Home /News /punjab /

'ਸਾਡੇ ਲਈ ਮਾਣ ਹੈ ਭਗਤ ਸਿੰਘ ਹਵਾਈ ਅੱਡਾ ਹੋਣਾ', ਮੁੱਖ ਮੰਤਰੀ ਮਾਨ ਕਿਹਾ; ਭਗਤ ਸਿੰਘ ਇੱਕ ਵਿਅਕਤੀ ਨਹੀਂ, ਸੋਚ ਸੀ

'ਸਾਡੇ ਲਈ ਮਾਣ ਹੈ ਭਗਤ ਸਿੰਘ ਹਵਾਈ ਅੱਡਾ ਹੋਣਾ', ਮੁੱਖ ਮੰਤਰੀ ਮਾਨ ਕਿਹਾ; ਭਗਤ ਸਿੰਘ ਇੱਕ ਵਿਅਕਤੀ ਨਹੀਂ, ਸੋਚ ਸੀ

'ਸਾਡੇ ਲਈ ਮਾਣ ਹੈ ਭਗਤ ਸਿੰਘ ਹਵਾਈ ਅੱਡਾ ਹੋਣਾ', ਮੁੱਖ ਮੰਤਰੀ ਮਾਨ ਕਿਹਾ; ਭਗਤ ਸਿੰਘ ਇੱਕ ਵਿਅਕਤੀ ਨਹੀਂ, ਸੋਚ ਸੀ

ਸ਼ਹੀਦ ਭਗਤ ਸਿੰਘ ਹਵਾਈ ਅਂਡੇ ਦੇ ਨਾਂਅ ਮੌਕੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਭਗਤ ਸਿੰਘ ਨੇ ਇੰਨੀ ਛੋਟੀ ਉਮਰ ਵਿੱਚ ਦੇਸ਼ ਲਈ ਕੁਰਬਾਨੀ ਦਿੱਤੀ ਸੀ, ਜੋ ਕਿ ਬਹੁਤ ਹੀ ਆਪਣੇ ਆਪ ਵਿੱਚ ਅਨੋਖੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਨੁੰ ਮਾਣ ਹੈ ਕਿ ਅੱਜ ਚੰਡੀਗੜ੍ਹ ਹਵਾਈ ਅਂਡੇ ਦਾ ਨਾਂਅ ਭਗਤ ਸਿੰਘ ਰੱਖਿਆ ਗਿਆ ਹੈ, ਜਿਸ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ।

ਹੋਰ ਪੜ੍ਹੋ ...
  • Share this:

    Shaheed Bhagat Singh International Airport: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਦਿੱਤਾ ਗਿਆ ਹੈ। ਅੱਜ ਤੋਂ ਇਸ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਜਾਣਿਆ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਾਮ ਬਦਲਣ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਵੀਕੇ ਸਿੰਘ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਅਨਿਲ ਵਿੱਜ ਸਮੇਤ ਦੋਵਾਂ ਰਾਜਾਂ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਬੀਐੱਲ ਪੁਰੋਹਿਤ ਵੀ ਮੌਜੂਦ ਸਨ।

    ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਭਗਤ ਸਿੰਘ ਦੇ ਨਾਂਅ ਉਪਰ ਰੱਖਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਸਾਂਝੀ ਮੰਗ ਸੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਇੱਕ ਵਿਅਕਤੀ ਨਹੀਂ ਸੀ, ਸਗੋਂ ਇੱਕ ਸੋਚ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਪ੍ਰਧਾਨ ਮੰਤਰੀ ਮੋਦੀ ਇੰਨੀ ਛੇਤੀ ਉਨ੍ਹਾਂ ਦੀ ਮੰਗ ਮੰਨ ਲੈਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਦਿਨ ਬਹੁਤ ਹੀ ਅਹਿਮ ਹੈ।

    ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ, ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਪੰਜਾਬੀ ਵੱਸਦੇ ਹਨ ਅਤੇ ਇਥੋਂ ਫਲਾਈਟਾਂ ਚਲਾਉਣ ਲਈ ਵੀ ਗੱਲ ਕੀਤੀ ਜਾਵੇਗੀ।

    ਸ਼ਹੀਦ ਭਗਤ ਸਿੰਘ ਹਵਾਈ ਅੱਡੇ ਦਾ ਨਾਂਅ ਰੱਖਣਾ ਮੇਰੇ ਲਈ ਸੁਭਾਗ ਵਾਲੀ ਗੱਲ: ਨਿਰਮਲਾ ਸੀਤਾਰਮਨ

    ਸ਼ਹੀਦ ਭਗਤ ਸਿੰਘ ਹਵਾਈ ਅਂਡੇ ਦੇ ਨਾਂਅ ਮੌਕੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਭਗਤ ਸਿੰਘ ਨੇ ਇੰਨੀ ਛੋਟੀ ਉਮਰ ਵਿੱਚ ਦੇਸ਼ ਲਈ ਕੁਰਬਾਨੀ ਦਿੱਤੀ ਸੀ, ਜੋ ਕਿ ਬਹੁਤ ਹੀ ਆਪਣੇ ਆਪ ਵਿੱਚ ਅਨੋਖੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਨੁੰ ਮਾਣ ਹੈ ਕਿ ਅੱਜ ਚੰਡੀਗੜ੍ਹ ਹਵਾਈ ਅਂਡੇ ਦਾ ਨਾਂਅ ਭਗਤ ਸਿੰਘ ਰੱਖਿਆ ਗਿਆ ਹੈ, ਜਿਸ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ।


    ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਅੇਤਵਾਰ ਇਸ ਸਬੰਧੀ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਸ਼ਹੀਦੀ ਨੂੰ ਸਦਾ ਯਾਦ ਰੱਖਿਆ ਜਾਵੇਗਾ, ਭਾਵੇਂ ਕਿ ਇਹ ਭਗਤ ਸਿੰਘ ਦੀ ਕੁਰਬਾਨੀ ਅੱਗੇ ਬਹੁਤ ਹੀ ਛੋਟੀ ਜਿਹੀ ਗੱਲ ਹੈ।


    ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨਾਲ ਆਜ਼ਾਦੀ ਅਤੇ ਆਜ਼ਾਦੀ ਦੇ ਦਿੱਗਜ਼ਾਂ ਬਾਰੇ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ ਅਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਹਰ ਕਿਸੇ ਨੂੰ ਸ਼ਹੀਦਾਂ ਦੀਆ ਕੁਰਬਾਨੀਆਂ ਬਾਰੇ ਜਾਣੂੰ ਹੋ ਰਹੇ ਹਨ।

    Published by:Krishan Sharma
    First published:

    Tags: AAP Punjab, Bhagat singh, Bhagwant Mann, BJP, Nirmala Sitharaman