Home /News /punjab /

ਪਰਮਜੀਤ ਸਿੰਘ ਨੂੰ ਮਿਲੀ ਨੌਕਰੀ, ਮੁੱਖ ਮੰਤਰੀ ਮਾਨ ਨੇ ਸੌਂਪਿਆ ਨਿਯੁਕਤੀ ਪੱਤਰ

ਪਰਮਜੀਤ ਸਿੰਘ ਨੂੰ ਮਿਲੀ ਨੌਕਰੀ, ਮੁੱਖ ਮੰਤਰੀ ਮਾਨ ਨੇ ਸੌਂਪਿਆ ਨਿਯੁਕਤੀ ਪੱਤਰ

ਪਰਮਜੀਤ ਕੁਮਾਰ ਨੂੰ ਕੋਚ ਦੀ ਨੌਕਰੀ ਦੇਵੇਗੀ ਮਾਨ ਸਰਕਾਰ, CM ਨੇ ਕੀਤੀ ਮੁਲਾਕਾਤ

ਪਰਮਜੀਤ ਕੁਮਾਰ ਨੂੰ ਕੋਚ ਦੀ ਨੌਕਰੀ ਦੇਵੇਗੀ ਮਾਨ ਸਰਕਾਰ, CM ਨੇ ਕੀਤੀ ਮੁਲਾਕਾਤ

ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਖੇਡਾਂ ਨੂੰ ਪ੍ਰਫੁੱਲਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਰਮਜੀਤ ਸਿੰਘ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਹੈ। 

  • Share this:

CM Bhagwant Mann Gave Job Latter to Paramjit Singh: ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਖੇਡਾਂ ਨੂੰ ਪ੍ਰਫੁੱਲਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਰਮਜੀਤ ਸਿੰਘ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਪਰਮਜੀਤ ਕੁਮਾਰ ਦੀ ਵੀਡਿਉ ਵਾਇਰਲ ਹੋਈ ਸੀ, ਜਿਸ ਵਿੱਚ ਹਾਕੀ ਦਾ ਕੌਮੀ ਖਿਡਾਰੀ ਪਰਮਜੀਤ ਕੁਮਾਰ ਪੱਲੇਦਾਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ। ਮੁੱਖ ਮੰਤਰੀ ਨੇ ਸਾਬਕਾ ਕੌਮੀ ਹਾਕੀ ਖਿਡਾਰੀ ਨਾਲ ਮੁਲਾਕਾਤ ਕਰਕੇ ਨੌਕਰੀ ਦੇਣ ਦਾ  ਭਰੋਸਾ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਪਰਮਜੀਤ ਨੂੰ ਫਰੀਦਕੋਟ ਵਿਖੇ ਹੀ ਕੋਚ ਦੀ ਨੌਕਰੀ ਦਾ ਭਰੋਸਾ ਮਿਲਿਆ ਸੀ। ਇਸ ਬਾਰੇ ਵਿਭਾਗ ਨੇ ਕਾਗਜੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਸੌਂਪ ਦਿੱਤਾ।

ਵੱਡੀਆਂ ਹਨ ਪਰਮਜੀਤ ਦੀਆਂ ਉਪਲਬੱਧੀਆਂ

ਪਰਮਜੀਤ 2009 ਤੋਂ ਪਹਿਲਾਂ ਕੇਂਦਰ ਵਿੱਚ ਸੀ। ਪੰਜਾਬ ਪੁਲਿਸ ਅਤੇ ਪੰਜਾਬ ਰਾਜ ਬਿਜਲੀ ਬੋਰਡ ਲਈ ਤਿੰਨ ਸਾਲ ਦੇ ਠੇਕੇ 'ਤੇ ਹਾਕੀ ਖੇਡੀ। ਪਟਿਆਲਾ ਵਿੱਚ ਆਪਣੇ ਸਮੇਂ ਦੌਰਾਨ, ਪਰਮਜੀਤ ਅੰਡਰ-16 ਅਤੇ ਅੰਡਰ-18 ਹਾਕੀ ਨੈਸ਼ਨਲਜ਼ ਵਿੱਚ SAI ਦੀ ਸੰਯੁਕਤ ਟੀਮ ਦਾ ਹਿੱਸਾ ਰਹੇ, ਜਿੱਥੇ ਟੀਮ ਨੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਅੰਡਰ-16 ਨੈਸ਼ਨਲਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਇਸਦੇ ਨਾਲ ਹੀ ਉਸ ਨੂੰ 2007 ਵਿੱਚ ਬੰਗਲਾਦੇਸ਼ ਵਿੱਚ ਜੂਨੀਅਰ ਏਸ਼ੀਆ ਕੱਪ ਲਈ ਵੀ ਭਾਰਤੀ ਜੂਨੀਅਰ ਟੀਮ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਦਕਿ ਦਿੱਲੀ ਵਿੱਚ ਭਾਰਤੀ ਟੀਮ ਨਾਲ ਨਹਿਰੂ ਇੰਟਰਨੈਸ਼ਨਲ ਕੱਪ ਵੀ ਖੇਡਿਆ। ਭਾਰਤੀ ਹਾਕੀ ਕਪਤਾਨ ਮਨਦੀਪ ਸਿੰਘ ਸਮੇਤ ਕਈ ਖਿਡਾਰੀ ਪਰਮਜੀਤ ਸਿੰਘ ਨਾਲ ਖੇਡਦੇ ਰਹੇ ਹਨ।

Published by:Krishan Sharma
First published:

Tags: AAP Punjab, Bhagwant Mann, Punjab government