Home /News /punjab /

Cyber Crime: ਚੰਡੀਗੜ੍ਹ-ਪੰਜਾਬ ਸਣੇ ਦਿੱਲੀ 'ਚ ਬੈਠੇ ਸਾਈਬਰ ਅਪਰਾਧੀ, ਇਸ ਤਰੀਕੇ ਨਾਲ ਕਰੋੜਾਂ ਦੀ ਠੱਗੀ ਨੂੰ ਦਿੰਦੇ ਹਨ ਅੰਜ਼ਾਮ

Cyber Crime: ਚੰਡੀਗੜ੍ਹ-ਪੰਜਾਬ ਸਣੇ ਦਿੱਲੀ 'ਚ ਬੈਠੇ ਸਾਈਬਰ ਅਪਰਾਧੀ, ਇਸ ਤਰੀਕੇ ਨਾਲ ਕਰੋੜਾਂ ਦੀ ਠੱਗੀ ਨੂੰ ਦਿੰਦੇ ਹਨ ਅੰਜ਼ਾਮ

Cyber Fraud Alert: ਚੰਡੀਗੜ੍ਹ-ਪੰਜਾਬ ਸਣੇ ਦਿੱਲੀ 'ਚ ਬੈਠੇ ਸਾਈਬਰ ਅਪਰਾਧੀ, ਇਸ ਤਰੀਕੇ ਨਾਲ ਕਰੋੜਾਂ ਦੀ ਠੱਗੀ ਨੂੰ ਦਿੰਦੇ ਹਨ ਅੰਜ਼ਾਮ

Cyber Fraud Alert: ਚੰਡੀਗੜ੍ਹ-ਪੰਜਾਬ ਸਣੇ ਦਿੱਲੀ 'ਚ ਬੈਠੇ ਸਾਈਬਰ ਅਪਰਾਧੀ, ਇਸ ਤਰੀਕੇ ਨਾਲ ਕਰੋੜਾਂ ਦੀ ਠੱਗੀ ਨੂੰ ਦਿੰਦੇ ਹਨ ਅੰਜ਼ਾਮ

Cyber Fraud Alert: ਇੰਟਰਨੈੱਟ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਪਰ ਇੰਟਰਨੈੱਟ ਕਾਰਨ ਸਾਈਬਰਸਪੇਸ ਕਈ ਵਾਰ ਜ਼ਿੰਦਗੀ ਨੂੰ ਔਖਾ ਬਣਾ ਦਿੰਦਾ ਹੈ। ਸਾਈਬਰ ਕ੍ਰਾਈਮ ਦੇ ਕਈ ਲੋਕ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਹਨ। ਇਸ ਕ੍ਰਾਈਮ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੰਡੀਗੜ੍ਹ ਅਤੇ ਪੰਜਾਬ ਦੀ ਸਪੈਸ਼ਲ ਸਾਈਬਰ ਸੈੱਲ ਕੋਲ ਹਰ ਰੋਜ਼ 100 ਤੋਂ ਵੱਧ ਸਾਈਬਰ ਧੋਖਾਧੜੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ।

ਹੋਰ ਪੜ੍ਹੋ ...
  • Share this:

Cyber Fraud Alert: ਇੰਟਰਨੈੱਟ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਪਰ ਇੰਟਰਨੈੱਟ ਕਾਰਨ ਸਾਈਬਰਸਪੇਸ ਕਈ ਵਾਰ ਜ਼ਿੰਦਗੀ ਨੂੰ ਔਖਾ ਬਣਾ ਦਿੰਦਾ ਹੈ। ਸਾਈਬਰ ਕ੍ਰਾਈਮ ਦੇ ਕਈ ਲੋਕ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਹਨ। ਇਸ ਕ੍ਰਾਈਮ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੰਡੀਗੜ੍ਹ ਅਤੇ ਪੰਜਾਬ ਦੀ ਸਪੈਸ਼ਲ ਸਾਈਬਰ ਸੈੱਲ ਕੋਲ ਹਰ ਰੋਜ਼ 100 ਤੋਂ ਵੱਧ ਸਾਈਬਰ ਧੋਖਾਧੜੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇੱਥੇ ਹਰ ਰੋਜ਼ 20 ਤੋਂ 25 ਲੱਖ ਰੁਪਏ ਦੀ ਠੱਗੀ ਹੋ ਰਹੀ ਹੈ। ਜੇਕਰ ਇੱਕ ਮਹੀਨੇ ਦੀ ਗੱਲ ਕਰੀਏ ਤਾਂ 60 ਤੋਂ 70 ਕਰੋੜ ਅਤੇ ਜੇਕਰ ਸਾਲਾਨਾ ਹਿਸਾਬ ਕਰੀਏ ਤਾਂ 720 ਕਰੋੜ ਤੋਂ ਵੱਧ ਦੀ ਠੱਗੀ ਹੋ ਰਹੀ ਹੈ। ਲੋਕਾਂ ਨਾਲ ਨਾ ਸਿਰਫ ਹਜ਼ਾਰਾ ਬਲਕਿ ਲੱਖਾਂ ਦੀ ਠੱਗੀ ਦਾ ਲਗਾਤਾਰ ਸ਼ਿਕਾਰ ਹੋ ਰਹੇ ਹਨ।

