Home /News /punjab /

Sadhu Corruption case: ਧਰਮਸੋਤ ਵਿਰੁੱਧ 4 ਨਵੀਆਂ ਸ਼ਿਕਾਇਤਾਂ, NOC 'ਚ ਢਾਈ ਕਰੋੜ ਰੁਪਏ ਘਪਲੇ ਦਾ ਦੋਸ਼

Sadhu Corruption case: ਧਰਮਸੋਤ ਵਿਰੁੱਧ 4 ਨਵੀਆਂ ਸ਼ਿਕਾਇਤਾਂ, NOC 'ਚ ਢਾਈ ਕਰੋੜ ਰੁਪਏ ਘਪਲੇ ਦਾ ਦੋਸ਼

ਸਾਧੂ ਸਿੰਘ ਧਰਮਸੋਤ (ਫਾਇਲ ਫੋਟੋ)

ਸਾਧੂ ਸਿੰਘ ਧਰਮਸੋਤ (ਫਾਇਲ ਫੋਟੋ)

Corruption case: ਕਾਂਗਰਸੀ ਆਗੂ ਤੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਦਰੱਖਤ ਵੱਢਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ, ਜਦੋਂ ਕਿ ਹੁਣ ਵਿਜੀਲੈਂਸ ਵਿਭਾਗ ਨੂੰ ਉਸ ਖ਼ਿਲਾਫ਼ 4 ਹੋਰ ਨਵੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Corruption case: ਕਾਂਗਰਸੀ ਆਗੂ ਤੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਦਰੱਖਤ ਵੱਢਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ, ਜਦੋਂ ਕਿ ਹੁਣ ਵਿਜੀਲੈਂਸ ਵਿਭਾਗ ਨੂੰ ਉਸ ਖ਼ਿਲਾਫ਼ 4 ਹੋਰ ਨਵੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਦੋਸ਼ ਹੈ ਕਿ ਜੰਗਲਾਤ ਜ਼ਮੀਨ 'ਤੇ ਸੜਕਾਂ ਦੀ ਵਰਤੋਂ ਅਤੇ ਇਮਾਰਤਾਂ ਦੀ ਉਸਾਰੀ ਲਈ ਐਨਓਸੀ ਜਾਰੀ ਕਰਨ 'ਚ ਕਰੀਬ 2.5 ਕਰੋੜ ਰੁਪਏ ਦੀ ਗੜਬੜੀ ਹੋਈ ਹੈ। ਇਸ ਤੋਂ ਇਲਾਵਾ 42 ਅਧਿਕਾਰੀਆਂ ਦੇ ਤਬਾਦਲਿਆਂ ਵਿੱਚ ਵੀ ਲੱਖਾਂ ਰੁਪਏ ਦੇ ਲੈਣ-ਦੇਣ ਦੇ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਚੰਨੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸੰਗਤ ਸਿੰਘ ਗਿਲਜੀਆਂ ਦੀ ਜਾਂਚ ਪੂਰੀ ਹੋਣ ਵਾਲੀ ਹੈ ਅਤੇ ਵਿਜੀਲੈਂਸ ਉਸ ਨੂੰ ਕਿਸੇ ਵੇਲੇ ਵੀ ਗ੍ਰਿਫ਼ਤਾਰ ਕਰ ਸਕਦੀ ਹੈ।

  ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੂੰ ਇੱਕ ਨਵੀਂ ਸ਼ਿਕਾਇਤ ਮਿਲੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਜੰਗਲਾਤ ਜ਼ਮੀਨੀ ਰਸਤਿਆਂ ਅਤੇ ਇਮਾਰਤ ਦੀ ਉਸਾਰੀ ਲਈ 156 ਐਨਓਸੀ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚ 50 ਲੱਖ ਤੋਂ 2.50 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਹੈ। 42 ਅਫਸਰਾਂ ਦੇ ਤਬਾਦਲੇ ਲਈ ਵੀ ਕਰੀਬ 10 ਤੋਂ 20 ਲੱਖ ਰੁਪਏ ਪ੍ਰਤੀ ਟਰਾਂਸਫਰ ਮਨੀ ਵਸੂਲੀ ਗਈ ਹੈ। ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀ ਨੂੰ ਸੌਂਪੀ ਹੈ, ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਖਿਲਾਫ ਨਵਾਂ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅਜਿਹੇ 'ਚ ਜੇਕਰ ਉਸ ਨੂੰ ਚੱਲ ਰਹੇ ਮਾਮਲਿਆਂ 'ਚ ਅਦਾਲਤ ਤੋਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਨਵੇਂ ਮਾਮਲਿਆਂ 'ਚ ਉਸ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਰਹੇਗੀ।

  ਸਾਬਕਾ ਮੁੱਖ ਮੰਤਰੀ ਚੰਨੀ ਦਾ ਕਰੀਬੀ ਗ੍ਰਿਫਤਾਰ
  ਦੂਜੇ ਪਾਸੇ ਜ਼ਿਲ੍ਹਾ ਪੁਲੀਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਸ਼ਵਾਸਪਾਤਰ ਪਿੰਡ ਸ਼ਾਲਾਪੁਰ ਵਾਸੀ ਇਕਬਾਲ ਸਿੰਘ ਨੂੰ ਪਿਛਲੇ ਸਾਲ ਚਮਕੌਰ ਸਾਹਿਬ ਖੇਤਰ ਦੇ ਪਿੰਡ ਜਿੰਦਾਪੁਰ ਨੇੜੇ ਜੰਗਲਾਤ ਵਿਭਾਗ ਦੇ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।

  ਜ਼ਿਕਰਯੋਗ ਹੈ ਕਿ ਪਿਛਲੇ ਸਾਲ 4 ਦਸੰਬਰ ਨੂੰ 'ਆਪ' ਆਗੂ ਰਾਘਵ ਚੱਢਾ ਨੇ ਪਾਰਟੀ ਵਰਕਰਾਂ ਦੇ ਨਾਲ ਪਿੰਡ ਜਿੰਦਾਪੁਰ ਨੇੜੇ ਨਦੀ ਦੇ ਕੰਢੇ ਇੱਕ ਸਿਲਟੇਸ਼ਨ ਸਾਈਟ ਦਾ ਦੌਰਾ ਕੀਤਾ ਸੀ। ਉਸ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਰੱਖਿਆ ਹੇਠ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਾਏ ਸਨ। 22 ਜਨਵਰੀ ਨੂੰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਦਾ ਦੋਸ਼ ਲਾਇਆ ਸੀ ਅਤੇ ਇਸ ਪਿੱਛੇ ਇਕਬਾਲ ਦਾ ਨਾਂ ਲਿਆ ਸੀ।
  Published by:Krishan Sharma
  First published:

  Tags: AAP Punjab, Congress, Punjab Congress, Punjab Police, Punjab politics, Sadhu singh dharmsot

  ਅਗਲੀ ਖਬਰ