Home /News /punjab /

ਸੁਨੀਲ ਜਾਖੜ ਨੂੰ ਚੰਨੀ ਵਿਰੁੱਧ ਬਿਆਨਬਾਜ਼ੀ 'ਤੇ ਕਾਰਨ ਦੱਸੋ ਨੋਟਿਸ ਜਾਰੀ, ਹਫ਼ਤੇ 'ਚ ਜਵਾਬ ਦੇਣ ਦੇ ਹੁਕਮ

ਸੁਨੀਲ ਜਾਖੜ ਨੂੰ ਚੰਨੀ ਵਿਰੁੱਧ ਬਿਆਨਬਾਜ਼ੀ 'ਤੇ ਕਾਰਨ ਦੱਸੋ ਨੋਟਿਸ ਜਾਰੀ, ਹਫ਼ਤੇ 'ਚ ਜਵਾਬ ਦੇਣ ਦੇ ਹੁਕਮ

‘ਆਪ’ ਸਰਕਾਰ ਬਣਨ ਮਗਰੋਂ ਵੱਖਵਾਦੀ ਤਾਕਤਾਂ ਨੇ ਸਿਰ ਚੁੱਕੇ: ਜਾਖੜ (ਫਾਇਲ ਫੋਟੋ)

‘ਆਪ’ ਸਰਕਾਰ ਬਣਨ ਮਗਰੋਂ ਵੱਖਵਾਦੀ ਤਾਕਤਾਂ ਨੇ ਸਿਰ ਚੁੱਕੇ: ਜਾਖੜ (ਫਾਇਲ ਫੋਟੋ)

Sunil Jakhar: ਕਾਂਗਰਸ ਪਾਰਟੀ (Congress) ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਾਖੜ ਨੂੰ ਇਹ ਨੋਟਿਸ (Notice to Jakhar) ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ  ਲੈ ਕੇ ਦਿੱਤੇ ਬਿਆਨ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Sunil Jakhar: ਕਾਂਗਰਸ ਪਾਰਟੀ (Congress) ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਾਖੜ ਨੂੰ ਇਹ ਨੋਟਿਸ (Notice to Jakhar) ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ  ਲੈ ਕੇ ਦਿੱਤੇ ਬਿਆਨ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।

  ਜਾਖੜ ਨੂੰ ਇਹ ਨੋਟਿਸ ਚਰਨਜੀਤ ਸਿੰਘ ਚੰਨੀ ਵੱਲੋਂ ਹਾਈਕਮਾਂਡ ਕੋਲ ਉਨ੍ਹਾਂ ਵਿਰੁੱਧ ਟਿੱਪਣੀ ਕੀਤੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਜਾਰੀ ਕੀਤਾ ਗਿਆ ਹੈ।

  ਆਗੂ ਨੂੰ ਇਹ ਨੋਟਿਸ ਸੀਨੀਅਰ ਕਾਂਗਰਸੀ ਆਗੂ ਏ.ਕੇ ਐਂਥਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਜਾਰੀ ਕੀਤਾ ਹੈ। ਇਸਤੋਂ ਇਲਾਵਾ ਕਾਂਗਰਸੀ ਆਗੂ ਕੇਵੀ ਥਾਮਸ ਨੂੰ ਵੀ ‘ਪਾਰਟੀ ਵਿਰੋਧੀ’ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

  ਕਾਂਗਰਸ ਕਮੇਟੀ ਵੱਲੋਂ ਨੋਟਿਸ ਦਾ ਜਵਾਬ ਦੇਣ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜਵਾਬ ਤੋਂ ਬਾਅਦ ਹੀ ਪਾਰਟੀ ਉਨ੍ਹਾਂ ਵਿਰੁੱਧ ਕੋਈ ਸਖਤ ਐਕਸ਼ਨ ਲੈ ਸਕਦੀ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਵੱਲੋਂ ਜਾਖੜ ਵਿਰੁੱਧ ਸਖਤ ਕਾਰਵਾਈ ਲਈ ਪੰਜਾਬ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪਾਰਟੀ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਵਿਰੁੱਧ ਦਿੱਤੇ ਬਿਆਨ ਅਤੇ ਟਵੀਟਾਂ ਨੂੰ ਵੀ ਘੋਖਿਆ ਜਾ ਰਿਹਾ ਹੈ।

  ਇਸ ਨੋਟਿਸ ਨੂੰ ਕਾਂਗਰਸ ਵੱਲੋਂ ਸਖਤ ਰੁਖ ਅਪਣਾਉਣ ਨੂੰ ਵੀ ਵੇਖਿਆ ਜਾ ਰਿਹਾ ਹੈ, ਕਿਉਂਕਿ ਇਸਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਵਿਚੋਂ ਬਿਨਾਂ ਨੋਟਿਸ ਦੇ ਬਾਹਰ ਦਾ ਰਸਤਾ ਵੀ ਵਿਖਾਇਆ ਗਿਆ ਹੈ।

  Published by:Krishan Sharma
  First published:

  Tags: Charanjit Singh Channi, Congress, Punjab Congress, Punjab politics, Sunil Jakhar