Home /News /punjab /

ਦਲਿਤ ਵਿਦਿਆਰਥਣ ਨਾਲ ਬਲਾਤਕਾਰ ਦੀ ਕੋਸ਼ਿਸ਼, ਮੁਲਜ਼ਮਾਂ ਨੇ ਛੱਤ ਤੋਂ ਸੁੱਟਿਆ, ਮੌਤ ਨਾਲ ਲੜ ਰਹੀ ਲੜਾਈ

ਦਲਿਤ ਵਿਦਿਆਰਥਣ ਨਾਲ ਬਲਾਤਕਾਰ ਦੀ ਕੋਸ਼ਿਸ਼, ਮੁਲਜ਼ਮਾਂ ਨੇ ਛੱਤ ਤੋਂ ਸੁੱਟਿਆ, ਮੌਤ ਨਾਲ ਲੜ ਰਹੀ ਲੜਾਈ

Moga Crime News: ਪੰਜਾਬ ਦੇ ਮੋਗਾ (Moga News) ਵਿੱਚ ਇੱਕ 18 ਸਾਲਾ ਦਲਿਤ ਲੜਕੀ ਨਾਲ ਤਿੰਨ ਲੜਕਿਆਂ ਵੱਲੋਂ ਕਥਿਤ ਤੌਰ ’ਤੇ ਬਲਾਤਕਾਰ (Rape Case) ਕੀਤਾ ਗਿਆ, ਜਿਸ ਵਿੱਚ ਨਾਕਾਮ ਰਹਿਣ ’ਤੇ ਲੜਕਿਆਂ ਨੇ ਉਸ ਨੂੰ ਇੱਕ ਇਨਡੋਰ ਸਟੇਡੀਅਮ ਦੀ ਕਰੀਬ 25 ਫੁੱਟ ਉੱਚੀ ਛੱਤ ਤੋਂ ਧੱਕਾ ਦੇ ਦਿੱਤਾ। ਇਹ ਬੱਚੀ ਹੁਣ ਲੁਧਿਆਣਾ ਦੇ ਡੀਐਮਸੀਐਚ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਮੌਤ ਦੀ ਲੜਾਈ ਲੜ ਰਹੀ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Moga Crime News: ਪੰਜਾਬ ਦੇ ਮੋਗਾ (Moga News) ਵਿੱਚ ਇੱਕ 18 ਸਾਲਾ ਦਲਿਤ ਲੜਕੀ ਨਾਲ ਤਿੰਨ ਲੜਕਿਆਂ ਵੱਲੋਂ ਕਥਿਤ ਤੌਰ ’ਤੇ ਬਲਾਤਕਾਰ (Rape Case) ਕੀਤਾ ਗਿਆ, ਜਿਸ ਵਿੱਚ ਨਾਕਾਮ ਰਹਿਣ ’ਤੇ ਲੜਕਿਆਂ ਨੇ ਉਸ ਨੂੰ ਇੱਕ ਇਨਡੋਰ ਸਟੇਡੀਅਮ ਦੀ ਕਰੀਬ 25 ਫੁੱਟ ਉੱਚੀ ਛੱਤ ਤੋਂ ਧੱਕਾ ਦੇ ਦਿੱਤਾ। ਇਹ ਬੱਚੀ ਹੁਣ ਲੁਧਿਆਣਾ ਦੇ ਡੀਐਮਸੀਐਚ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਮੌਤ ਦੀ ਲੜਾਈ ਲੜ ਰਹੀ ਹੈ। ਘਟਨਾ 12 ਅਗਸਤ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ 'ਚ 3 ਸ਼ੱਕੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 307, 376, 511 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ। ਤਿੰਨਾਂ ਸ਼ੱਕੀਆਂ ਵਿੱਚੋਂ ਮੁੱਖ ਮੁਲਜ਼ਮ ਦੀ ਪਛਾਣ ਜਤਿਨ ਕਾਂਡਾ ਪੁੱਤਰ ਜੌਹਰੀ ਵਜੋਂ ਹੋਈ ਹੈ। ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

  ਡਾਕਟਰਾਂ ਦਾ ਕਹਿਣਾ ਹੈ ਕਿ 18 ਸਾਲਾ ਲੜਕੀ ਦੀਆਂ ਦੋਵੇਂ ਲੱਤਾਂ ਅਤੇ ਜਬਾੜਾ ਫਰੈਕਚਰ ਹੋ ਗਿਆ ਹੈ। ਉਸ ਦੀ ਦੋ ਵਾਰ ਸਰਜਰੀ ਹੋ ਚੁੱਕੀ ਹੈ, ਪਰ ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਹੈ ਅਤੇ ਬੋਲਣ ਵਿਚ ਅਸਮਰੱਥ ਹੈ। ਦੂਜੇ ਪਾਸੇ ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੈ ਅਤੇ ਬੋਲਣ ਦੀ ਸਥਿਤੀ ਵਿਚ ਨਹੀਂ ਹੈ। ਹਾਲ ਹੀ ਵਿੱਚ ਪੁਲਿਸ ਨੇ ਉਸਦੇ ਬਿਆਨ ਦਰਜ ਕੀਤੇ ਹਨ।

  ਪਿਤਾ ਨੇ ਅਜ਼ਮਾਇਸ਼ ਦਾ ਵਰਣਨ ਕੀਤਾ
  ਲੜਕੀ ਦੇ ਪਿਤਾ ਨੇ ਦੱਸਿਆ ਕਿ 'ਉਸ ਦੀ ਲੜਕੀ ਹਰ ਸ਼ਾਮ ਗੁਰੂ ਨਾਨਕ ਕਾਲਜ ਸਟੇਡੀਅਮ 'ਚ ਬਾਸਕਟਬਾਲ ਖੇਡਣ ਜਾਂਦੀ ਸੀ। 12 ਅਗਸਤ ਨੂੰ ਟਿਊਸ਼ਨ ਕਲਾਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਸਟੇਡੀਅਮ 'ਚ ਅਭਿਆਸ ਕਰਨ ਗਈ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵਿੱਚੋਂ ਇੱਕ ਜਤਿਨ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

  ਪਿਤਾ ਨੇ ਕਿਹਾ ਕਿ ਉਸ ਨੇ ਸਾਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ ਨੂੰ ਸਟੇਡੀਅਮ ਦੀ ਛੱਤ ਤੋਂ ਧੱਕਾ ਦੇ ਦਿੱਤਾ। ਉਹ ਕੰਕਰੀਟ ਦੇ ਫਰਸ਼ 'ਤੇ ਡਿੱਗ ਕੇ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਹੋਰ ਖਿਡਾਰੀਆਂ ਨੇ ਉਸ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਗੰਭੀਰ ਹਾਲਤ 'ਚ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਿਤਾ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਹੈ ਕਿ ਉਸ ਦੀ ਕੁਝ ਹੋਰ ਸਰਜਰੀ ਕਰਨੀ ਪਵੇਗੀ।
  Published by:Krishan Sharma
  First published:

  Tags: Crime against women, Crime news, Moga, Punjab Police

  ਅਗਲੀ ਖਬਰ