Home /News /punjab /

ਟ੍ਰੀ-ਗਾਰਡ ਦੇ 2800 ਵਿਚੋਂ 800 ਰੁਪਏ ਜਾਂਦੇ ਸਨ ਰਿਸ਼ਵਤ ਲਈ; ਦਲਜੀਤ ਗਿਲਜ਼ੀਆਂ ਨੇ ਵਿਜੀਲੈਂਸ ਕੋਲ ਕੀਤਾ ਖੁਲਾਸਾ

ਟ੍ਰੀ-ਗਾਰਡ ਦੇ 2800 ਵਿਚੋਂ 800 ਰੁਪਏ ਜਾਂਦੇ ਸਨ ਰਿਸ਼ਵਤ ਲਈ; ਦਲਜੀਤ ਗਿਲਜ਼ੀਆਂ ਨੇ ਵਿਜੀਲੈਂਸ ਕੋਲ ਕੀਤਾ ਖੁਲਾਸਾ

ਟ੍ਰੀ-ਗਾਰਡ ਦੇ 2800 ਵਿਚੋਂ 800 ਰੁਪਏ ਜਾਂਦੇ ਸਨ ਰਿਸ਼ਵਤ ਲਈ; ਦਲਜੀਤ ਗਿਲਜ਼ੀਆਂ ਨੇ ਵਿਜੀਲੈਂਸ ਕੋਲ ਕੀਤਾ ਖੁਲਾਸਾ

Corruption: ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦਲਜੀਤ ਸਿੰਘ ਗਿਲਜ਼ੀਆਂ (Daljit Singh Giljian) ਨੇ ਵਿਜੀਲੈਂਸ ਕੋਲ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਪੌਦਿਆਂ ਦੇ ਟ੍ਰੀ-ਗਾਰਡ ਵਿਚੋਂ 800 ਰੁਪਏ ਦੀ ਰਿਸ਼ਵਤ ਜਾਂਦੀ ਸੀ। ਦਲਜੀਤ ਗਿਲਜ਼ੀਆਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ (Sangat Singh Giljian) ਦਾ ਭਤੀਜਾ ਹੈ, ਜਿਸ ਨੂੰ ਪੰਜਾਬ ਵਿਜੀਲੈਂਸ (Punjab Vigilance) ਨੇ ਸੈਕਟਰ 37 ਵਿੱਚੋਂ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Corruption: ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦਲਜੀਤ ਸਿੰਘ ਗਿਲਜ਼ੀਆਂ (Daljit Singh Giljian) ਨੇ ਵਿਜੀਲੈਂਸ ਕੋਲ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਪੌਦਿਆਂ ਦੇ ਟ੍ਰੀ-ਗਾਰਡ ਵਿਚੋਂ 800 ਰੁਪਏ ਦੀ ਰਿਸ਼ਵਤ ਜਾਂਦੀ ਸੀ। ਦਲਜੀਤ ਗਿਲਜ਼ੀਆਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ (Sangat Singh Giljian) ਦਾ ਭਤੀਜਾ ਹੈ, ਜਿਸ ਨੂੰ ਪੰਜਾਬ ਵਿਜੀਲੈਂਸ (Punjab Vigilance) ਨੇ ਸੈਕਟਰ 37 ਵਿੱਚੋਂ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ।

  ਦੱਸ ਦੇਈਏ ਕਿ ਦਲਜੀਤ ਗਿਲਜ਼ੀਆਂ ਨੂੰ ਅੱਜ (ਐਤਵਾਰ) ਰਿਮਾਂਡ ਖਤਮ ਹੋਣ ਉਪਰੰਤ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇਸਤੋਂ ਪਹਿਲਾਂ ਦਲਜੀਤ ਗਿਲਜ਼ੀਆਂ ਨੂੰ ਵਿਜੀਲੈਂਸ  ਨੂੰ ਪੁੱਛਗਿਛ ਵਿੱਚ ਦੱਸਿਆ ਹੈ ਕਿ ਟ੍ਰੀ ਗਾਰਡ 2800 ਰੁਪਏ ਵਿੱਚ ਖਰੀਦ ਕੀਤਾ ਜਾਂਦਾ ਸੀ, ਜਿਸ ਵਿਚੋਂ 800 ਰੁਪਏ ਰਿਸ਼ਵਤ ਵੱਜੋਂ ਦਿੱਤੇ ਜਾਂਦੇ ਸਨ। ਉਸ ਨੇ ਦੱਸਿਆ ਕਿ ਇਸ ਕੰਮ ਲਈ ਉਸ ਨੇ ਇੱਕ ਹਿਸਾਰ ਦਾ ਵਿਚੋਲੀਆ ਬਿੰਦਰ ਸਿੰਘ ਰੱਖਿਆ ਹੋਇਆ ਸੀ, ਜਿਹੜਾ ਇਨ੍ਹਾਂ ਨੂੰ ਨਕਦੀ ਲਿਆ ਕੇ ਦਿੰਦਾ ਸੀ।

  ਦੱਸ ਦੇਈਏ ਕਿ ਬਿੰਦਰ ਸਿੰਘ ਨੂੰ ਦੇਰ ਸ਼ਾਮ ਵਿਜੀਲੈਂਸ ਨੇ ਦਫਤਰ 'ਚ ਪੁੱਛਗਿਛ ਲਈ ਸੱਦਿਆ ਸੀ, ਜਿਥੇ ਉਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਤਿੰਨ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ।

  ਵਿਜੀਲੈਂਸ ਸੂਤਰਾਂ ਦੀ ਮੰਨੀਏ ਤਾਂ ਜੰਗਲਾਤ ਵਿਭਾਗ 'ਚ ਹੋਈ ਧਾਂਦਲੀ ਅਤੇ ਰਿਸ਼ਵਤ ਕਾਂਡ 'ਚ ਸਿਰਫ ਗਿਲਜੀਆ ਦਾ ਹੀ ਭਤੀਜਾ ਹੀ ਸਾਰਾ ਕੰਮ ਦੇਖਦਾ ਸੀ, ਕਰੋੜਾਂ ਦੀ ਰਿਸ਼ਵਤ ਦੇ ਮਾਮਲੇ 'ਚ ਵਿਜੀਲੈਂਸ ਕੋਲ ਪੁਖਤਾ ਸਬੂਤ ਹਨ।

  ਇਸ ਤੋਂ ਇਲਾਵਾ ਉਹ ਅਧਿਕਾਰੀਆਂ ਦੇ ਤਬਾਦਲੇ, ਗੈਰ-ਕਾਨੂੰਨੀ ਮਾਈਨਿੰਗ, ਟ੍ਰੀ ਗਾਰਡ ਖਰੀਦਣ, ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਹਾਈਵੇਅ ਨੇੜੇ ਸੜਕਾਂ ਬਣਾਉਣ ਲਈ ਵਪਾਰਕ ਅਦਾਰਿਆਂ ਨੂੰ ਐਨਓਸੀ ਦੇਣ ਸਮੇਤ ਵਿਭਾਗ ਦੇ ਹੋਰ ਕੰਮਾਂ ਵਿੱਚ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਹੈ।
  Published by:Krishan Sharma
  First published:

  Tags: Bhagwant Mann, Corruption, Punjab congess, Punjab government, Punjab Police, Shiromani Akali Dal, Vigilance Bureau

  ਅਗਲੀ ਖਬਰ