• Home
  • »
  • News
  • »
  • punjab
  • »
  • CHANDIGARH CHIEF MINISTER CHARANJIT SINGH CHANNI LISTENED TO PEOPLES PROBLEMS AT MIDNIGHT VIDEO GOES VIRAL

ਮੁੱਖ ਮੰਤਰੀ ਚੰਨੀ ਨੇ ਅੱਧੀ ਰਾਤ 2:30 ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ, ਵੀਡੀਓ ਵਾਇਰਲ

ਚਰਨਜੀਤ ਸਿੰਘ ਚੰਨੀ ਦੀ ਇਹ ਵੀਡੀਓ ਪਟਿਆਲਾ ਵਿਖੇ ਲੋਕਾਂ ਨਾਲ ਗੱਲਬਾਤ ਕਰਨ ਦੌਰਾਨ ਹੈ, ਜੋ ਕਿ ਬੀਤੀ ਰਾਤ 2:30 ਵਜੇ ਦੇ ਲਗਭਗ ਦੀ ਹੈ। ਵਾਇਰਲ ਵੀਡੀਓ ਵਿੱਚ ਮੁੱਖ ਮੰਤਰੀ ਪਟਿਆਲਾ ਵਿਖੇ ਸੜਕ 'ਤੇ ਬੈਠੇ ਹੋਏ ਹਨ, ਜਿਵੇਂ ਹੀ ਲੋਕਾਂ ਨੂੰ ਉਨ੍ਹਾਂ ਦੇ ਪਾਰਕ ਵਿੱਚ ਬੈਠੇ ਹੋਣ ਬਾਰੇ ਪਤਾ ਲੱਗਿਆ ਤਾਂ ਲੋਕ ਉਥੇ ਪੁੱਜਣੇ ਸ਼ੁਰੂ ਹੋ ਗਏ।

  • Share this:
    ਚੰਡੀਗੜ੍ਹ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ੁਰੂਆਤ ਤੋਂ ਹੀ ਸੁਰਖੀਆਂ ਬਣ ਰਹੇ ਹਨ। ਹੁਣ ਉਨ੍ਹਾਂ ਦੀ ਇੱਕ ਹੋਰ ਵਾਇਰਲ ਹੋਈ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਉਹ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਨਜ਼ਰ ਆ ਰਹੇ ਹਨ।

    ਚਰਨਜੀਤ ਸਿੰਘ ਚੰਨੀ ਦੀ ਇਹ ਵੀਡੀਓ ਪਟਿਆਲਾ ਵਿਖੇ ਲੋਕਾਂ ਨਾਲ ਗੱਲਬਾਤ ਕਰਨ ਦੌਰਾਨ ਹੈ, ਜੋ ਕਿ ਬੀਤੀ ਰਾਤ 2:30 ਵਜੇ ਦੇ ਲਗਭਗ ਦੀ ਹੈ। ਵਾਇਰਲ ਵੀਡੀਓ ਵਿੱਚ ਮੁੱਖ ਮੰਤਰੀ ਪਟਿਆਲਾ ਵਿਖੇ ਸੜਕ 'ਤੇ ਬੈਠੇ ਹੋਏ ਹਨ, ਜਿਵੇਂ ਹੀ ਲੋਕਾਂ ਨੂੰ ਉਨ੍ਹਾਂ ਦੇ ਪਾਰਕ ਵਿੱਚ ਬੈਠੇ ਹੋਣ ਬਾਰੇ ਪਤਾ ਲੱਗਿਆ ਤਾਂ ਲੋਕ ਉਥੇ ਪੁੱਜਣੇ ਸ਼ੁਰੂ ਹੋ ਗਏ।


    ਮੌਕੇ 'ਤੇ ਪਟਿਆਲਾ ਵਾਸੀਆਂ ਨੇ ਮੁੱਖ ਮੰਤਰੀ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਸ ਨੂੰ ਮੁੱਖ ਮੰਤਰੀ ਚੰਨੀ ਨੇ ਰਾਤ ਮੌਕੇ 'ਤੇ ਹੀ ਡੀਸੀ ਨੂੰ ਫੋਨ ਲਾ ਕੇ ਹੱਲ ਕਰਨ ਲਈ ਕਿਹਾ।
    Published by:Krishan Sharma
    First published: