ਬਠਿੰਡਾ/ਚੰਡੀਗੜ੍ਹ: ਵਿਆਹ-ਸ਼ਾਦੀ (Marriage) ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਪਰ ਕਈ ਸ਼ਾਤਰ ਲੋਕ ਇਸ ਨੂੰ ਧੰਦਾ ਬਣਾ ਲੈਂਦੇ ਹਨ ਅਤੇ ਭੋਲੇ-ਭਾਲੇ ਨੌਜਵਾਨ ਕੁੜੀਆਂ-ਮੁੰਡਿਆਂ ਨਾਲ ਠੱਗੀਆਂ ਮਾਰਨ ਲੱਗ ਜਾਂਦੇ ਹਨ। ਤੁਸੀ ਪਿਛੇ ਜਿਹੇ ਵਿਦੇਸ਼ ਗਈਆਂ ਲਾੜੀਆਂ ਅਤੇ ਲਾੜਿਆਂ ਵੱਲੋਂ ਅਨੇਕਾਂ ਖ਼ਬਰਾਂ ਸੁਣੀਆਂ ਹੋਣਗੀਆਂ, ਜਿਸ ਵਿੱਚ ਮਾਮਲਾ ਖੁਦਕੁਸ਼ੀ ਤੱਕ ਪੁੱਜ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਵਿੱਚ ਸਾਹਮਣੇ ਆਇਆ ਹੈ ਜਿਥੇ ਇੱਕ ਔਰਤ ਨੇ ਇੱਕ-ਦੋ ਨਹੀਂ ਸਗੋਂ 4 ਵਿਆਹ ਕਰਕੇ ਨੌਜਵਾਨਾਂ ਨੂੰ ਠੱਗਿਆ ਅਤੇ ਰਾਤੋ-ਰਾਤ ਗਹਿਣੇ ਆਦਿ ਲੈ ਕੇ ਫ਼ਰਾਰ ਹੋ ਗਈ। ਇਹ ਪੂਰੀ ਤਰ੍ਹਾਂ ਇੱਕ ਹਿੰਦੀ ਫ਼ਿਲਮ ਦੀ ਕਹਾਣੀ ਵਾਂਗ ਵਾਪਰੀ ਘਟਨਾ ਹੈ, ਜਿਸ ਦੇ ਜ਼ਿਲ੍ਹੇ ਵਿੱਚ ਕਾਫੀ ਚਰਚੇ ਹਨ।
ਇਹ ਔਰਤ ਮਨਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਸ਼ਿਕਾਰ ਬਣਾ ਚੁੱਕੀ ਹੈ ਅਤੇ ਬਠਿੰਡਾ (Bathinda) ਵਿੱਚ ਹੁਣ ਤੱਕ 4 ਕਾਰਨਾਮੇ ਸਾਹਮਣੇ ਆਏ ਹਨ। ਜਦੋਂ ਤੱਕ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਠੱਗੀ ਦਾ ਪਤਾ ਲੱਗਦਾ ਹੈ, ਉਦੋਂ ਤੱਕ ਇਹ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਆਦਿ ਚੋਰੀ ਕਰਕੇ ਰਫੂ ਚੱਕਰ ਹੋ ਚੁੱਕੀ ਹੁੰਦੀ ਹੈ। ਪੀੜਤ ਪਰਿਵਾਰਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਪਰ ਪੁਲਿਸ ਦੋ ਸਾਲਾਂ ਤੋਂ ਸਿਰਫ਼ ਜਾਂਚ ਹੀ ਰਹੀ ਹੈ, ਅਜੇ ਤੱਕ ਕੋਈ ਐਫ਼ਆਈਆਰ ਨਹੀਂ ਹੋਈ ਹੈ। ਔਰਤ ਦੇ ਸ਼ਿਕਾਰ 4 ਨੌਜਵਾਨਾਂ ਵੱਲੋਂ ਵਿਆਹ ਦੇ ਸਾਰੇ ਸਬੂਤ ਹਨ।
ਪਹਿਲੇ ਮਾਮਲੇ ਵਿੱਚ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਕਾਲਾ ਸਿੰਘ ਦਾ ਵਿਆਹ ਨਹੀਂ ਹੋ ਰਿਹਾ ਸੀ। ਇਸ ਦੌਰਾਨ ਇੱਕ ਵਿਚੋਲੇ ਨੇ ਮਨਜੀਤ ਕੌਰ ਨਾਲ ਉਸਦਾ ਸੰਪਰਕ ਕਰਵਾਇਆ ਅਤੇ ਵਿਆਹ 24 ਜੂਨ 2018 ਨੂੰ ਹੋਇਆ, ਪਰੰਤੂ ਵਿਆਹ ਤੋਂ 10 ਦਿਨਾਂ ਬਾਅਦ ਹੀ ਮਨਜੀਤ ਕੌਰ ਪੇਕੇ ਪਰਿਵਾਰ 'ਚ ਕਿਸੇ ਦੇ ਬਿਮਾਰ ਹੋਣ ਦੇ ਬਹਾਨਾ ਬਣਾ ਕੇ ਗਾਇਬ ਹੋ ਗਈ। ਉਹ ਜਾਂਦੀ ਹੋਈ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਵੀ ਲੈ ਗਈ, ਜੋ ਕਿ ਕੁੱਲ ਖਰਚਾ ਢਾਈ ਲੱਖ ਰੁਪਏ ਦੇ ਨੇੜੇ ਹੋਇਆ।
ਇਸੇ ਤਰ੍ਹਾਂ ਪਿੰਡ ਭੋਗਲ ਦੇ ਬਲਜਿੰਦਰ ਸਿੰਘ ਨਾਲ ਵਾਪਰਿਆ, ਜਿਸ ਨਾਲ ਮਨਜੀਤ ਕੌਰ ਦਾ ਵਿਆਹ 16 ਅਗਸਤ ਨੂੰ 2018 ਵਿੱਚ ਹੋਇਆ ਪਰੰਤੂ 12ਵੇਂ ਦਿਨ ਮਨਜੀਤ ਕੌਰ ਪੇਕੇ 'ਚ ਵਿਆਹ ਹੋਣ ਬਾਰੇ ਕਹਿ ਕੇ ਭੱਜ ਗਈ ਅਤੇ ਮੋਬਾਈਲ ਬੰਦ ਗਰ ਲਿਆ। ਬਲਜਿੰਦਰ ਦੇ ਪਰਿਵਾਰ ਨੂੰ ਮਹੀਨਿਆਂ ਬਾਅਦ ਠੱਗੀ ਦਾ ਪਤਾ ਲੱਗਿਆ।
ਮੌੜ ਮੰਡੀ ਦੇ ਰਹਿਣ ਵਾਲੇ ਮਹਿੰਦਰ ਸਿੰਘ ਨੂੰ ਕਿਸੇ ਵਿਚੋਲੇ ਨੇ ਮਲੋਟ ਦੀ ਰਹਿਣ ਵਾਲੀ ਮਨਜੀਤ ਕੌਰ ਬਾਰੇ ਦੱਸਿਆ। ਵਿਆਹ ਹੋਣ ਉਪਰੰਤ ਮਨਜੀਤ ਕੌਰ ਇਥੇ ਵੀ 12ਵੇਂ ਚਾਚੇ ਦੇ ਮੁੰਡੇ ਦਾ ਵਿਆਹ ਦਾ ਬਹਾਨਾ ਬਣਾ ਕੇ ਗਾਇਬ ਹੋ ਗਈ।
ਇਨ੍ਹਾਂ ਮਾਮਲਿਆਂ ਵਿੱਚ ਡੀਐਸਪੀ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ। ਐਸਐਚਓ ਵੱਲੋਂ ਮਾਮਲੇ ਦੀ ਜਾਂਚ ਕਰਨ ਉਪਰੰਤ ਜਿਵੇਂ ਹੀ ਉਨ੍ਹਾਂ ਕੋਲ ਰਿਪੋਰਟ ਆਵੇਗੀ, ਤੁਰੰਤ ਕੇਸ ਦਰਜ ਕੀਤਾ ਜਾਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Crime news, Marriage, Punjab, Punjab Police