• Home
 • »
 • News
 • »
 • punjab
 • »
 • CHANDIGARH CITY BODY TRADE WAS GOING ON IN THE HOTEL 14 PEOPLE ARRESTED INCLUDING 6 WOMEN

ਬਠਿੰਡਾ: ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ਵਿਚ 6 ਜੋੜੇ ਕਾਬੂ

ਬਠਿੰਡਾ: ਹੋਟਲ ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ 'ਚ 6 ਜੋੜੇ ਕਾਬੂ

 • Share this:
  ਬਠਿੰਡਾ ਜ਼ਿਲੇ 'ਚ ਸੀਆਈਏ ਸਟਾਫ-2 ਦੀ ਟੀਮ ਨੇ ਸੂਚਨਾ ਦੇ ਅਧਾਰ 'ਤੇ ਰਿੰਗ ਰੋਡ 'ਤੇ ਸਥਿਤ ਸਟਾਰ ਹੋਟਲ ਵਿਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 6 ਔਰਤਾਂ ਸਣੇ ਕੁੱਲ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਇਸ ਕੇਸ ਵਿੱਚ ਕੁੱਲ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ।

  ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਿੰਗ ਰੋਡ 'ਤੇ ਸਟਾਰ ਹੋਟਲ ਵਿਚ ਪਿਛਲੇ ਕੁਝ ਸਮੇਂ ਤੋਂ ਦੇਹ ਵਪਾਰ ਹੋ ਰਿਹਾ ਹੈ। ਇਸ ਵਿਚ ਹੋਟਲ ਮਾਲਕ ਅਤੇ ਸਟਾਫ ਵੀ ਸ਼ਾਮਲ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਅਸੀਂ ਇੱਕ ਪੁਲਿਸ ਮੁਲਾਜ਼ਮ ਨੂੰ ਗਾਹਕ ਵਜੋਂ ਹੋਟਲ ਵਿੱਚ ਭੇਜਿਆ ਸੀ। ਜਿਸ ਤੋਂ ਬਾਅਦ ਇਹ ਸਾਰੇ ਲੋਕ ਜਾਲ ਵਿੱਚ ਫਸ ਗਏ ਅਤੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋ ਗਿਆ।

  ਪੁਲਿਸ ਟੀਮ ਨੇ ਮੌਕੇ 'ਤੇ ਵੱਖ-ਵੱਖ ਕਮਰਿਆਂ ਵਿੱਚੋਂ ਇਤਰਾਜ਼ਯੋਗ ਹਾਲਤ ਵਿੱਚ 6 ਜੋੜਿਆਂ ਨੂੰ ਫੜ ਲਿਆ, ਜਦੋਂ ਕਿ ਹੋਟਲ ਦੇ ਮਾਲਕ ਅਤੇ ਇੱਕ ਗਾਹਕ ਜੋ ਹੋਟਲ ਵਿਚ ਪਹੁੰਚਿਆ ਹੀ ਸੀ, ਨੂੰ ਫੜ ਲਿਆ ਗਿਆ।

  ਹੋਟਲ ਦੇ ਮਾਲਕ ਕਮ ਮੈਨੇਜਰ ਹਰਦੀਪ ਸਿੰਘ ਸਣੇ 14 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।ਸੀਆਈਏ -2 ਇੰਚਾਰਜ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਐਸਆਈ ਗੁਰਮੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਮਾਲਕ ਹਰਦੀਪ ਸਿੰਘ ਹੋਟਲ ਵਿਚ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ। ਜੋ ਬਾਹਰੋਂ ਕੁੜੀਆਂ ਮੰਗਵਾ ਕੇ ਗਾਹਕਾਂ ਤੋਂ ਭਾਰੀ ਰਕਮ ਲੈ ਕੇ ਗਲਤ ਕੰਮ ਕਰਵਾਉਂਦਾ ਹੈ।
  Published by:Gurwinder Singh
  First published:
  Advertisement
  Advertisement