ਅੰਮ੍ਰਿਤਸਰ: Amritsar DC Corona Positive: ਡਿਪਟੀ ਕਮਿਸ਼ਨਰ (DC Amritsar ) ਗੁਰਪ੍ਰੀਤ ਸਿੰਘ ਖਹਿਰਾ (Gurprit Singh Khaira) ਦਾ ਕੋਵਿਡ ਟੈਸਟ (Covid Test) ਅੱਜ ਪੌਜ਼ੀਟਿਵ (Corona Positive) ਆਇਆ ਹੈ। ਉਨ੍ਹਾਂ ਨੂੰ ਬੀਤੀ ਰਾਤ ਤੋਂ ਥਕਾਵਟ ਅਤੇ ਸਰੀਰ ਵਿਚ ਦਰਦ ਮਹਿਸੂਸ ਹੋ ਰਹੀ ਸੀ, ਜਿਸਦੇ ਚੱਲਦੇ ਉਨਾਂ ਨੇ ਡਾਕਟਰ ਦੀ ਸਲਾਹ ਨਾਲ ਕੋਰੋਨਾ ਦਾ ਟੈਸਟ ਕਰਵਾਇਆ, ਜੋ ਕਿ ਪੌਜ਼ੀਟਿਵ ਆਇਆ ਹੈ। ਕੋਰੋਨਾ ਵੈਕਸੀਨ (Corona Vaccine) ਦੇ ਦੋਵੇਂ ਟੀਕੇ ਲੱਗੇ ਹੋਣ ਕਾਰਨ ਬਹੁਤ ਗੰਭੀਰ ਲੱਛਣ ਜਾਂ ਹੋਰ ਸਰੀਰਕ ਸਮੱਸਿਆ ਫਿਲਹਾਲ ਉਨ੍ਹਾਂ ਨੂੰ ਨਹੀਂ ਹੈ।
ਖਹਿਰਾ ਨੇ ਫੋਨ 'ਤੇ ਆਪਣਾ ਹਾਲ-ਚਾਲ ਦੱਸਦੇ ਜਿੱਥੇ ਬੀਤੇ ਦਿਨਾਂ ਤੋਂ ਉਨਾਂ ਦੇ ਸੰਪਰਕ ਵਿਚ ਆਏ ਅਧਿਕਾਰੀਆਂ, ਕਰਮਚਾਰੀਆਂ ਤੇ ਆਮ ਲੋਕਾਂ ਨੂੰ ਪਰਿਵਾਰਕ ਤੇ ਹੋਰ ਮੈਂਬਰਾਂ ਤੋਂ ਦੂਰੀ ਬਣਾਈ ਰੱਖਣ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ, ਉਥੇ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਉਹ ਮਾਸਕ ਲਗਾਉਣ 'ਤੇ ਇੱਕ-ਦੂਸਰੇ ਤੋੋਂ ਦੂਰੀ ਬਣਾਏ ਰੱਖਣ ਵਿਚ ਲਾਪਰਵਾਹੀ ਨਾ ਵਰਤਣ। ਉਨ੍ਹਾਂ ਕਿਹਾ ਕਿ ਕਰੋਨਾ ਜਿਸ ਰਫਤਾਰ ਨਾਲ ਵੱਧ ਰਿਹਾ ਹੈ, ਉਹ ਆਉਣ ਵਾਲੇ ਦਿਨਾਂ ਲਈ ਚੰਗੇ ਸੰਕੇਤ ਨਹੀਂ ਹਨ।
ਉਨ੍ਹਾਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਦਾ ਇਕੋ-ਇਕ ਉਪਾਅ, ਜੋ ਕਿ ਵੈਕਸੀਨ ਹੀ ਹੈ, ਲਗਾਉਣ ਵਿਚ ਦੇਰੀ ਨਾ ਕਰਨ ਅਤੇ ਜਿੰਨਾ ਲੋਕਾਂ ਨੇ ਅਜੇ ਤੱਕ ਕਰੋਨਾ ਤੋਂ ਬਚਾਅ ਦਾ ਟੀਕਾ ਨਹੀਂ ਲਗਾਇਆ ਉਹ ਇਹ ਦੋਵੇਂ ਟੀਕੇ ਜ਼ਰੂਰ ਲਗਾਉਣ। ਆਪਣਾ ਤਜ਼ਰਬਾ ਦੱਸਦੇ ਸ. ਖਹਿਰਾ ਨੇ ਕਿਹਾ ਕਿ ਭਾਵੇਂ ਮੇਰਾ ਕੋਵਿਡ ਟੈਸਟ ਪਾਜ਼ਿਟਵ ਆਇਆ ਹੈ, ਪਰ ਸਰੀਰ ਨੂੰ ਬਹੁਤੀ ਤਕਲੀਫ ਨਹੀਂ ਹੈ। ਥੋੜਾ ਸਰੀਰਕ ਦਰਦ ਅਤੇ ਥਕਾਵਟ ਮਹਿਸੂਸ ਹੋ ਰਹੀ ਹੈ। ਉਨਾਂ ਕਿਹਾ ਕਿ ਜੇਕਰ ਤਹਾਨੂੰ ਕਿਸੇ ਨੂੰ ਵੀ ਅਜਿਹੇ ਲੱਛਣ ਮਹਿਸੂਸ ਹੋਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਆਪਣਾ ਟੈਸਟ ਕਰਵਾਓ ਤੇ ਆਪਣੇ ਆਪ ਨੂੰ ਪਰਿਵਾਰ ਤੇ ਹੋਰ ਮੈਂਬਰਾਂ ਤੋਂ ਵੱਖਰਾ ਕਰ ਲਵੋ ਤਾਂ ਕਿ ਇਹ ਬਿਮਾਰੀ ਅੱਗੇ ਤੋਂ ਅੱਗੇ ਨਾ ਫੈਲੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।