ਚੰਡੀਗੜ੍ਹ: Firing in Pathankot Army Camp: ਪਠਾਨਕੋਟ ਜ਼ਿਲ੍ਹੇ ਦੇ ਇਲਾਕਾ ਮੀਰਥਲ ਨੇੜੇ ਆਰਮੀ ਕੈਂਪ ਵਿੱਚ ਇਕ ਫੌਜੀ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਦੋ ਸਾਥੀਆਂ ਨੂੰ ਗੋਲੀ ਮਾਰਨ (2 Army Man Killed in Firing) ਦੀ ਸੂਚਨਾ ਹੈ। ਖਬਰ ਹੈ ਕਿ ਫੌਜੀ ਗੋਲੀ ਚਲਾ ਕੇ ਖੁਦ ਫਰਾਰ ਹੋ ਚੁੱਕਾ ਹੈ। ਜਿਨ੍ਹਾਂ ਦੋ ਫ਼ੌਜੀ ਸੈਨਿਕਾਂ ਨੂੰ ਗੋਲੀ ਲੱਗੀ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਮਲਾਵਰ ਸੈਨਿਕ ਆਪਣੇ ਹਥਿਆਰ ਸਮੇਤ ਫ਼ਰਾਰ ਹੈ।
ਜਾਣਕਾਰੀ ਅਨੁਸਾਰ ਗੋਲੀ ਚਲਾਉਣ ਵਾਲਾ ਫੌਜੀ ਲੁਕੇਸ਼ ਕੁਮਾਰ ਛਤੀਸਗੜ ਰਹਿਣ ਵਾਲਾ ਹੈ। ਡਿਊਟੀ ਦੇ ਦਬਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਬੀਤੀ ਰਾਤ ਢਾਈ ਵਜੇ ਨਿਰੀਖਣ ਕਰ ਰਹੇ ਦੋ ਸੀਨੀਅਰ ਹੌਲਦਾਰਾਂ ਜੀ ਐਸ ਹਾਤੀ ਪੱਛਮੀ ਬੰਗਾਲ, ਸੂਰਿਆਕਾਂਤ, ਮਹਾਰਾਸ਼ਟਰ ’ਤੇ ਲੁਕੇਸ਼ ਕੁਮਾਰ ਨੇ ਆਪਣੀ ਹੀ ਸਰਵਿਸ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਾਤਲ ਕੈਂਪ ਦੇ ਅੰਦਰ ਲੁਕ ਗਿਆ। ਉਸ ਦੀ ਭਾਲ ਜਾਰੀ ਹੈ।
ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਰਮੀ ਦੇ ਆਲਾ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਨੰਗਲ ਭੂਰ ਥਾਣੇ ਵਿਚ ਇਸ ਮਾਮਲੇ ਸਬੰਧੀ ਐਫਆਈਆਰ ਦਰਜ ਹੋ ਗਈ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Firing, Indian Army, Pathankot, Punjab Police