• Home
  • »
  • News
  • »
  • punjab
  • »
  • CHANDIGARH CHARANJIT CHANNI AND SUKHJINDER RANDHAWA ON CAPTAINS DEFEND DEFENDANT POLICY WHITE DAY DARKNESS IN DRUG SMUGGLING CASE BHAGWANT MANN KS

ਕੈਪਟਨ ਦੀ 'ਦੋਸ਼ੀ ਬਚਾਓ' ਨੀਤੀ 'ਤੇ ਚੰਨੀ ਅਤੇ ਰੰਧਾਵਾ, ਨਸ਼ਾ ਤਸਕਰੀ ਕੇਸ 'ਚ ਹੋ ਰਹੀ ਚਿੱਟੇ ਦਿਨ ਹਨੇਰ-ਗਰਦੀ: ਮਾਨ

ਪੰਜਾਬ ਰਾਜਨੀਤੀ: ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਪੁੱਛਿਆ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਨਸੇ ਦੇ ਵੱਡੇ ਸੌਦਾਗਰਾਂ ਨੂੰ ਹੱਥ ਪਾਉਣ ਅਤੇ ਸਲਾਖਾਂ ਪਿੱਛੇ ਸੁੱਟਣ ਲਈ ਹੋਰ ਕਿੰਨੀਆਂ ਜਾਂਚ ਟੀਮਾਂ ਬਨਾਉਣੀਆਂ ਪੈਣਗੀਆਂ? ਅਜਿਹੀਆਂ ਹੋਛੀਆਂ ਚਾਲਾਂ ਅਤੇ ਚੁਸਤ ਚਲਾਕੀਆਂ ਨੂੰ ਪੰਜਾਬ ਦੀ ਜਨਤਾ ਪੈਣੀ ਨਜਰ ਨਾਲ ਦੇਖ ਰਹੀ ਹੈ ਅਤੇ ਚੰਗੀ ਤਰ੍ਹਾਂ ਸਮਝ ਰਹੀ ਹੈ।

  • Share this:
    ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਨੇ ਬਹੁ-ਕਰੋੜੀ ਨਸਾ ਤਸਕਰੀ ਮਾਮਲੇ ਵਿੱਚ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵੱਲੋਂ ਗਠਿਤ ਕੀਤੇ ਇਕ ਹੋਰ ਜਾਂਚ ਪੈਨਲ (ਕਮੇਟੀ) ਨੂੰ ਸਿਰੇ ਦੀ ਅੰਧੇਰ-ਗਰਦੀ ਕਰਾਰ ਦਿੰਦਿਆਂ ਕਿਹਾ ਕਿ ਨਸ਼ਾ ਤਸਕਰੀ (Drug trafficking) ਵਿੱਚ ਬਦਨਾਮ ਵੱਡੀਆਂ ਮੱਛੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਕਸੇ ਕਦਮ ਉਤੇ ਤੁਰ ਪਏ ਹਨ ਤਾਂ ਕਿ ਇਹ ਮਾਮਲਾ ਹੋਰ ਲਟਕਾਇਆ ਜਾਵੇ ਅਤੇ 2022 ਦੀਆਂ ਚੋਣਾਂ (2022 Election) ਲੰਘ ਜਾਣ।

    ਐਤਵਾਰ ਨੂੰ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਪੁੱਛਿਆ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਨਸੇ ਦੇ ਵੱਡੇ ਸੌਦਾਗਰਾਂ ਨੂੰ ਹੱਥ ਪਾਉਣ ਅਤੇ ਸਲਾਖਾਂ ਪਿੱਛੇ ਸੁੱਟਣ ਲਈ ਹੋਰ ਕਿੰਨੀਆਂ ਜਾਂਚ ਟੀਮਾਂ ਬਨਾਉਣੀਆਂ ਪੈਣਗੀਆਂ? ਅਜਿਹੀਆਂ ਹੋਛੀਆਂ ਚਾਲਾਂ ਅਤੇ ਚੁਸਤ ਚਲਾਕੀਆਂ ਨੂੰ ਪੰਜਾਬ ਦੀ ਜਨਤਾ ਪੈਣੀ ਨਜਰ ਨਾਲ ਦੇਖ ਰਹੀ ਹੈ ਅਤੇ ਚੰਗੀ ਤਰ੍ਹਾਂ ਸਮਝ ਰਹੀ ਹੈ। ਇੱਕ ਤੋਂ ਬਾਅਦ ਇੱਕ ਜਾਂਚ ਪੈਨਲ ਜਾਂ ਟੀਮਾਂ ਗਠਿਤ ਕਰਕੇ ਕਾਂਗਰਸ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਨਤਾ ਨੂੰ ਗੁਮਰਾਹ ਕਰਨ ਦੀ ਕੋਸਸਿ ਨਾ ਕਰਨ।

    'ਚੰਨੀ ਸਾਬ ਜੇਕਰ ਤੁਸੀਂ ਸੱਚਮੁੱਚ ਕਮਜੋਰ ਮੁੱਖ ਮੰਤਰੀ ਨਹੀਂ ਹੋ?'

