Home /News /punjab /

ਬਜਟ ਸੈਸ਼ਨ 'ਚ ਹੰਗਾਮਾ, ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਦਾ ਸਦਨ 'ਚੋਂ ਵਾਕ-ਆਊਟ

ਬਜਟ ਸੈਸ਼ਨ 'ਚ ਹੰਗਾਮਾ, ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਦਾ ਸਦਨ 'ਚੋਂ ਵਾਕ-ਆਊਟ

Punjab Vidhan Sabha Sesssion: ਪੰਜਾਬ ਵਿਧਾਨ ਸਭਾ ਸੈਸ਼ਨ 'ਚ ਭਗਵੰਤ ਮਾਨ (Bhagwant Mann Government) ਸਰਕਾਰ ਨੂੰ ਵਿਰੋਧੀ ਧਿਰਾਂ ਨੇ ਅਮਨ-ਕਾਨੂੰਨ ਦੀ ਸਥਿਤੀ ਦੇ ਮੁੱਦੇ 'ਤੇ ਘੇਰਿਆ। ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ (Punjab News) 'ਚ ਕਾਨੂੰਨ ਵਿਵਸਥਾ (Punjab Law and order) ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਪਰੰਤੂ ਫਿਰ ਵੀ ਕੋਈ ਹੀਲਾ ਨਹੀਂ ਕੀਤਾ ਜਾ ਰਿਹਾ। ਅਮਨ-ਕਾਨੂੰਨ ਦੀ ਸਥਿਤੀ 'ਤੇ ਚਰਚਾ ਲਈ ਵਿਰੋਧੀ ਧਿਰਾਂ ਵੱਲੋਂ 15 ਦਿਨ ਸੈਸ਼ਨ ਹੋਰ ਵਧਾਉਣ ਦੀ ਮੰਗ ਲੈ ਕੇ ਹੰਗਾਮਾ ਕੀਤਾ ਗਿਆ ਅਤੇ ਵਾਕ-ਆਊਟ ਕੀਤਾ ਗਿਆ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Budget Session 2022: ਪੰਜਾਬ ਵਿਧਾਨ ਸਭਾ ਸੈਸ਼ਨ 'ਚ ਭਗਵੰਤ ਮਾਨ (Bhagwant Mann Government) ਸਰਕਾਰ ਨੂੰ ਵਿਰੋਧੀ ਧਿਰਾਂ ਨੇ ਅਮਨ-ਕਾਨੂੰਨ ਦੀ ਸਥਿਤੀ ਦੇ ਮੁੱਦੇ 'ਤੇ ਘੇਰਿਆ। ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ (Punjab Law and Order) ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਪਰੰਤੂ ਫਿਰ ਵੀ ਕੋਈ ਹੀਲਾ ਨਹੀਂ ਕੀਤਾ ਜਾ ਰਿਹਾ। ਇਥੋਂ ਤੱਕ ਕਿ ਮੁੱਖ ਮੰਤਰੀ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਪਰੰਤੂ ਫਿਰ ਵੀ ਕੁੱਝ ਨਹੀਂ ਹੋ ਰਿਹਾ। ਅਮਨ-ਕਾਨੂੰਨ ਦੀ ਸਥਿਤੀ 'ਤੇ ਚਰਚਾ ਲਈ ਵਿਰੋਧੀ ਧਿਰਾਂ ਵੱਲੋਂ 15 ਦਿਨ ਸੈਸ਼ਨ ਹੋਰ ਵਧਾਉਣ ਦੀ ਮੰਗ ਲੈ ਕੇ ਹੰਗਾਮਾ ਕੀਤਾ ਗਿਆ ਅਤੇ ਵਾਕ-ਆਊਟ ਕੀਤਾ ਗਿਆ।

  ਰਾਜਾ ਵੜਿੰਗ ਤੇ ਅਮਨ ਅਰੋੜਾ 'ਚ ਭਖਵੀਂ ਬਹਿਸ

  ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਸਥਿਤੀ 'ਤੇ ਘੇਰਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ 10 ਸੁਰੱਖਿਆ ਗਾਰਡ ਦਿੱਤੇ ਸਨ ਪਰ ਤੁਹਾਡੀ ਸਰਕਾਰ ਨੇ ਗਾਰਡ ਵਾਪਸ ਲੈ ਲਏ ਅਤੇ ਇਹ ਵੀ ਜਨਤਕ ਤੌਰ 'ਤੇ ਦੱਸਿਆ, ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਇਸਦੇ ਜਵਾਬ ਵਿੱਚ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤੇ, ਸਾਡੀਆਂ ਸਰਕਾਰਾਂ ਨੇ ਨਹੀਂ, ਅਸੀਂ ਪੁਰਾਣੇ ਕੰਢਿਆਂ ਨੂੰ ਚੁੱਕਣ ਦਾ ਕੰਮ ਕਰ ਰਹੇ ਹਾਂ। ਇਸਤੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਗੈਂਗਸਟਰ ਪੈਦਾ ਕੀਤੇ ਹਨ ਤਾਂ ਆਪ ਸਰਕਾਰ ਇਨ੍ਹਾਂ ਨੂੰ ਮਾਰ ਕੇ ਦੱਸੇ ਕਿ ਪੰਜਾਬ ਸੁਰੱਖਿਅਤ ਹੈ।

  ਮੁੱਦਾ ਵੱਡਾ, ਪਰ ਸੈਸ਼ਨ ਹੁਣ ਤੱਕ ਦਾ ਸਭ ਤੋਂ ਛੋਟਾ : ਖਹਿਰਾ

  ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਸਿਰਫ਼ ਮੁੱਖ ਮੰਤਰੀ ਹੀ ਨਹੀਂ, ਸਗੋਂ ਸਾਬਕਾ ਮੰਤਰੀਆਂ, ਉਪ ਮੁੱਖ ਮੰਤਰੀ ਤੇ ਕਾਰੋਬਾਰੀਆਂ ਨੂੰ ਵੀ ਧਮਕੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਡਰਦੇ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਕਰ ਰਹੇ ਅਤੇ ਪੈਸੇ ਦੇ ਰਹੇ ਹਨ। ਇਹ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਸੈਸ਼ਨ ਹੈ, ਜਿਸ 'ਤੇ ਸਪੀਕਰ ਨੇ ਕਿਹਾ ਕਿ ਇਸ ਦਾ ਜਵਾਬ ਮੁੱਖ ਮੰਤਰੀ ਸ਼ਨੀਵਾਰ ਨੂੰ ਸੈਸ਼ਨ 'ਚ ਦੇਣਗੇ।

  ਜਦੋਂ ਮੁੱਖ ਮੰਤਰੀ ਦੀ ਜਾਨ ਨੂੰ ਖਤਰੈ ਤਾਂ ਸਰਕਾਰ ਬਹਿਸ ਤੋਂ ਕਿਉਂ ਭੱਜ ਰਹੀ ਹੈ : ਬਾਜਵਾ

  ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਨੇ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਕਿਹਾ ਕਿ ਜੇਕਰ ਸਰਕਾਰ ਇਸ ਮੁੱਦੇ 'ਤੇ ਗੱਲਬਾਤ ਨਹੀਂ ਕਰਨਾ ਚਾਹੁੰਦੀ ਤਾਂ ਮੁੱਖ ਮੰਤਰੀ ਸਦਨ 'ਚ ਖੜੇ ਹੋ ਕੇ ਕਹਿ ਦੇਣ ਕਿ ਮੇਰੀ ਵੀਡੀਓ ਗਲਤੀ ਨਾਲ ਆ ਗਈ ਸੀ, ਮੈਂ ਚੁੱਪ ਹੋ ਜਾਵਾਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਵੀ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਤਾਂ ਫਿਰ ਮੁੱਦੇ 'ਤੇ ਕਿਉਂ ਗੱਲ ਨਹੀਂ ਕਰਨਾ ਚਾਹੁੰਦੇ।

