Home /News /punjab /

ਸਿੱਧੂ ਮੂਸੇਵਾਲਾ ਤਾਂ ਖੁਦ ਬੁਰੀ ਤਰ੍ਹਾਂ ਹਾਰ ਗਿਆ ਸੀ, ਕਾਂਗਰਸ ਕਿੱਥੋਂ ਉਹਦੇ ਨਾਂਅ 'ਤੇ ਜਿੱਤ ਜਾਓ: AAP

ਸਿੱਧੂ ਮੂਸੇਵਾਲਾ ਤਾਂ ਖੁਦ ਬੁਰੀ ਤਰ੍ਹਾਂ ਹਾਰ ਗਿਆ ਸੀ, ਕਾਂਗਰਸ ਕਿੱਥੋਂ ਉਹਦੇ ਨਾਂਅ 'ਤੇ ਜਿੱਤ ਜਾਓ: AAP

ਸਿੱਧੂ ਮੂਸੇਵਾਲਾ ਤਾਂ ਖੁਦ ਬੁਰੀ ਤਰ੍ਹਾਂ ਹਾਰ ਗਿਆ ਸੀ, ਕਾਂਗਰਸ ਕਿੱਥੋਂ ਉਹਦੇ ਨਾਂਅ 'ਤੇ ਜਿੱਤ ਜਾਓ: AAP

Sangrur Lok Sabha By Election: ਕਾਂਗਰਸ ਵੱਲੋਂ ਚੋਣ ਗੀਤ ਵਿੱਚ ਸਿੱਧੂ ਮੂਸੇਵਾਲਾ ਨੂੰ ਵਰਤਣ ਤੋਂ ਬਾਅਦ ਵਿਰੋਧੀ ਵੀ ਤਿੱਖਾ ਹਮਲਾ ਕਰ ਰਹੇ ਹਨ। ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਸਵਿੰਦਰ ਸਿੰਘ (Jaswinder Singh MLA) ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਤਾਂ ਖੁਦ ਨਹੀਂ ਜਿੱਤ ਸਕਿਆ ਸੀ, ਉਸ ਦਾ ਨਾਂਅ ਹੁਣ ਕਾਂਗਰਸ ਨੂੰ ਕਿਥੋਂ ਜਿਤਾ ਦੇਵੇਗਾ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Sangrur Lok Sabha By Election: ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਜਿੱਤ ਲਈ ਜ਼ੋਰ ਲਗਾ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਨਾਂਅ 'ਤੇ ਵੀ ਪਾਰਟੀਆਂ ਦੀ ਪੂਰੀ ਸਿਆਸਤ (Punjab Politics) 'ਤੇ ਚੱਲ ਰਹੀ ਹੈ। ਕਾਂਗਰਸ ਵੱਲੋਂ ਚੋਣ ਗੀਤ ਵਿੱਚ ਸਿੱਧੂ ਮੂਸੇਵਾਲਾ ਨੂੰ ਵਰਤਣ ਤੋਂ ਬਾਅਦ ਵਿਰੋਧੀ ਵੀ ਤਿੱਖਾ ਹਮਲਾ ਕਰ ਰਹੇ ਹਨ। ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਸਵਿੰਦਰ ਸਿੰਘ (Jaswinder Singh MLA) ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਤਾਂ ਖੁਦ ਨਹੀਂ ਜਿੱਤ ਸਕਿਆ ਸੀ, ਉਸ ਦਾ ਨਾਂਅ ਹੁਣ ਕਾਂਗਰਸ ਨੂੰ ਕਿਥੋਂ ਜਿਤਾ ਦੇਵੇਗਾ।

  ਵਿਧਾਇਕ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਦੇ ਵਿਰੋਧੀ ਨਹੀਂ, ਪਰ ਜਿਹੜਾ ਸਿੱਧੂ ਮੂਸੇਵਾਲਾ ਆਪ ਬੁਰੀ ਤਰ੍ਹਾਂ ਹਾਰਿਆ ਸੀ, ਕਾਂਗਰਸ ਉਸ ਦੇ ਨਾਂਅ 'ਤੇ ਕੀ ਕਰ ਲਵੇਗੀ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ 'ਤੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਕੋਈ ਅਸਰ ਨਹੀਂ ਹੋਵੇਗਾ।

  ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ ਵੀ ਕਾਂਗਰਸ ਵੱਲੋਂ ਚੋਣ ਗੀਤ ਵਿੱਚ ਸਿੱਧੂ ਮੂਸੇਵਾਲਾ ਦਾ ਨਾਂਅ ਅਤੇ ਤਸਵੀਰ ਵਰਤਣ 'ਤੇ ਕਿੰਤੂ ਕਰਦੇ ਹੋਏ ਨਿਖੇਧੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ, ਸਿੱਧੂ ਮੂਸੇਵਾਲਾ ਦੇ ਕਤਲ 'ਤੇ ਸਿਆਸਤ ਕਰ ਰਹੀ ਹੈ।
  Published by:Krishan Sharma
  First published:

  Tags: Aam Aadmi Party, AAP Punjab, Punjab Congress, Punjab politics

  ਅਗਲੀ ਖਬਰ