    ਭਗਵੰਤ ਮਾਨ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਂਦੇ ਹੋਏ ਕਿਹਾ,‘‘ਚੰਨੀ ਸਾਬ ਜੇਕਰ ਤੁਸੀਂ ਸੱਚਮੁੱਚ ਕਮਜੋਰ ਮੁੱਖ ਮੰਤਰੀ ਨਹੀਂ ਹੋ ਤਾਂ ਬਦਨਾਮ ਅਤੇ ਵੱਡੇ ਨਸ਼ਾ ਤਸਕਰਾਂ ਨੂੰ ਹੱਥ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਵਰਗੇ ਆਨੇ ਬਹਾਨੇ ਤੇ ਟਾਲ-ਮਟੋਲਾ ਕਿਉਂ ਹੋ ਰਹੀਆਂ ਹਨ? ਨਾਲ ਕਿ ਗ੍ਰਹਿ ਮੰਤਰੀ ਸੁੱਖੀ ਰੰਧਾਵਾ ਵੀ ਸਪਸਟ ਕਰਨ ਕਿ ਕਿਹੜੀ ਮਜਬੂਰੀ ਹੈ ਕਿ ਉਨ੍ਹਾਂ ਨੇ (ਰੰਧਾਵਾ) ਵੀ ਕੈਪਟਨ ਵਾਲੇ ਰਾਹ ‘ਤੇ ਤੁਰਨਾ ਸੁਰੂ ਕਰ ਦਿੱਤਾ? ਕੀ ਕੋਈ ਸੈਟਿੰਗ ਹੋ ਗਈ ਹੈ ਜਾਂ ਫਿਰ ਲੱਤਾਂ ਭਾਰ ਨਹੀਂ ਝੱਲ ਰਹੀਆਂ? ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਵਜੋਂ ਸਿੱਧੂ ਸਾਹਿਬ (ਨਵਜੋਤ ਸਿੰਘ ਸਿੱਧੂ) ਵੀ ਦੱਸ ਦੇਣ ਕਿ ਉਨਾਂ ਨੂੰ ਮਰਨ ਵਰਤ ਰੱਖਣ ਤੱਕ ਦੀ ਨੌਬਤ ਪਿੱਛੇ ਅਸਲੀ ਕਾਰਨ ਕੀ ਹੈ? ਪੰਜਾਬ ਦੀ ਜਨਤਾ ਬੜੀ ਸੱਿਦਤ ਅਤੇ ਫਕਿਰਮੰਦੀ ਨਾਲ ਜਾਣਨਾ ਚਾਹੁੰਦੀ ਹੈ ਕਿਉਂਕਿ ਮਾਮਲਾ ਪੰਜਾਬ ਦੀ ਨੌਜਵਾਨ ਪੀੜੀਆਂ ਨਾਲ ਜੁੜਿਆ ਹੋਇਆ ਹੈ। ਨਸਅਿਾਂ ਦੇ ਜਾਲ ਨੇ ਹਜਾਰਾਂ ਗੱਭਰੂ ਜਵਾਨ, ਪੁੱਤਰਾਂ, ਭਰਾਵਾਂ ਅਤੇ ਪਤੀਆਂ ਨੂੰ ਮਾਵਾਂ, ਭੈਣਾਂ ਅਤੇ ਸੁਹਾਗਣਾਂ ਕੋਲੋਂ ਸਦਾ ਲਈ ਖੋਹ ਲਿਆ।“

    ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਘੇਰਦਿਆਂ ਪੁੱਛਿਆ, “ ਇਤਿਹਾਸਿਕ ਮੋਰਚਿਆਂ ਦਾ ਸੁਨਹਿਰਾ ਅਤੇ ਸਾਨਾਮੱਤਾ ਪਿਛੋਕੜ ਰੱਖਣ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਬੈਨਰ ਥੱਲੇ ਉਹ (ਬਾਦਲ ਪਰਿਵਾਰ) ਅੱਜ-ਕੱਲ ਕਿਹੜੇ ਖੇਖੇਣਾਂ ਉੱਤੇ ਉਤਰ ਆਇਆ ਹੈ ਬਦਨਾਮੀ ਦਾ ਦਾਗ ਲਗਵਾ ਚੁੱਕੇ ਆਪਣੇ ਰਿਸਤੇਦਾਰਾਂ ਨੂੰ ਬਚਾਉਣ ਲਈ ਹੁਣ ਉਹ (ਬਾਦਲ ਪਰਿਵਾਰ) ਸ੍ਰੋਮਣੀ ਅਕਾਲੀ ਦਲ ਦੇ ਨਾਮ ਥੱਲੇ ‘ਮੋਰਚੇ‘ ਲਗਵਾਏਗਾ? ਜੇਕਰ ਅਜਿਹਾ ਹੈ ਤਾਂ ਬਾਦਲ ਐਂਡ ਕੰਪਨੀ ਨੂੰ ਸ੍ਰੋਮਣੀ ਅਕਾਲੀ ਦਲ ਦਾ ਨਾਮ ਨਹੀ ਵਰਤਣਾ ਚਾਹੀਦਾ।“

    ਮਾਨ ਨੇ ਬਾਦਲਾਂ ਨੂੰ ਸੰਬੋਧਨ ਕਰਦੇ ਕਿਹਾ,“ ਕੇਸ ਦਾ ਝੂਠ-ਸੱਚ ਅਦਾਲਤਾਂ ਨੇ ਸਾਬਿਤ ਕਰਨਾ ਹੈ। ਬਾਦਲ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਅਦਾਲਤ ਵਿਚ ਕੇਸਾਂ ਦਾ ਸਾਹਮਣਾ ਕਰਨ ।

    ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਕਿਹਾ ਕਿ ਉਹ ਐਸਟੀਐਫ ਦੀ ਬੰਦ ਲਿਫਾਫਾ ਜਾਂਚ ਰਿਪੋਰਟ ਦੀ ਆੜ ਵਿੱਚ ਹੋਰ ਸਮਾਂ ਬਰਬਾਦ ਨਾ ਕਰੇ, ਕਿਉਂਕਿ ਕਿਸੇ ਵੀ ਅਦਾਲਤ ਨੇ ਨਸਾ ਤਸਕਰੀ ਦੇ ਮਾਮਲੇ ਦੀ ਅਗਲੇਰੀ ਜਾਂਚ ਲਈ ਪੰਜਾਬ ਸਰਕਾਰ ਦੇ ਹੱਥ ਬੰਨੇ ਨਹੀਂ ਹਨ। ਦੂਸਰਾ ਐਸਟੀਐਫ ਵੱਲੋਂ ਅਦਾਲਤ ਨੂੰ ਸੌਂਪੀ ਬੰਦ ਲਿਫਾਫਾ ਰਿਪੋਰਟ ਦੀ ਇੱਕ ਦਫਤਰੀ ਨਕਲ ਗ੍ਰਹਿ ਵਿਭਾਗ ਕੋਲ ਮੌਜੂਦ ਹੈ ਜਿਸ ਨੂੰ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਜਦ ਮਰਜੀ ਦੇਖ ਸਕਦੇ ਹਨ, ਬੇਸੱਕ ਜਨਤਕ ਨਾ ਕਰ ਸਕਦੇ ਹੋਣ ਪਰੰਤੂ ਰਿਪੋਰਟ ਵਿੱਚ ਸਾਮਲ ਨਸਾ ਤਸਕਰਾਂ ਅਤੇ ਉਨਾਂ ਦੇ ਸਰਪ੍ਰਸਤਾਂ ਦੇ ਨਾਵਾਂ ਉੱਤੇ ਤੁਰੰਤ ਐਕਸਨ ਵੀ ਲੈ ਸਕਦੇ ਹਨ। ਪਰੰਤੂ ਚੰਨੀ ਸਰਕਾਰ ਜਾਂ ਗ੍ਰਹਿ ਮੰਤਰੀ ਰੰਧਾਵਾ ਇਸ ਪਾਸੇ ਚੱਲਣ ਦੀ ਥਾਂ ਕੈਪਟਨ ਦੀ ‘ਮਾਮਲਾ ਲਟਕਾਓ, ਦੋਸੀ ਬਚਾਓ‘ ਨੀਤੀ ਉੱਤੇ ਹੀ ਚੱਲ ਰਹੇ ਹਨ ਜਿਸ ਦਾ ਪਰਦਾਫਾਸ ਵੀ ਹੋ ਚੁੱਕਿਆ ਹੈ।
    Published by:Krishan Sharma
    First published: