Home /News /punjab /

ਮੱਤੇਵਾੜਾ ਪ੍ਰਾਜੈਕਟ ਲੈ ਕੇ ਕੌਣ ਆਇਆ ਸੀ? CM ਮਾਨ ਦੇ ਮੀਡੀਆ ਡਾਇਰੈਕਟਰ ਦਾ ਰਾਜਾ ਵੜਿੰਗ ਨੂੰ ਸਵਾਲ

ਮੱਤੇਵਾੜਾ ਪ੍ਰਾਜੈਕਟ ਲੈ ਕੇ ਕੌਣ ਆਇਆ ਸੀ? CM ਮਾਨ ਦੇ ਮੀਡੀਆ ਡਾਇਰੈਕਟਰ ਦਾ ਰਾਜਾ ਵੜਿੰਗ ਨੂੰ ਸਵਾਲ

(ਫਾਇਲ ਫੋਟੋ)

(ਫਾਇਲ ਫੋਟੋ)

Punjab Politics: ਮੱਤੇਵਾੜਾ ਜੰਗਲ 'ਚ ਉਦਯੋਗ ਸਥਾਪਤ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਆਹਮੋ-ਸਾਹਮਣੇ ਹਨ। ਕਾਂਗਰਸ (Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (amarinder Singh Raja Warring) ਵੱਲੋਂ ਮੱਤੇਵਾੜਾ ਜੰਗਲ ਨੂੰ ਲੈ ਕੇ ਕੀਤੇ ਟਵੀਟ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਸਿੰਘ ਪਨੂੰ (Baltej Singh Pannu) ਨੇ ਰਾਜਾ ਵੜਿੰਗ (Raja Warring) ਨੂੰ ਕਰੜੇ ਹੱਥੀ ਲਿਆ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab Politics: ਆਮ ਆਦਮੀ ਪਾਰਟੀ (AAP) ਦੀ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵੱਲੋਂ ਮੱਤੇਵਾੜਾ 'ਚ ਉਦਯੋਗ ਸਥਾਪਤ ਕੀਤੇ ਜਾਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਮੱਤੇਵਾੜਾ ਜੰਗਲ 'ਚ ਉਦਯੋਗ ਸਥਾਪਤ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਆਹਮੋ-ਸਾਹਮਣੇ ਹਨ। ਕਾਂਗਰਸ (Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (amarinder Singh Raja Warring) ਵੱਲੋਂ ਮੱਤੇਵਾੜਾ ਜੰਗਲ ਨੂੰ ਲੈ ਕੇ ਕੀਤੇ ਟਵੀਟ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਸਿੰਘ ਪਨੂੰ (Baltej Singh Pannu) ਨੇ ਰਾਜਾ ਵੜਿੰਗ (Raja Warring) ਨੂੰ ਕਰੜੇ ਹੱਥੀ ਲਿਆ ਹੈ।

    ਉਨ੍ਹਾਂ ਕਿਹਾ ਕਿ ਟਵੀਟ ਕਰਦਿਆਂ ਕਾਂਗਰਸ ਪ੍ਰਧਾਨ ਨੂੰ ਪੁੱਛਿਆ ਕਿ ਉਹ ਦੱਸਣ ਮੱਤੇਵਾੜਾ ਪ੍ਰਾਜੈਕਟ ਆਖਿਰ ਲੈ ਕੇ ਕੌਣ ਆਇਆ ਸੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਵੇਲੇ ਸਾਧੂ ਸਿੰਘ ਧਰਮਸੋਤ ਨੇ ਕਿੰਨੇ ਰੁੱਖਾਂ ਦਾ ਘਪਲਾ ਕੀਤਾ ਹੈ, ਉਹ ਤੁਹਾਨੂੰ ਵੀ ਪਤਾ ਹੈ।


    ਪਨੂੰ ਨੇ ਮੁੱਖ ਮੰਤਰੀ ਮਾਨ ਦਾ ਬਚਾਅ ਕਰਦਿਆਂ ਕਿਹਾ, ''ਰਾਜਾ ਵੜਿੰਗ ਜੀ, ਇਹ ਵੀ ਤੁਹਾਨੂੰ ਪਤਾ ਹੈ ਸੰਗਤ ਗਿਲਜੀਆਂ ਰੁੱਖਾਂ ਦੇ ਜੰਗਲੇ ਵੀ ਖਾ ਗਿਆ ਘਟੋ ਘੱਟ ਤੁਸੀਂ ਕਾਂਗਰਸੀਆਂ ਤੋਂ ਜ਼ਰੂਰ ਪੁੱਛੋ ਕਿ ਕਿੰਨੇ ਰੁੱਖ ਉਜਾੜੇ ਫੇਰ ਮੱਤੇਵਾੜਾ ਦੇ ਵਿਰੋਧ ਵਿਚ ਜ਼ਰੂਰ ਆਓ''

    ਦੱਸ ਦੇਈਏ ਕਿ ਉਦਯੋਗਿਕ ਪਾਰਕ ਬਣਾਉਣ ਦਾ ਵਿਰੋਧ ਕਰਨ ਨੂੰ ਲੈ ਕੇ ਐਤਵਾਰ ਮੱਤੇਵਾੜਾ ਵਿਖੇ ਵਾਤਾਵਰਣ ਪ੍ਰੇਮੀ ਅਤੇ ਕਾਂਗਰਸ ਪਾਰਟੀ ਦੇ ਆਗੂ ਵੀ ਇਕੱਠੇ ਹੋਏ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਪਹੁੰਚੇ। ਰਾਜਾ ਵੜਿੰਗ ਨੇ ਵਿਰੋਧ ਕਰਦਿਆਂ ਇੱਕ ਟਵੀਟ ਕੀਤਾ ਸੀ, "ਜੇ ਅਸੀਂ ਆਪਣੇ ਜੰਗਲ ਨਾ ਬਚਾ ਸਕੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ।ਆਓ ਸਭ ਰਲ ਮਿਲਕੇ ਪੰਜਾਬ ਲਈ ਅਵਾਜ਼ ਬੁਲੰਦ ਕਰੀਏ।"
    Published by:Krishan Sharma
    First published:

    Tags: AAP Punjab, Amarinder Raja Warring, Punjab Congress, Punjab politics

    ਅਗਲੀ ਖਬਰ