ਪੰਜਾਬੀ ਮਹਿਲਾ ਵਕੀਲ ਨੇ ਪ੍ਰਿੰਸ ਹੈਰੀ 'ਤੇ ਲਾਏ ਵਿਆਹ ਤੋਂ ਮੁਕਰਨ ਦੇ ਦੋਸ਼, ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ- ਇਹ ਕਲਪਨਾ ਹੈ...

News18 Punjabi | News18 Punjab
Updated: April 13, 2021, 12:51 PM IST
share image
ਪੰਜਾਬੀ ਮਹਿਲਾ ਵਕੀਲ ਨੇ ਪ੍ਰਿੰਸ ਹੈਰੀ 'ਤੇ ਲਾਏ ਵਿਆਹ ਤੋਂ ਮੁਕਰਨ ਦੇ ਦੋਸ਼, ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ- ਇਹ ਕਲਪਨਾ ਹੈ...
ਪੰਜਾਬੀ ਮਹਿਲਾ ਵਕੀਲ ਨੇ ਪ੍ਰਿੰਸ ਹੈਰੀ 'ਤੇ ਲਾਏ ਵਿਆਹ ਤੋਂ ਮੁਕਰਨ ਦੇ ਦੋਸ਼, ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ- ਇਹ ਕਲਪਨਾ ਹੈ... (File pic)

  • Share this:
  • Facebook share img
  • Twitter share img
  • Linkedin share img
ਅਦਾਲਤ ਵਿਚ ਕਈ ਵਾਰ ਬੜੇ ਦਿਲਚਸਪ ਕੇਸ ਸਾਹਮਣੇ ਆਉਂਦੇ ਹਨ। ਇਸ ਨੂੰ ਵੇਖ ਕੇ ਜੱਜ ਵੀ ਹੈਰਾਨ ਹੋ ਜਾਂਦੇ ਹਨ। ਹੁਣ ਇਕ ਪੰਜਾਬੀ ਮਹਿਲਾ ਵਕੀਲ ਨੇ ਇੰਗਲੈਂਡ ਦੇ ਪ੍ਰਿੰਸ ਹੈਰੀ 'ਤੇ ਵਿਆਹ ਤੋਂ ਮੁਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।

ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਬਹੁਤ ਹੀ ਦਿਲਚਸਪ ਕੇਸ ਸਾਹਮਣੇ ਆਇਆ ਹੈ। ਜਿੱਥੇ ਇੱਕ ਮਹਿਲਾ ਵਕੀਲ ਪਲਵਿੰਦਰ ਕੌਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਇੰਗਲੈਂਡ ਦੇ ਪ੍ਰਿੰਸ ਹੈਰੀ ਨੇ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ। ਹੁਣ ਉਹ ਵਿਆਹ ਤੋਂ ਇਨਕਾਰ ਕਰ ਰਹੇ ਹਨ। ਇਸ ਲਈ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਜਾਣੇ ਚਾਹੀਦੇ ਹਨ। ਇਸ ਸੁਣ ਜੱਜ ਵੀ ਇਕ ਵਾਰ ਸੋਚਾਂ ਵਿਚ ਪੈ ਗਿਆ।

ਜਲਦੀ ਹੀ ਜੱਜ ਸਮਝ ਗਏ ਕਿ ਇਹ ਪਟੀਸ਼ਨ ਸਿਰਫ ਇਕ ਕਲਪਨਾ ਤੋਂ ਇਲਾਵਾ ਕੁਝ ਨਹੀਂ ਸੀ। ਜੱਜ ਅਰਵਿੰਦ ਸਿੰਘ ਸਾਂਗਵਾਨ ਨੇ ਕਿਹਾ ਕਿ ਇਸ ਗੱਲ ਦੀ ਹਰ ਸੰਭਾਵਨਾ ਹੈ ਕਿ ਅਖੌਤੀ ਪ੍ਰਿੰਸ ਹੈਰੀ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਸਾਈਬਰ ਕੈਫੇ ਵਿੱਚ ਬੈਠਾ ਹੋਵੇ, ਤੇ ਆਪਣੇ ਲਈ ਹਰੇ ਭਰੇ ਚਾਰੇ ਦੀ ਭਾਲ ਕਰ ਰਿਹਾ ਹੋਵੇ।
ਇਸ ਦੇ ਨਾਲ ਹੀ ਅਦਾਲਤ ਨੇ ਆਪਣੇ ਆਦੇਸ਼ ਵਿੱਚ ਲਿਖਿਆ ਕਿ ਮਹਿਲਾ ਵਕੀਲ ਵੱਲੋਂ ਪ੍ਰਿੰਸ ਹੈਰੀ ਨਾਲ ਗੱਲਬਾਤ ਲਈ ਦਿੱਤੇ ਸਬੂਤ ਝੂਠੇ ਹਨ। ਵੱਖ-ਵੱਖ ਸੋਸ਼ਲ ਮੀਡੀਆ 'ਤੇ ਜਾਅਲੀ ਆਈ.ਡੀ. ਬਣਾ ਕੇ ਗੱਲ ਕੀਤੀ ਗਈ। ਮਹਿਲਾ ਵਕੀਲ ਦੀ ਪਟੀਸ਼ਨ ਵਿਚ ਵਿਆਕਰਨ ਦੀਆਂ ਗਲਤੀਆਂ ਹਨ ਅਤੇ ਇਹ ਸਭ ਸਿਰਫ ਸੁਪਨਿਆਂ ਦੀ ਦੁਨੀਆਂ ਵਿਚ ਰਹਿ ਕੇ ਕੀਤਾ ਜਾ ਸਕਦਾ ਹੈ। ਇਸ ਲਈ, ਪਟੀਸ਼ਨ ਸੁਣਨਯੋਗ ਨਹੀਂ ਹੈ ਅਤੇ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ।
Published by: Gurwinder Singh
First published: April 13, 2021, 12:51 PM IST
ਹੋਰ ਪੜ੍ਹੋ
ਅਗਲੀ ਖ਼ਬਰ