ਸਾਈਬਰ ਅਪਰਾਧੀ ਇੰਝ ਕਰਦੇ ਹਨ ਕੰਮ

ਦੈਨਿਕ ਭਾਸਕਰ ਦੀ ਖਬਰ ਮੁਤਾਬਿਕ ਜਿਸ ਮੋਬਾਈਲ ਨੰਬਰ ਤੋਂ ਕਾਲ ਆਉਂਦੀ ਹੈ ਅਤੇ ਧੋਖਾਧੜੀ ਦਾ ਪੈਸਾ ਟਰਾਂਸਫਰ ਹੁੰਦਾ ਹੈ, ਉਹ ਸਾਰੇ ਕਿਰਾਏ ਦੇ ਹਨ। ਇਸ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਉੜੀਸਾ, ਮੱਧ ਪ੍ਰਦੇਸ਼, ਝਾਰਖੰਡ ਦੇ ਆਦਿਵਾਸੀ ਜਾਂ ਗਰੀਬ ਪੇਂਡੂ ਲੋਕਾਂ ਦੁਆਰਾ ਇਹ ਖਾਤੇ ਸਿਰਫ 5000 ਰੁਪਏ ਵਿੱਚ ਖਰੀਦ ਲਏ ਜਾਂਦੇ ਹਨ। ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਨੂੰ ਹੋਰ ਹਵਾ ਮਿਲਦੀ ਹੈ। ਸਾਈਬਰ ਕ੍ਰਾਈਮ ਅਪਰਾਧੀ ਬੇਹੱਦ ਤਰੀਕੇ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਜਿਨ੍ਹਾਂ ਵਿੱਚ ਪੈਸੇ ਟਰਾਂਸਫਰ ਅਤੇ ਕਢਵਾਉਣ ਵਾਲੀਆਂ ਦੀਆਂ ਵੱਖਰੀ ਟੀਮਾਂ ਹਨ। ਉਹ ਬੜੀ ਹੁਸ਼ਿਆਰੀ ਨਾਲ ਆਪਣਾ ਕੰਮ ਕਰਕੇ ਕਿਰਾਏ 'ਤੇ ਲਏ ਦਸਤਾਵੇਜ਼ਾ ਨੂੰ ਵਾਪਸ ਕਰ ਦਿੰਦੇ ਹਨ।

ਜਾਣੋ ਕਿੱਥੇ-ਕਿੱਥੇ ਬੈਠੇ ਹਨ ਸਾਈਬਰ ਦੇ ਮਾਸਟਰ ਮਾਈਂਡ

ਦਿੱਲੀ, ਹਰਿਆਣਾ, ਝਾਰਖੰਡ ਅਤੇ ਰਾਜਸਥਾਨ 'ਚ ਸਾਈਬਰ ਦੇ ਮਾਸਟਰ ਮਾਈਂਡ ਸਰਗਰਮ ਹਨ। ਉਹ ਆਪਣੀ ਹੁਸ਼ਿਆਰੀ ਨਾਲ ਗਰੀਬ ਲੋਕਾਂ ਅਤੇ ਆਦਿਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਹਜ਼ਾਰਾ ਰੁਪਇਆਂ ਦਾ ਝਾਂਸਾ ਦਿੰਦੇ ਹਨ ਅਤੇ ਆਖਿਰ ਚ ਉਨ੍ਹਾਂ ਦਾ ਖਾਤਾ ਕਿਰਾਏ ਉੱਪਰ ਲੈ ਕੇ ਪੈਸੇ ਟਰਾਸਫਰ ਅਤੇ ਉਨ੍ਹਾਂ ਨੂੰ ਕਢਵਾਉਂਦੇ ਹਨ। ਇਸਦੇ ਨਾਲ ਉਹ ਆਪਣਾ ਕੰਮ 4 ਜਾਂ 5 ਦਿਨਾਂ ਵਿੱਚ ਪੂਰਾ ਕਰ ਲੈਂਦੇ ਹਨ।

ਧੋਖਾਧੜੀ ਹੋਣ ਤੇ ਰਹੋ ਸਾਵਧਾਨ, ਕਰੋ ਇਹ ਕੰਮ

ਕੋਵੀ ਵੀ ਬੈਂਕ ਫੋਨ 'ਤੇ ਕੇਵਾਈਸੀ ਨੂੰ ਅਪਡੇਟ ਕਰਨ ਲਈ ਨਹੀਂ ਕਹਿੰਦਾ।

ਜੇਕਰ ਅਣਜਾਣ ਨੰਬਰ ਤੋਂ ਕੋਈ ਲਿੰਕ ਆਉਂਦਾ ਹੈ, ਤਾਂ ਉਸ 'ਤੇ ਕਲਿੱਕ ਨਾ ਕਰੋ।

ਜੇਕਰ ਤੁਹਾਡੇ ਨਾਲ ਧੋਖਾ ਹੋਇਆ ਹੈ ਤਾਂ ਤੁਰੰਤ 112 ਜਾਂ 1930 ਨੰਬਰ 'ਤੇ ਕਾਲ ਕਰੋ।

Published by:Rupinder Kaur Sabherwal
First published:

Tags: Chandigarh, Cyber, Cyber attack, Delhi, Fraud, Punjab