Home /News /punjab /

ਕਾਂਗਰਸ ਨੇ ਮੋਹਾਲੀ ਦੇ 2 ਸੀਨੀਅਰ ਆਗੂਆਂ ਨੂੰ 6 ਸਾਲਾਂ ਲਈ ਵਿਖਾਇਆ ਬਾਹਰ ਦਾ ਰਸਤਾ

ਕਾਂਗਰਸ ਨੇ ਮੋਹਾਲੀ ਦੇ 2 ਸੀਨੀਅਰ ਆਗੂਆਂ ਨੂੰ 6 ਸਾਲਾਂ ਲਈ ਵਿਖਾਇਆ ਬਾਹਰ ਦਾ ਰਸਤਾ

file photo

file photo

Punjab News: ਪੰਜਾਬ ਕਾਂਗਰਸ (Punjab Congress) ਦੇ ਦੋ ਸੀਨੀਅਰ ਅਹੁਦੇਦਾਰਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ। ਮੋਹਾਲੀ (Mohali News) ਨਾਲ ਸਬੰਧਤ ਦੋਵੇਂ ਆਗੂ ਨਗਰ ਨਿਗਮ ਦੇ ਸੀਨੀਅਰ ਉਪ ਮੇਅਰ ਅਤੇ ਉਪ ਮੇਅਰ ਹਨ। ਦੋਵਾਂ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕੱਢਿਆ ਗਿਆ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab News: ਪੰਜਾਬ ਕਾਂਗਰਸ (Punjab Congress) ਦੇ ਦੋ ਸੀਨੀਅਰ ਅਹੁਦੇਦਾਰਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾਇਆ। ਮੋਹਾਲੀ (Mohali News) ਨਾਲ ਸਬੰਧਤ ਦੋਵੇਂ ਆਗੂ ਨਗਰ ਨਿਗਮ ਦੇ ਸੀਨੀਅਰ ਉਪ ਮੇਅਰ ਅਤੇ ਉਪ ਮੇਅਰ ਹਨ। ਦੋਵਾਂ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕੱਢਿਆ ਗਿਆ ਹੈ।

    ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ (Amarinder Singh Raja Warring) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ।

    ਕਾਂਗਰਸ ਵੱਲੋਂ ਜਾਰੀ ਪੱਤਰ ਦੀ ਕਾਪੀ।


    ਰਾਜਾ ਵੜਿੰਗ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਮੋਹਾਲੀ ਦੇ ਮੈਂਬਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸੀਨੀਅਰ ਉਪ ਮੇਅਰ ਅਮਰੀਕ ਸਿੰਘ ਸੋਮਲ (Amarik Singh Somal) ਅਤੇ ਉਪ ਮੇਅਰ ਕੁਲਜੀਤ ਸਿੰਘ ਬੇਦੀ (Kuljit Singh Bedi) ਨੂੰ ਪਾਰਟੀ ਵਿਰੋਧੀ ਅਤੇ ਅਨੁਸ਼ਾਸਨ ਭੰਗ ਕਰਨ ਲਈ ਪਾਰਟੀ ਵਿਚੋਂ 6 ਸਾਲਾਂ ਲਈ ਬਾਹਰ ਕੀਤਾ ਜਾਂਦਾ ਹੈ।

    ਦੋਵਾਂ ਆਗੂਆਂ 'ਤੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਨੂੰ ਭਾਜਪਾ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਲਈ ਸਮਰਥਨ ਦਿੱਤਾ ਸੀ।
    Published by:Krishan Sharma
    First published:

    Tags: Amarinder Raja Warring, Congress, Mohali, Punjab Congress, Punjab politics

    ਅਗਲੀ ਖਬਰ