Home /News /punjab /

Punjab Budget Session: CM ਮਾਨ ਵੱਲੋਂ ਵਿਰੋਧੀਆਂ ਦੀ ਝਾੜ ਝੰਬ, ਬੋਲੇ; ਰਾਜਾ ਵੜਿੰਗ ਤੇ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਐ...

Punjab Budget Session: CM ਮਾਨ ਵੱਲੋਂ ਵਿਰੋਧੀਆਂ ਦੀ ਝਾੜ ਝੰਬ, ਬੋਲੇ; ਰਾਜਾ ਵੜਿੰਗ ਤੇ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਐ...

Punjab Budget Session: CM ਮਾਨ ਵੱਲੋਂ ਵਿਰੋਧੀਆਂ ਦੀ ਝਾੜ ਝੰਬ, ਬੋਲੇ; ਰਾਜਾ ਵੜਿੰਗ ਤੇ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਐ...

Punjab Budet Session 3rd Day: ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰਾਂ ਵਿਚਕਾਰ ਤਿੱਖੀ ਬਹਿਸ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਵਿਧਾਨ ਸਭਾ ਵਿੱਚ ਡੱਟਵਾਂ ਜਵਾਬ ਦਿੱਤਾ। ਪੰਜਾਬ ਕਾਂਗਰਸ ਪ੍ਰਧਾਨ ਦੇ ਦੋਸ਼ਾਂ 'ਤੇ ਮੁੱਖ ਮੰਤਰੀ ਨੇ ਰਾਜਾ ਵੜਿੰਗ ਦੀ ਖੂਬ ਝਾੜ ਝੰਬ ਕੀਤੀ।

ਹੋਰ ਪੜ੍ਹੋ ...
  • Share this:

Punjab Budget Session 3rd Day: ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰਾਂ ਵਿਚਕਾਰ ਤਿੱਖੀ ਬਹਿਸ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਵਿਧਾਨ ਸਭਾ ਵਿੱਚ ਡੱਟਵਾਂ ਜਵਾਬ ਦਿੱਤਾ। ਪੰਜਾਬ ਕਾਂਗਰਸ ਪ੍ਰਧਾਨ ਦੇ ਦੋਸ਼ਾਂ 'ਤੇ ਮੁੱਖ ਮੰਤਰੀ ਨੇ ਰਾਜਾ ਵੜਿੰਗ ਦੀ ਖੂਬ ਝਾੜ ਝੰਬ ਕੀਤੀ। ਉਨ੍ਹਾਂ ਰਾਹੁਲ ਗਾਂਧੀ ਦੀ ਉਦਾਹਰਨ ਦਿੰਦਿਆਂ ਰਾਜਾ ਵੜਿੰਗ ਨੂੰ ਕੋਝੀ ਘਟੀਆ ਸਿਆਸਤ ਕਰਨ ਤੋਂ ਵੀ ਵਰਜਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਦੋਸ਼ਾਂ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਰਾਜਾ ਵੜਿੰਗ ਅਤੇ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇੰਨੇ ਹੇਠਲੇ ਪੱਧਰ 'ਤੇ ਡਿੱਗ ਗਈ ਹੈ ਕਿ ਜਿਸ ਮੀਡੀਆ ਨੂੰ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਗੋਦੀ ਮੀਡੀਆ ਕਹਿੰਦੇ ਹਨ ਅਤੇ ਆਪਣੀਆਂ ਕਾਨਫਰੰਸਾਂ ਤੇ ਯਾਤਰਾਵਾਂ ਵਿੱਚ ਨਹੀਂ ਸੱਦਦੇ ਅਤੇ ਨਾ ਹੀ ਇੰਟਰਵਿਊ ਦਿੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਹੁਣ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਆਗੂ ਰਾਹੁਲ ਗਾਂਧੀ ਸਹੀ ਹੈ ਜਾਂ ਨਹੀਂ? ਕਿਉਂਕਿ ਅੱਜ ਉਸੇ ਮੀਡੀਆ ਨੂੰ ਪੰਜਾਬ ਕਾਂਗਰਸ ਪ੍ਰਧਾਨ ਸਹੀ ਠਹਿਰਾ ਰਿਹਾ ਹੈ ਅਤੇ ਉਨ੍ਹਾਂ ਦੇ ਤੱਥਾਂ ਦਾ ਹਵਾਲਾ ਦੇ ਕੇ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ।


'ਜੇ ਰਾਜਾ ਮੈਗਜ਼ੀਨ ਪੜ੍ਹ ਲੈਂਦਾ ਤਾਂ ਚੰਗਾ ਰਹਿੰਦਾ'

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਹ ਕਦੇ ਨਹੀਂ ਸੋਚਿਆ ਸੀ ਕਿ ਕਾਂਗਰਸ, ਪੰਜਾਬ ਨੂੰ ਬਦਨਾਮ ਕਰਨ ਲਈ ਇਸ ਪੱਧਰ ਤੱਕ ਡਿੱਗ ਜਾਵੇਗੀ। ਉਨ੍ਹਾਂ ਮੈਗਜ਼ੀਨ ਦੇ ਹਵਾਲਿਆਂ ਉਪਰ ਕਿਹਾ ਕਿ ਰਾਜਾ ਵੜਿੰਗ ਨੂੰ ਪਹਿਲਾਂ ਮੈਗਜ਼ੀਨ ਪੂਰੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਮੈਗਜ਼ੀਨ ਪੜਿ੍ਹਆ ਹੁੰਦਾ ਤਾਂ ਇਹ ਗੱਲਾਂ ਨਾ ਕਰਦਾ, ਜਿਥੇ ਤੱਥ ਹਨ ਕਿ ਕਾਂਗਰਸ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ 14ਵੇਂ ਅਤੇ 16ਵੇਂ ਅਤੇ ਪੰਜਾਬ ਦੂਜੇ ਨੰਬਰ ਉਪਰ ਹੈ।


ਮਾਨ ਦੀ ਵੜਿੰਗ ਨੂੰ ਸਿਆਸਤ ਉਪਰ ਸਲਾਹ

ਮੁੱਖ ਮੰਤਰੀ ਮਾਨ ਨੇ ਕਾਂਗਰਸ ਪ੍ਰਧਾਨ ਨੂੰ ਸਲਾਹ ਦਿੰਦਿਆਂ ਕਿਹਾ, ''ਰਾਜਾ ਵੜਿੰਗ ਜੀ, ਰਾਜਨੀਤੀ ਵਿੱਚ ਇੰਨੇ ਅੰਨ੍ਹੇ ਨਾ ਹੋਵੋ ਕਿ ਤੁਸੀਂ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੇ ਨਾਲ ਖੜੇ ਹੋਵੋ, ਖਾਸ ਕਰਕੇ ਉਨ੍ਹਾਂ ਲੋਕਾਂ ਦੇ ਨਾਲ, ਜਿਨ੍ਹਾਂ ਵਿਰੁੱਧ ਤੁਹਾਡਾ ਰਾਹੁਲ ਗਾਂਧੀ ਪਾਣੀ ਪੀ ਕੇ ਸਵਾਲ ਉਠਾਉਂਦਾ ਹੈ।"

Published by:Krishan Sharma
First published:

Tags: AAP Punjab, Bhagwant Mann, Budget session, Punjab Budget 2023, Punjab government