Home /News /punjab /

ਸਕੂਲੀ ਬੱਚੀਆਂ ਨੇ ਕਵੀਸ਼ਰੀ ਰਾਹੀਂ ਦਿੱਤਾ ਕਿਸਾਨਾਂ ਨੂੰ ਸੁਨੇਹਾ; ਮੁੱਖ ਮੰਤਰੀ ਵੱਲੋਂ ਸ਼ਲਾਘਾ ਅਤੇ ਇਨਾਮ ਦਾ ਐਲਾਨ

ਸਕੂਲੀ ਬੱਚੀਆਂ ਨੇ ਕਵੀਸ਼ਰੀ ਰਾਹੀਂ ਦਿੱਤਾ ਕਿਸਾਨਾਂ ਨੂੰ ਸੁਨੇਹਾ; ਮੁੱਖ ਮੰਤਰੀ ਵੱਲੋਂ ਸ਼ਲਾਘਾ ਅਤੇ ਇਨਾਮ ਦਾ ਐਲਾਨ

ਸਕੂਲੀ ਬੱਚੀਆਂ ਨੇ ਕਵੀਸ਼ਰੀ ਰਾਹੀਂ ਦਿੱਤਾ ਕਿਸਾਨਾਂ ਨੂੰ ਸੁਨੇਹਾ; ਮੁੱਖ ਮੰਤਰੀ ਵੱਲੋਂ ਸ਼ਲਾਘਾ ਅਤੇ ਇਨਾਮ ਦਾ ਐਲਾਨ

ਮੁੱਖ ਮੰਤਰੀ ਨੇ ਪੋਸਟ ਵਿੱਚ ਰਾਹੀਂ ਕਿਹਾ ਕਿ, ''ਇਸ ਸਕੂਲ ਦੀਆਂ ਪਿਆਰੀਆਂ ਬੱਚੀਆਂ ਨੇ ਕਵੀਸ਼ਰੀ ਰਾਂਹੀ ਵਾਤਾਵਰਣ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਹੈ..ਬੇਟੀਆਂ ਨੂੰ 51000 ਸਨਮਾਨ ਰਾਸ਼ੀ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ..ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ…"

  • Share this:

ਦਿਨੋ-ਦਿਨ ਪ੍ਰਦੂਸ਼ਣ ਹੁੰਦੇ ਵਾਤਾਵਰਣ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਸਕੂਲੀ ਬੱਚਿਆਂ ਵੱਲੋਂ ਕਿਸਾਨਾਂ ਨੂੰ ਕਵੀਸ਼ਰੀ ਰਾਹੀਂ ਇੱਕ ਸੁਨੇਹਾ ਦਿੱਤਾ ਗਿਆ ਹੈ। ਇਨ੍ਹਾਂ ਪਿਆਰੀਆਂ ਸਕੂਲੀ ਬੱਚਿਆਂ ਵੱਲੋਂ ਕਿਸਾਨਾਂ ਨੂੰ ਕਵੀਸ਼ਰੀ ਰਾਹੀਂ ਦਿੱਤੇ ਇਸ ਸੁਨੇਹਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਤਾਰੀਫ ਕਰਨ ਲਈ ਮਜਬੂਤ ਕਰ ਦਿੱਤਾ। ਨਤੀਜੇ ਵੱਜੋਂ ਮੁੱਖ ਮੰਤਰੀ ਨੇ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇਣ ਦਾ ਸਿਹਤ ਵਿਭਾਗ ਨੂੰ ਹੁਕਮ ਦਿੱਤਾ ਹੈ।

ਇੲ ਬੱਚੀਆਂ ਮਾਨਸਾ ਦੇ ਖਿਆਲ ਪਿੰਡ ਖਿਆਲਾ ਕਲਾਂ ਦੇ ਸਕੂਲ ਦੀਆਂ ਹਨ, ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਆਪਣੇ ਸੁਨੇਹਾ ਨਾਲ ਖਿੱਚ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ *ਤੇ ਸਾਂਝਾ ਕੀਤਾ। ਇਸ ਵੀਡੀਓ ਵਿੱਚ ਇਨ੍ਹਾਂ ਬੱਚੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੱਤਾ ਗਿਆ, ਜੋ ਕਿ ਪੰਜਾਬ ਸਰਕਾਰ ਵੀ ਕਈ ਵਾਰ ਸੁਨੇਹਾ ਦੇ ਚੁੱਕੀ ਹੈ।

ਮੁੱਖ ਮੰਤਰੀ ਨੇ ਪੋਸਟ ਵਿੱਚ ਰਾਹੀਂ ਕਿਹਾ ਕਿ, ''ਇਸ ਸਕੂਲ ਦੀਆਂ ਪਿਆਰੀਆਂ ਬੱਚੀਆਂ ਨੇ ਕਵੀਸ਼ਰੀ ਰਾਂਹੀ ਵਾਤਾਵਰਣ ਬਚਾਉਣ ਦਾ ਕਮਾਲ ਦਾ ਸੁਨੇਹਾ ਦਿੱਤਾ ਹੈ..ਬੇਟੀਆਂ ਨੂੰ 51000 ਸਨਮਾਨ ਰਾਸ਼ੀ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸਾ ਪੱਤਰ ..ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ…"

ਬੱਚੀਆਂ ਦੀ ਇਹ ਵੀਡੀਓ ਨੂੰ ਵੇਖ ਕੇ ਹਰ ਇੱਕ ਇਨਸਾਨ ਸੋਚੀ ਪੈ ਜਾਂਦਾ ਹੈ। ਤੁਸੀ ਵੀ ਇੱਕ ਵਾਰ ਬੱਚੀਆਂ ਦੀ ਇਹ ਵੀਡੀਓ ਜ਼ਰੂਰ ਵੇਖੋ ਕਿ ਉਹ ਕਿਵੇਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੁਨੇਹਾ ਦੇ ਰਹੀਆਂ ਹਨ। ਬੱਚੀਆਂ ਦੀ ਇਹ ਆਵਾਜ਼ ਤੁਹਾਨੂੰ ਵੀ ਕਿਤੇ ਨਾ ਕਿਤੇ ਟੁੰਬ ਜਾਵੇਗੀ।

Published by:Krishan Sharma
First published:

Tags: Bhagwant Mann, Inspiration, Mansa, Punjab government, SGPC