸਲਾਹਕਾਰ ਡਾ. ਅਮਰ ਸਿੰਘ ਨੂੰ ਵੀ ਉਪਰੋਕਤ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

    ਇਸ ਸਬੰਧੀ ਆ ਰਹੇ ਵਿਧਾਨ ਸਭਾ ਸ਼ੈਸ਼ਨ, ਅਧਿਆਪਕ ਦਿਵਸ ਅਤੇ ਸਰਕਾਰ ਵੱਲੋਂ ਰੁਜਗਾਰ ਮੇਲਿਆਂ ਦੇ ਕੀਤੇ ਜਾ ਰਹੇ ਖੇਖਣਾਂ ਮੌਕੇ ਵਿਸ਼ੇਸ਼ ਤੌਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇਂ ਮੰਚ ਦੇ ਆਗੂ ਡਾ. ਗੁਰਦੀਪ ਸਿੰਘ, ਸੰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ, ਯੋਗੇਸ਼ ਕੁਮਾਰ, ਜਗਵਿੰਦਰ ਸਿੰਘ, ਬਲਵਿੰਦਰ ਸਿੰਘ ਚਾਹਲ ਤੇ ਮਨਪ੍ਰੀਤ ਜਸ ਵੀ ਮੌਜੂਦ ਸਨ।
    Published by:Krishan Sharma
    First published: