Home /News /punjab /

Crime: ਪਹਿਲਾਂ ਤੋਂ ਹੀ ਦੋ ਵਿਆਹ ਕਰ ਚੁੱਕੇ NRI ਲਾੜੇ ਨੇ ਕੀਤੇ ਇੱਕ ਤੋਂ ਬਾਅਦ ਇੱਕ 4 ਵਿਆਹ, ਜਾਣੋ ਪੂਰਾ ਵਾਕਿਆ

Crime: ਪਹਿਲਾਂ ਤੋਂ ਹੀ ਦੋ ਵਿਆਹ ਕਰ ਚੁੱਕੇ NRI ਲਾੜੇ ਨੇ ਕੀਤੇ ਇੱਕ ਤੋਂ ਬਾਅਦ ਇੱਕ 4 ਵਿਆਹ, ਜਾਣੋ ਪੂਰਾ ਵਾਕਿਆ

Crime: ਤੁਸੀ ਅਕਸਰ ਐਨਆਰਆਈ (NRI) ਲਾੜਿਆਂ ਹੱਥੋਂ ਸਤਾਈਆਂ ਭੋਲੀਆਂ-ਭਾਲੀਆਂ ਕੁੜੀਆਂ ਦੀਆਂ ਹੱਡ-ਬੀਤੀਆਂ ਸੁਣੀਆਂ ਹੋਣਗੀਆਂ, ਪਰੰਤੂ ਇਥੇ ਇੱਕ ਅਜਿਹੇ ਐਨਆਰਆਈ ਲਾੜੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇੱਕ-ਦੋ ਜਾਂ 3 ਨਹੀਂ ਸਗੋਂ 4 ਵਿਆਹ (Marriage Fruad) ਕਰ ਲਏ। ਜਦੋਂ ਇਸ ਬਾਰੇ ਤੀਜੀ ਲਾੜੀ ਨੂੰ ਪਤਾ ਲੱਗਿਆ ਤਾਂ ਉਸ ਨੇ ਲਾੜੇ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਪੁਲਿਸ ਕੋਲ ਕੇਸ ਦਰਜ ਕਰਵਾਇਆ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ/ਲੁਧਿਆਣਾ: Crime: ਤੁਸੀ ਅਕਸਰ ਐਨਆਰਆਈ (NRI) ਲਾੜਿਆਂ ਹੱਥੋਂ ਸਤਾਈਆਂ ਭੋਲੀਆਂ-ਭਾਲੀਆਂ ਕੁੜੀਆਂ ਦੀਆਂ ਹੱਡ-ਬੀਤੀਆਂ ਸੁਣੀਆਂ ਹੋਣਗੀਆਂ, ਪਰੰਤੂ ਇਥੇ ਇੱਕ ਅਜਿਹੇ ਐਨਆਰਆਈ ਲਾੜੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇੱਕ-ਦੋ ਜਾਂ 3 ਨਹੀਂ ਸਗੋਂ 4 ਵਿਆਹ (Marriage Fruad) ਕਰ ਲਏ। ਜਦੋਂ ਇਸ ਬਾਰੇ ਤੀਜੀ ਲਾੜੀ ਨੂੰ ਪਤਾ ਲੱਗਿਆ ਤਾਂ ਉਸ ਨੇ ਲਾੜੇ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਪੁਲਿਸ ਕੋਲ ਕੇਸ ਦਰਜ ਕਰਵਾਇਆ।

