Home /News /punjab /

'ਦਲਬੀਰ ਗੋਲਡੀ ਨਹੀਂ ਦੇ ਰਿਹੈ ਮੇਰੇ ਟੈਂਟ ਦੇ ਪੈਸੇ', ਕਾਂਗਰਸੀ ਆਗੂ ਨੇ ਹੀ ਲਾਏ ਨੇ ਹੀ ਦੋਸ਼

'ਦਲਬੀਰ ਗੋਲਡੀ ਨਹੀਂ ਦੇ ਰਿਹੈ ਮੇਰੇ ਟੈਂਟ ਦੇ ਪੈਸੇ', ਕਾਂਗਰਸੀ ਆਗੂ ਨੇ ਹੀ ਲਾਏ ਨੇ ਹੀ ਦੋਸ਼

ਦਲਬੀਰ ਗੋਲਡੀ ਦੇ ਪੋਸਟਰ ਦੀ ਤਸਵੀਰ।

ਦਲਬੀਰ ਗੋਲਡੀ ਦੇ ਪੋਸਟਰ ਦੀ ਤਸਵੀਰ।

Punjab News: 'ਮੈਂ ਦਲਬੀਰ ਗੋਲਡੀ (Dalbir Singh Goldy) ਲਈ ਲੋਕ ਸਭਾ ਦੀ ਉਪ ਚੋਣ ਵਿੱਚ ਦਿਨ-ਰਾਤ ਪ੍ਰਚਾਰ ਕੀਤਾ, ਪਰੰਤੂ ਹੁਣ ਉਹ ਮੇਰੇ ਟੈਂਟ ਦੇ ਪੈਸੇ ਨਹੀਂ ਦੇ ਰਿਹਾ ਹੈ।' ਇਹ ਦੋਸ਼ ਕਿਸੇ ਵਿਰੋਧੀ ਪਾਰਟੀ ਦੇ ਨਹੀਂ, ਸਗੋਂ ਕਾਂਗਰਸੀ ਆਗੂ 'ਤੇ ਇਹ ਦੋਸ਼ ਉਸ ਦੀ ਪਾਰਟੀ ਦੇ ਹੀ ਆਗੂ ਨੇ ਲਾਏ ਹਨ। ਉਨ੍ਹਾਂ ਮੰਗ ਕੀਤੀ ਕਿ ਦਲਬੀਰ ਗੋਲਡੀ ਕੋਲੋਂ ਪੈਸੇ ਦਿਵਾ ਕੇ ਇਨਸਾਫ ਦਿਵਾਇਆ ਜਾਵੇ।

ਹੋਰ ਪੜ੍ਹੋ ...
 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: 'ਮੈਂ ਦਲਬੀਰ ਗੋਲਡੀ (Dalbir Singh Goldy) ਲਈ ਲੋਕ ਸਭਾ ਦੀ ਉਪ ਚੋਣ ਵਿੱਚ ਦਿਨ-ਰਾਤ ਪ੍ਰਚਾਰ ਕੀਤਾ, ਪਰੰਤੂ ਹੁਣ ਉਹ ਮੇਰੇ ਟੈਂਟ ਦੇ ਪੈਸੇ ਨਹੀਂ ਦੇ ਰਿਹਾ ਹੈ।' ਇਹ ਦੋਸ਼ ਕਾਂਗਰਸੀ ਆਗੂ (Congress) 'ਤੇ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੇ ਨਹੀਂ, ਸਗੋਂ ਉਸ ਦੀ ਆਪਣੀ ਪਾਰਟੀ ਦੇ ਹੀ ਆਗੂ ਨੇ ਲਾਏ ਹਨ। ਉਨ੍ਹਾਂ ਮੰਗ ਕੀਤੀ ਕਿ ਦਲਬੀਰ ਗੋਲਡੀ ਕੋਲੋਂ ਪੈਸੇ ਦਿਵਾ ਕੇ ਇਨਸਾਫ ਦਿਵਾਇਆ ਜਾਵੇ।

  ਕਾਂਗਰਸੀ ਆਗੂ ਦੀਪਕ ਕੁਮਾਰ।


  ਟੈਂਟ ਮਾਲਕ ਅਤੇ ਕਾਂਗਰਸੀ ਆਗੂ ਦੀਪਕ ਕੁਮਾਰ (Congress Leader Deepak Kumar) ਨੇ ਕਿਹਾ ਕਿ ਪਿਛਲੇ ਜ਼ਿਮਨੀ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਲਈ ਦਿਨ-ਰਾਤ ਪ੍ਰਚਾਰ ਕੀਤਾ ਅਤੇ ਦਫਤਰ ਵਿੱਚ ਟੈਂਟ ਵੀ ਲਾਇਆ ਸੀ।

  ਆਗੂ ਨੇ ਕਿਹਾ ਕਿ ਉਸ ਨੇ ਇਹ ਟੈਂਟ ਉਮੀਦਵਾਰ ਦੇ ਤਪਾ ਵਿਖੇ ਦਫਤਰ ਵਿੱਚ ਲਾਇਆ ਸੀ, ਜਿਸ ਦੇ 47400 ਰੁਪਏ ਕਿਰਾਇਆ ਬਣਦਾ ਹੈ, ਪਰੰਤੂ ਅਜੇ ਤੱਕ ਵੀ ਦਲਬੀਰ ਗੋਲਡੀ ਨੇ ਉਸ ਦੇ ਪੈਸੇ ਨਹੀਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੈਸੇ ਨਾ ਮਿਲਣ ਕਾਰਨ ਭਾਰੀ ਪੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੰਤੂ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸਬੰਧੀ ਕੀ ਐਕਸ਼ਨ ਲੈਂਦੇ ਹਨ।

  ਦੱਸ ਦੇਈਏ ਕਿ ਦਲਬੀਰ ਗੋਲਡੀ ਸੰਗਰੂਰ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਵਜੋਂ ਮੈਦਾਨ ਵਿੱਚ ਸਨ, ਪਰੰਤੂ ਉਨ੍ਹਾਂ ਦੀ ਚੋਣਾਂ ਵਿੱਚ ਜ਼ਮਾਨਤ ਜ਼ਬਤ ਹੋ ਗਈ ਸੀ।

  ਕੀ ਕਿਹਾ ਕਾਂਗਰਸੀ ਆਗੂ ਦਲਬੀਰ ਗੋਲਡੀ ਨੇ...

  ਉਧਰ, ਕਾਂਗਰਸੀ ਆਗੂ ਦਲਬੀਰ ਸਿੰਘ ਗੋਲਡੀ ਨੇ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਕੋਈ ਅਜਿਹੀ ਗੱਲ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸਾਰਾ ਕੰਮ ਪੰਜਾਬ ਕਾਂਗਰਸ ਕਮੇਟੀ (ਪੀਸੀਸੀ) ਵੱਲੋਂ ਸੰਭਾਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਜਿਹਾ ਕੋਈ ਮਾਮਲਾ ਹੈ ਵੀ ਤਾਂ ਹੁਣ ਧਿਆਨ  ਦੇ ਕੇ ਇਸ ਦਾ ਹੱਲ ਜ਼ਰੂਰ ਕਰਨਗੇ।
  Published by:Krishan Sharma
  First published:

  Tags: AAP Punjab, Punjab BJP, Punjab Congress, Punjab politics, Shiromani Akali Dal

  ਅਗਲੀ ਖਬਰ