ਚੰਡੀਗੜ੍ਹ: ਪਿਛਲੇ 21 ਸਾਲਾਂ ਤੋਂ ਪੀਜੀਆਈ ਦੇ ਬਾਹਰ ਲੰਗਰ ਲਗਾਉਣ ਵਾਲੇ ਜਗਦੀਸ਼ ਆਹੂਜਾ (Jagdish Ahuja) ਦਾ ਸੋਮਵਾਰ ਨੂੰ ਦੇਹਾਂਤ (Death) ਹੋ ਗਿਆ। ਜਗਦੀਸ਼ ਆਹੂਜਾ ਨੂੰ 'ਲੰਗਰ ਬਾਬਾ' (Langar Baba) ਕਿਹਾ ਜਾਂਦਾ ਸੀ। ਜਗਦੀਸ਼ ਆਹੂਜਾ ਪਿਛਲੇ 21 ਸਾਲਾਂ ਤੋਂ ਪੀਜੀਆਈ (pgi) ਦੇ ਬਾਹਰ ਸੇਵਾ ਕਰ ਰਹੇ ਸਨ। ਉਨ੍ਹਾਂ ਨੂੰ 2020 ਵਿੱਚ ਰਾਸ਼ਟਰਪਤੀ ਤੋਂ ਪਦਮਸ਼੍ਰੀ ਪੁਰਸਕਾਰ (Padamshree Award) ਵੀ ਮਿਲਿਆ। ਉਹ ਰੋਜ਼ਾਨਾ 4 ਤੋਂ 5000 ਲੋਕਾਂ ਨੂੰ ਲੰਗਰ ਛਕਾਉਂਦੇ ਸਨ।
ਦੱਸ ਦੇਈਏ ਕਿ ਜਗਦੀਸ਼ ਆਹੂਜਾ ਪੀਜੀਆਈ ਚੰਡੀਗੜ੍ਹ ਦੇ ਸਾਹਮਣੇ ਲਗਾਤਾਰ ਲੰਗਰ ਲਗਾ ਰਹੇ ਸਨ। ਇਸ ਦੇ ਲਈ ਉਸ ਨੇ ਆਪਣੀਆਂ ਕਈ ਜਾਇਦਾਦਾਂ ਵੀ ਵੇਚ ਦਿੱਤੀਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਲੰਗਰ ਸੇਵਾ ਕਰਕੇ ਉਨ੍ਹਾਂ ਨੂੰ ਕਾਫੀ ਰਾਹਤ ਮਿਲਦੀ ਹੈ। ਪਟਿਆਲਾ ਵਿੱਚ ਉਸ ਨੇ ਗੁੜ ਅਤੇ ਫਲ ਵੇਚ ਕੇ ਆਪਣਾ ਗੁਜ਼ਾਰਾ ਸ਼ੁਰੂ ਕੀਤਾ। 21 ਸਾਲ ਦੀ ਉਮਰ ਵਿੱਚ 1956 ਵਿੱਚ ਚੰਡੀਗੜ੍ਹ ਆ ਗਏ। ਉਸ ਸਮੇਂ ਚੰਡੀਗੜ੍ਹ ਨੂੰ ਦੇਸ਼ ਦਾ ਪਹਿਲਾ ਯੋਜਨਾਬੱਧ ਸ਼ਹਿਰ ਬਣਾਇਆ ਜਾ ਰਿਹਾ ਸੀ। ਇੱਥੇ ਆ ਕੇ ਉਸ ਨੇ ਫਰੂਟ ਸਟਾਲ ਕਿਰਾਏ ’ਤੇ ਲੈ ਕੇ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ।
ਚੰਡੀਗੜ੍ਹ ਵਿੱਚ ਇੱਕ ਰੇਹੜੀ ਵਾਲੇ ਤੋਂ ਸ਼ੁਰੂ ਹੋਏ ਲੰਗਰ ਬਾਬਾ ਦੀ ਜ਼ਿੰਦਗੀ ਦਾ ਸਫ਼ਰ ਆਸਾਨ ਨਹੀਂ ਸੀ। ਉਹ ਖੁਦ ਪੀ.ਜੀ.ਆਈ ਦੇ ਬਾਹਰ ਪੂਰੇ ਲੰਗਰ ਦੀ ਦੇਖ-ਰੇਖ ਕਰਦੇ ਸਨ। ਕੈਂਸਰ ਹੋਣ ਤੋਂ ਪਹਿਲਾਂ ਉਹ ਆਪ ਕਾਰ ਵਿੱਚ ਦੋ-ਤਿੰਨ ਹਜ਼ਾਰ ਲੋਕਾਂ ਨੂੰ ਖਾਣਾ ਖੁਆਉਂਦੇ ਰਹੇ। ਆਹੂਜਾ ਨੇ ਸਖ਼ਤ ਸੰਘਰਸ਼ ਨਾਲ ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਬਹੁਤ ਸਾਰੀ ਜਾਇਦਾਦ ਬਣਾਈ, ਪਰ ਲੰਗਰ ਲਈ ਆਪਣੀ ਕੋਠੀ ਵੀ ਵੇਚ ਦਿੱਤੀ।
ਕੋਰੋਨਾ ਦੇ ਦੌਰ ਵਿੱਚ ਵੀ ਪ੍ਰਸ਼ਾਸਨ ਦੀਆਂ ਹਦਾਇਤਾਂ ਕਾਰਨ ਪੀਜੀਆਈ ਦੇ ਬਾਹਰ ਲੰਗਰ ਸਿਰਫ਼ 7 ਦਿਨਾਂ ਲਈ ਬੰਦ ਕਰਨਾ ਪਿਆ ਸੀ। ਆਹੂਜਾ ਦੀ ਇੱਛਾ ਸੀ ਕਿ ਉਹ ਚੰਡੀਗੜ੍ਹ ਵਿੱਚ ਲੋੜਵੰਦਾਂ ਲਈ ਇੱਕ ਸਰਾਂ ਬਣਵਾ ਸਕਣ, ਜਿਸ ਲਈ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜ਼ਮੀਨ ਦੀ ਮੰਗ ਕੀਤੀ।
ਲੰਗਰ ਬਾਬਾ ਨੇ ਇੱਕ ਵਾਰ ਦੱਸਿਆ ਸੀ ਕਿ ਜਦੋਂ ਉਹ ਸੜਕ 'ਤੇ ਲੋਕਾਂ ਨੂੰ ਭੁੱਖੇ ਵੇਖਦੇ ਸਨ ਤਾਂ ਉਹ ਬੇਚੈਨ ਹੋ ਜਾਂਦਾ ਸੀ। ਆਪਣੇ ਮੁੰਡੇ ਦੇ 8ਵੇਂ ਜਨਮ ਦਿਨ 'ਤੇ ਮੈਂ 100 ਤੋਂ 150 ਬੱਚਿਆਂ ਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਕਰੀਬ 18 ਸਾਲਾਂ ਤੋਂ ਸੈਕਟਰ-23 ਸਥਿਤ ਘਰ ਨੇੜੇ ਲੰਗਰ ਚਲਾਇਆ। ਉਸ ਤੋਂ ਬਾਅਦ 2001 ਤੋਂ ਪੀਜੀਆਈ ਦੇ ਬਾਹਰ ਹਰ ਰੋਜ਼ ਲੰਗਰ ਸ਼ੁਰੂ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Langar, Padma Shri Award, Pgi, PGIMER