  ਇਹ ਸਾਰਾ ਕੁੱਝ ਐਨਆਰਆਈ ਵੱਲੋਂ ਪਹਿਲਾਂ ਵਿਆਹ ਦੀ ਗੱਲ ਛੁਪਾ ਕੇ ਕੀਤਾ ਗਿਆ। ਐਨਆਰਆਈ ਦੇ ਪਹਿਲਾਂ ਦੋ ਵਿਆਹ ਹੋਣ ਦਾ ਲੁਕਾ ਕੇ ਐਨਆਰਆਈ ਲਾੜੀ ਨਾਲ ਤੀਜਾ ਵਿਆਹ ਕਰਵਾ ਲਿਆ, ਪਰੰਤੂ ਜਦੋਂ ਲੜਕੀ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਨਾਨਕੇ ਪਿੰਡ ਰਹਿਣ ਲੱਗ ਪਈ, ਜਿਸ ਪਿੱਛੋਂ ਲਾੜੇ ਨੇ ਬਿਨਾਂ ਤਲਾਕ ਲਏ ਹੀ ਚੌਥਾ ਵਿਆਹ ਵੀ ਕਰਵਾ ਲਿਆ। ਇਸ ਚੌਥੇ ਵਿਆਹ ਬਾਰੇ ਜਦੋਂ ਤੀਜੀ ਲਾੜੀ ਨੂੰ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਪੁਲੀਸ ਨੇ ਮੋਨਾ ਸਿੰਘ ਵਾਸੀ ਸਰਾਭਾ ਨਗਰ ਦੀ ਸ਼ਿਕਾਇਤ ’ਤੇ ਅਕਸ਼ਦੀਪ ਸਿੰਘ ਵਾਸੀ ਉਤਰਾਖੰਡ, ਉਸ ਦੇ ਪਿਤਾ ਵਰਿੰਦਰਜੀਤ ਸਿੰਘ, ਮਾਤਾ ਸੁਖਵੀਰ ਕੌਰ, ਭਰਾ ਕੰਵਰਦੀਪ ਸਿੰਘ ਅਤੇ ਚੌਥੀ ਪਤਨੀ ਅਵਿਨਾਸ਼ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

  ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ, ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਲੜਕੀ ਜੰਨਤ ਸਿੰਘ ਅਮਰੀਕਾ ਰਹਿੰਦੀ ਹੈ। ਉਸ ਦੇ ਪਿਤਾ ਜਸਵਿੰਦਰ ਸਿੰਘ ਫੌਜ ਤੋਂ ਸੇਵਾਮੁਕਤ ਕਰਨਲ ਹਨ। ਮੁਲਜ਼ਮ ਅਕਸ਼ਦੀਪ ਵੀ ਅਮਰੀਕਾ ਵਿੱਚ ਰਹਿੰਦਾ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਅਕਸ਼ਦੀਪ ਦੇ ਵਿਆਹ ਸਬੰਧੀ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ। ਇਸ ਵਿਚ ਉਸ ਨੂੰ ਇੰਜੀਨੀਅਰ ਕਿਹਾ ਗਿਆ। ਇਸ ਕਾਰਨ ਉਸ ਨੇ ਜੰਨਤ ਦਾ ਉਸ ਨਾਲ ਸਬੰਧ ਬਣਾ ਲਿਆ। ਦੋਵਾਂ ਨੇ ਜਨਵਰੀ 2015 'ਚ ਵਿਆਹ ਕੀਤਾ ਸੀ।

  ਸ਼ਿਕਾਇਤਕਰਤਾ ਅਨੁਸਾਰ ਵਿਆਹ ਤੋਂ ਬਾਅਦ ਮੁਲਜ਼ਮ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। ਕਰੀਬ ਡੇਢ ਸਾਲ ਤੱਕ ਉੱਥੇ ਰਹਿਣ ਦੌਰਾਨ ਜੰਨਤ ਨੂੰ ਅਕਸ਼ਦੀਪ ਦੇ ਪਹਿਲੇ ਦੋ ਵਿਆਹਾਂ ਨਾਲ ਸਬੰਧਤ ਦਸਤਾਵੇਜ਼ ਮਿਲੇ। ਇਸ ਨਾਲ ਇਸ ਮਾਮਲੇ ਦਾ ਪਰਦਾਫਾਸ਼ ਹੋਇਆ। ਇਸ ਤੋਂ ਬਾਅਦ ਮਾਮੇ ਦੇ ਰਿਸ਼ਤੇਦਾਰ ਉਸ ਨੂੰ ਆਪਣੇ ਨਾਲ ਲੈ ਆਏ ਪਰ ਫਿਰ ਦੋਸ਼ੀ ਨੇ ਦਸੰਬਰ 2019 ਨੂੰ ਬਿਨਾਂ ਦੱਸੇ ਚੌਥੀ ਵਾਰ ਵਿਆਹ ਕਰ ਲਿਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
  Published by:Krishan Sharma
  First published:

  Tags: Chandigarh, Crime, Crime against women, Crime news, Marriage, NRIs, Police, Punjab Police

  ਅਗਲੀ ਖਬਰ