Home /News /punjab /

CM ਮਾਨ ਨੇ ਸੁਲਤਾਨਪੁਰ ਲੋਧੀ ਵਿਖੇ ਦਿੱਤਾ ਵਾਤਾਵਰਣ ਬਚਾਉਣ ਦਾ ਹੋਕਾ, ਪਵਿੱਤਰ ਵੇਈਂ ਦਾ ਪੀਤਾ ਪਾਣੀ

CM ਮਾਨ ਨੇ ਸੁਲਤਾਨਪੁਰ ਲੋਧੀ ਵਿਖੇ ਦਿੱਤਾ ਵਾਤਾਵਰਣ ਬਚਾਉਣ ਦਾ ਹੋਕਾ, ਪਵਿੱਤਰ ਵੇਈਂ ਦਾ ਪੀਤਾ ਪਾਣੀ

CM ਮਾਨ ਨੇ ਸੁਲਤਾਨਪੁਰ ਲੋਧੀ ਵਿਖੇ ਦਿੱਤਾ ਵਾਤਾਵਰਣ ਬਚਾਉਣ ਦਾ ਹੋਕਾ, ਪਵਿੱਤਰ ਵੇਈਂ ਦਾ ਪੀਤਾ ਪਾਣੀ

Punjab News: ਐਤਵਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਪੁੱਜੇ। ਮੁੱਖ ਮੰਤਰੀ ਨੇ ਇਥੇ ਪਵਿੱਤਰ ਵੇਂਈ ਨਦੀ ਨੂੰ ਸਾਫ ਕਰਨ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਵੇਂਈ ਦਾ ਪਾਣੀ ਵੀ ਪੀਤਾ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Punjab News: ਐਤਵਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਪਵਿੱਤਰ ਵੇਂਈ ਨਦੀ ਦੀ ਕਾਰਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਪੁੱਜੇ। ਮੁੱਖ ਮੰਤਰੀ ਨੇ ਇਥੇ ਪਵਿੱਤਰ ਵੇਂਈ ਨਦੀ ਨੂੰ ਸਾਫ ਕਰਨ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਵੇਂਈ ਦਾ ਪਾਣੀ ਵੀ ਪੀਤਾ। ਦੱਸ ਦੇਈਏ ਪਵਿੱਤਰ ਵੇਂਈ ਨੂੰ ਸਾਫ ਕਰਨ ਦੇ ਕੰਮ ਦਾ ਜ਼ਿੰਮਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੁੱਕਿਆ ਹੋਇਆ ਹੈ।

    ਪਵਿੱਤਰ ਵੇਂਈ ਨਦੀ ਦਾ ਪਾਣੀ ਪੀਣ ਉਪਰੰਤ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਹ ਇਸ ਕਾਲੀ ਵੇਂਈ ਦਾ ਪਾਣੀ ਪੀ ਕੇ ਸਕੂਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਨ ਕਿ ਇਸ ਨਦੀ ਤੋਂ ਗੁਰੂ ਨਾਨਕ ਸਾਹਿਬ ਨੇ ਪਾਣੀ ਪੀਤਾ ਸੀ।

    ਸੁਲਤਾਨਪੁਰ ਲੋਧੀ 'ਚ ਪੁੱਜਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਤਾਵਰਣ ਬਚਾਉਣ ਦਾ ਹੋਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਬਚਪਨ 'ਚ ਖੇਤ ਜਾਂਦੇ ਸਨ ਤਾਂ ਦਰੱਖਤ ਹੀ ਦਰੱਖਤ ਵਿਖਾਈ ਦਿੰਦੇ ਸਨ, ਪਰੰਤੂ ਸੜਕਾਂ ਉਚੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਥੋੜ੍ਹੇ ਜਿਹੇ ਮੀਂਹ ਨਾਲ ਹੀ ਵੱਡੀ ਪੱਧਰ 'ਤੇ ਫਸਲਾਂ ਖ਼ਰਾਬ ਹੋਣ ਦੀਆਂ ਖ਼ਬਰਾਂ ਆ ਜਾਂਦੀਆਂ ਹਨ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸਾਡੇ ਵੱਲੋਂ ਪਾਣੀ ਦੇ ਵਹਾਅ ਨੂੰ ਰੋਕਣਾ ਹੈ ਅਤੇ ਅਸੀਂ ਕੁਦਰਤ ਨਾਲ ਬਹੁਤ ਜ਼ਿਆਦਾ ਛੇੜ ਛਾੜ ਕਰ ਰਹੇ ਹਾਂ।

    ਉਨ੍ਹਾਂ ਇਸ ਸਬੰਧੀ ਵਾਤਾਵਰਣ ਬਚਾਉਣ ਲਈ ਸਮੁੰਦਰ ਦੀ ਇੱਕ ਉਦਾਹਰਨ ਦੇ ਕੇ ਸਮਝਾਇਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਇੱਕ ਦਰੱਖਤ ਵੱਢਦੇ ਚਾਹੁੰਦੇ ਹੋ ਤਾਂ ਪਹਿਲਾਂ 10 ਨਵੇਂ ਪੌਦੇ ਵੀ ਲਾਉਣੇ ਪੈਣਗੇ, ਫਿਰ ਹੀ ਇਜਾਜ਼ਤ ਮਿਲੇਗੀ।

    Published by:Krishan Sharma
    First published:

    Tags: AAP Punjab, Bhagwant Mann, Punjab Congress, Sant Balbir Singh Seechewal, Shiromani Akali Dal, Sultanpur Lodhi