ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਲੋਕਾਂ 'ਤੇ ਨਹੀਂ, ਬਲਕਿ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਵੱਲੋਂ ਸਥਾਪਿਤ ਸੱਚ ਦਾ ਰਾਜ ਹਮੇਸ਼ਾ ਸਾਡੇ ਲਈ ਪ੍ਰੇਰਣਾ ਦਾ ਸ੍ਰੋਤ ਹੈ
ਮਹਾਂਬਲੀ ਯੋਧੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸੀਸ ਨਿਵਾ ਕੇ ਸਿਜਦਾ ਕਰਦੇ ਹਾਂ pic.twitter.com/FPd2kvPWIw
— Bhagwant Mann (@BhagwantMann) June 29, 2022
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਉਸ ਬਹਾਦਰ ਜਰਨੈਲ, ਨਿਆਂਪਸੰਦ ਪ੍ਰਸ਼ਾਸਕ ਅਤੇ ਗੁਰੂ ਘਰ ਦੇ ਅਨਿੰਨ ਸੇਵਕ ਸਿੱਖ ਨੂੰ ਦਿਲੋਂ ਸਤਿਕਾਰ। ਉਹਨਾਂ ਦੀ ਫ਼ੈਸਲਾਕੁੰਨ ਅਗਵਾਈ ਸਦਕਾ ਉਸ ਵੇਲੇ ਸਿੱਖ ਰਾਜ ਦੇ ਝੰਡੇ ਚੀਨ ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਤੱਕ ਝੂਲਦੇ ਸਨ। #MaharajaRanjitSinghJi pic.twitter.com/meyICLHw1X
— Sukhbir Singh Badal (@officeofssbadal) June 29, 2022
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਦਾ ਹਾਂ। ਆਪ ਇੱਕ ਮਹਾਨ ਸ਼ਾਸਕ ਅਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਸਨ, ਆਪ ਨੇ ਬੜ੍ਹੀ ਬਹਾਦਰੀ ਨਾਲ 12 ਮਿਸਲਾਂ ਨੂੰ ਇਕੱਠੀਆਂ ਕੀਤਾ ਅਤੇ ਵਿਸ਼ਾਲ ਸਿੱਖ ਰਾਜ ਦੀ ਸਥਾਪਨਾ ਕੀਤੀ। pic.twitter.com/pHWE4v9L0m
— Amarinder Singh Raja Warring (@RajaBrar_INC) June 29, 2022
ਸਿੱਖ ਕੌਮ ਦੇ ਮਹਾਨ ਜਰਨੈਲ, ਮਜ਼ਲੂਮਾਂ ਦੇ ਰਾਖੇ, ਪਹਿਲੇ ਸਿੱਖ ਰਾਜ ਦੀ ਨੀਂਹ ਰੱਖਣ ਵਾਲੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਅਮਰ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ। ਜ਼ਾਲਮ ਮੁਗ਼ਲ ਸਾਮਰਾਜ ਦੇ ਖ਼ਾਤਮੇ ਤੇ ਸਿੱਖ ਰਾਜ ਦੀ ਸਥਾਪਨਾ ਲਈ ਉਨ੍ਹਾਂ ਦਾ ਨਾਂਮ ਸਦਾ ਲਈ ਅਮਰ ਰਹੇਗਾ। pic.twitter.com/3Rzrcostoe
— Capt.Amarinder Singh (@capt_amarinder) June 25, 2022
12 ਮਿਸਲਾਂ ਨੂੰ ਇੱਕਜੁੱਟ ਕਰਕੇ ਸਿੱਖ ਸਾਮਰਾਜ ਦੀ ਸਥਾਪਨਾ ਕਰਨ ਵਾਲੇ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ। ਬਰਾਬਰਤਾ ਅਤੇ ਸਰਬ ਧਰਮ ਸਨਮਾਨ ਲਈ ਜਾਣੇ ਜਾਂਦੇ ਉਹਨਾਂ ਦੇ ਰਾਜ ਪ੍ਰਬੰਧ ਦੀਆਂ ਅੱਜ ਤੱਕ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। pic.twitter.com/QsIzct7knm
— Harsimrat Kaur Badal (@HarsimratBadal_) June 29, 2022
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Amarinder Raja Warring, Bhagwant Mann, Maharaja Ranjit Singh, Punjab Congress, Punjab government