Home /News /punjab /

ਹੁਣ ਚੰਡੀਗੜ੍ਹੀਏ ਵੀ ਲਗਵਾ ਸਕਣਗੇ 'ਭਾਰਤ ਲੜੀ' ਦੀਆਂ ਨੰਬਰ ਪਲੇਟਾਂ, ਦੂਜੇ ਰਾਜਾਂ 'ਚ ਵਾਹਨ ਰਜਿਸਟ੍ਰੇਸ਼ਨ ਤੋਂ ਮਿਲੇਗੀ ਰਾਹਤ

ਹੁਣ ਚੰਡੀਗੜ੍ਹੀਏ ਵੀ ਲਗਵਾ ਸਕਣਗੇ 'ਭਾਰਤ ਲੜੀ' ਦੀਆਂ ਨੰਬਰ ਪਲੇਟਾਂ, ਦੂਜੇ ਰਾਜਾਂ 'ਚ ਵਾਹਨ ਰਜਿਸਟ੍ਰੇਸ਼ਨ ਤੋਂ ਮਿਲੇਗੀ ਰਾਹਤ

ਚੰਡੀਗੜ੍ਹ (Chandigarh) ਦੇ ਲੋਕ ਵੀ ਹੁਣ ਆਪਣੇ ਵਾਹਨਾਂ 'ਤੇ 'ਭਾਰਤ ਸੀਰੀਜ਼' (Bharat Series) ਦੀਆਂ ਨੰਬਰ ਪਲੇਟਾਂ (Number Plates) ਲਗਵਾ ਸਕਣਗੇ। ਯੂਟੀ ਪ੍ਰਸ਼ਾਸਨ (UT) ਦੀ ਰਜਿਸਟਰਿੰਗ ਅਤੇ ਲਾਇਸੈਂਸ ਅਥਾਰਿਟੀ ਨੇ ਇਸ ਸਬੰਧੀ ਪ੍ਰਕਿਰਿਆ ਅਰੰਭ ਦਿੱਤੀ ਹੈ।

  • Share this:

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ (Chandigarh) ਦੇ ਲੋਕ ਵੀ ਹੁਣ ਆਪਣੇ ਵਾਹਨਾਂ 'ਤੇ 'ਭਾਰਤ ਸੀਰੀਜ਼' (Bharat Series) ਦੀਆਂ ਨੰਬਰ ਪਲੇਟਾਂ (Number Plates) ਲਗਵਾ ਸਕਣਗੇ। ਯੂਟੀ ਪ੍ਰਸ਼ਾਸਨ (UT) ਦੀ ਰਜਿਸਟਰਿੰਗ ਅਤੇ ਲਾਇਸੈਂਸ ਅਥਾਰਿਟੀ ਨੇ ਇਸ ਸਬੰਧੀ ਪ੍ਰਕਿਰਿਆ ਅਰੰਭ ਦਿੱਤੀ ਹੈ। ਦਸਣਾ ਬਣਦਾ ਹੈ ਕਿ ਭਾਰਤ ਸਰਕਾਰ ਦੇ ਮੰਤਰਾਲੇ ਵੱਲੋਂ ਇਹ ਨੰਬਰ ਪਲੇਟ ਦੂਜੇ ਰਾਜਾਂ ਵਿੱਚ ਆਉਣ-ਜਾਣ ਵਾਲੇ ਲੋਕਾਂ ਦੀ ਦਿੱਕਤ ਨੂੰ ਵੇਖਦੇ ਲਾਗੂ ਕੀਤੀ ਗਈ ਹੈ। ਇਸ ਪਲੇਟ ਨਾਲ ਲੋਕਾਂ ਨੂੰ ਆਪਣੇ ਵਾਹਨ ਲਈ ਦੂਜੇ ਰਾਜ ਵਿੱਚ ਨਵੇਂ ਨੰਬਰ ਲਈ ਅਪਲਾਈ ਨਹੀਂ ਕਰਨਾ ਪੈਂਦਾ। ਕੇਂਦਰ ਸਰਕਾਰ (Center Government Employee) ਦੇ ਮੁਲਾਜ਼ਮਾਂ ਦਾ ਵਾਹਨ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਟਰਾਂਸਫਰ (Transfer) ਹੁੰਦੀ ਰਹਿੰਦੀ ਹੈ।

ਇਸ ਨਾਲ ਤੁਹਾਨੂੰ ਦੂਜੇ ਰਾਜ ਵਿੱਚ ਜਾਣ 'ਤੇ ਗੱਡੀ ਦਾ ਨੰਬਰ ਬਦਲਣ ਲਈ ਐਨਓਸੀ ਤੋਂ ਵੀ ਰਾਹਤ ਮਿਲੇਗੀ ਅਤੇ ਨੰਬਰ ਬਦਲਣ ਦੀ ਲੋੜ ਵੀ ਨਹੀਂ ਰਹੇਗੀ।

ਵੱਡੀਆਂ ਕੰਪਨੀਆਂ ਦੇ ਕਈ ਕਰਮਚਾਰੀਆਂ ਤੇ ਅਫ਼ਸਰਾਂ ਨੂੰ ਵੀ ਦੂਜੇ ਰਾਜਾਂ ਵਿੱਚ ਆਉਣਾ-ਜਾਣ ਵਿੱਚ ਰਜਿਸਟ੍ਰੇਸ਼ਨ ਦੀ ਦਿੱਕਤ ਆਉਂਦੀ ਹੈ। ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ, ਆਰਐਲਏ ਵਿੱਚ ਅਜੇ ਤੱਕ ਇਸ ਨੰਬਰ ਲਈ ਇੱਕ ਅਰਜ਼ੀ ਆਈ ਹੈ, ਪਰ ਉਸ 'ਤੇ ਅਬਜੈਕਸ਼ਨ ਲੱਗਿਆ ਹੈ। ਨਿੱਜੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੇ ਜੇਕਰ ਇਹ ਨੰਬਰ ਪਲੇਟ ਲਗਵਾਉਣੀ ਹੋਵੇ ਤਾਂ ਬਾਕੀ ਦਸਤਾਵੇਜ਼ਾਂ ਨਾਲ ਇੱਕ ਸਰਟੀਫਿਕੇਟ ਕੰਪਨੀ ਵੱਲੋਂ ਵੀ ਜ਼ਰੂਰੀ ਹੈ ਅਤੇ ਆਰਐਲਏ ਤੋਂ ਦਸਤਾਵੇਜ਼ ਜਾਂਚ ਕਰਵਾਉਣੀ ਪਵੇਗੀ।

ਭਾਰਤ ਸੀਰੀਜ਼ ਦੀ ਇਸ ਨੰਬਰ 'ਤੇ 'ਬੀਐਚ' ਲਿਖਿਆ ਹੋਵੇਗਾ, ਜੋ ਕਿ ਕਿਸੇ ਸੂਬੇ ਜਾਂ ਯੂਨੀਅਨ ਟੈਰੀਟਰੀ ਦੇ ਨਾਂਅ 'ਤੇ ਨਹੀਂ ਹੋਵੇਗਾ। ਵਾਹਨ ਦੇ ਰਜਿਸਟ੍ਰੇਸ਼ਨ (Vehicle Registraion) ਸਾਲ 'ਤੇ ਨੰਬਰ ਪਲੇਟ ਦੀ ਸ਼ੁਰੂਆਤ ਹੋਵੇਗੀ, ਜਿਸ ਉਪਰੰਤ ਬੀਐਚ ਲਿਖਿਆ ਜਾਵੇਗਾ। ਉਪਰੰਤ ਨੰਬਰ ਅਤੇ ਅਖ਼ੀਰ ਵਿੱਚ ਮੁੜ ਵੱਡਾ ਅੱਖਰ।

ਕੇਂਦਰ ਸਰਕਾਰ ਨੇ ਇਸ ਲੜੀ ਲਈ ਕਰ ਦੀ ਦਰ ਦੀ ਮਿਆਦ 2 ਸਾਲ ਤੱਕ ਤੈਅ ਕੀਤੀ ਹੈ। 10 ਲੱਖ ਰੁਪਏ ਦੀ ਗੱਡੀ ਲਈ 8 ਫ਼ੀਸਦੀ ਅਤੇ 10-20 ਲੱਖ ਰੁਪਏ ਦੀ ਗੱਡੀ ਲਈ 10 ਫ਼ੀਸਦੀ ਅਤੇ ਇਸਤੋਂ ਉਪਰ ਦੀਆਂ ਗੱਡੀਆਂ ਲਈ 12 ਫ਼ੀਸਦੀ ਕਰ ਲੱਗੇਗਾ। ਡੀਜਲ ਵਾਲੇ ਵਾਹਨਾਂ 'ਤੇ 2 ਫ਼ੀਸਦੀ ਜ਼ਿਆਦਾ ਕਰ ਲੱਗੇਗਾ।

Published by:Krishan Sharma
First published:

Tags: Central government, Chandigarh, Modi government, Registration, Union territory, Vehicles