  ਬਾਜਵਾ ਨੇ ਪੰਜਾਬ 'ਚ ਕਾਨੂੰਨ ਵਿਵਸਥਾ 'ਤੇ ਬਹਿਸ ਕਰਵਾਈ ਜਾਵੇ, ਜਿਸ 'ਤੇ ਸਪੀਕਰ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਕਿ ਉਹ ਬਾਅਦ 'ਚ ਗੱਲ ਕਰਨਗੇ, ਤੁਸੀ ਤਜਰਬੇ ਵਾਲੇ ਹੋ। ਇਸਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਥੋਂ ਦਾ ਤਜਰਬਾ ਇਥੇ ਹੀ ਰਹਿ ਜਾਵੇਗਾ, ਜੇਕਰ ਕਿਸੇ ਨੂੰ ਸ਼ਾਮ ਸਮੇਂ ਕਿਸੇ ਨੇ ਗੋਲੀ ਮਾਰ ਦਿੱਤੀ। 

  ਸੈਸ਼ਨ 15 ਦਿਨ ਲਈ ਵਧਾਇਆ ਜਾਵੇ: ਪਰਗਟ ਸਿੰਘ

  ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੈਸ਼ਨ ਨੂੰ 15 ਦਿਨ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀ ਖੁਦ ਕਹਿੰਦੇ ਸੀ ਕਿ ਸੈਸ਼ਨ ਲੰਬਾ ਚੱਲਣਾ ਚਾਹੀਦਾ ਹੈ, ਪਰ ਹੁਣ ਤੁਸੀ ਵੀ ਉਹੀ ਕਰਨ ਲੱਗੇ ਹੋ।

  ਪੰਜਾਬ ਦੀ ਵਿਗੜ ਰਹੀ ਸਥਿਤੀ 'ਤੇ ਮਾਨ ਸਰਕਾਰ ਕੋਲ ਜਵਾਬ ਨਹੀਂ: ਸ਼ਰਮਾ

  ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਪੀਕਰ ਨੇ ਸਾਨੂੰ ਕਾਨੂੰਨ ਵਿਵਸਥਾ 'ਤੇ ਬੋਲਣ ਦਾ ਸਮਾਂ ਨਹੀਂ ਦਿੱਤਾ, ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਸਰਕਾਰ ਭੱਜ ਰਹੀ ਹੈ, ਇਸ ਮੁੱਦੇ 'ਤੇ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ, ਮੈਨੂੰ ਅਗਨੀਪਥ 'ਚ ਨਹੀਂ ਬੁਲਾਇਆ ਗਿਆ ਪਰ ਇਹ ਵੀ ਬਚਕਾਨਾ ਹਰਕਤ, ਮਾਮਲਾ ਕੇਂਦਰੀ ਏਜੰਸੀਆਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਸਹਿਯੋਗ, ਪੰਜਾਬ ਪੁਲਿਸ ਲੁਕਾ ਰਹੀ ਹੈ ਆਪਣੀਆਂ ਨਾਕਾਮੀਆਂ, ਕਾਨੂੰਨ ਵਿਵਸਥਾ 'ਤੇ ਚਰਚਾ ਨਾ ਹੋਣ ਕਾਰਨ ਵਿਰੋਧੀ ਪਾਰਟੀਆਂ ਨੇ ਵਾਕਆਊਟ ਕੀਤਾ।

  ਵਿਰੋਧੀ ਧਿਰਾਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ 'ਤੇ ਬਹਿਸ ਲਈ ਸੈਸ਼ਨ ਵਧਾਉਣ ਦੀ ਮੰਗ 'ਤੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਇਸ ਵਾਰੀ ਸਾਡੀ ਮਜ਼ਬੂਰੀ ਹੈ, ਜਿਸ 'ਤੇ ਵਿਰੋਧੀ ਧਿਰਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ 'ਚ ਕਾਂਗਰਸ ਤੋਂ ਇਲਾਵਾ ਭਾਜਪਾ ਵਿਧਾਇਥ ਅਸ਼ਵਨੀ ਸ਼ਰਮਾ, ਅਕਾਲੀ ਦਲ ਦੇ ਵਿਧਾਇਕ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਇਕਜੁਟ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ ਅਤੇ ਸਦਨ ਵਿਚੋਂ ਵਾਕ-ਆਊਟ ਕੀਤਾ।
  Published by:Krishan Sharma
  First published:

  Tags: AAP Punjab, Bhagwant Mann, Budget 2022, Congress, Punjab BJP, Punjab Congress, Punjab politics, Punjab vidhan sabha, Shiromani Akali Dal

  ਅਗਲੀ ਖਬਰ