Home /News /punjab /

ਗਰੀਬੀ ਦੇ ਹਨ੍ਹੇਰੇ 'ਚ ਵੀ ਜੁਗਨੂੰ ਵਾਂਗ ਚਮਕ ਰਿਹੈ ਧੂਰੀ ਦਾ ਦਲਜੀਤ, ਆਵਾਜ਼ ਰਾਹੀਂ ਵੱਡੇ-ਵੱਡੇ ਗਾਇਕਾਂ ਨੂੰ ਪਾਉਂਦੈ ਮਾਤ

ਆਓ ਤੁਹਾਨੂੰ ਧੂਰੀ ਦੇ ਰਹਿਣ ਵਾਲੇ ਇੱਕ ਅਜਿਹੇ ਪਰਿਵਾਰ ਨਾਲ ਜਾਣੂ ਕਰਵਾਉਂਦੇ ਹਾਂ, ਜੋ ਗਰੀਬੀ ਨਾਲ ਜੂਝ ਰਿਹਾ ਹੈ, ਉਸ ਪਰਿਵਾਰ ਦਾ ਇੱਕ ਚਿਰਾਗ ਜੋ ਗਰੀਬੀ ਵਿੱਚ ਬਲ ਰਿਹਾ ਹੈ, ਜਿਸਦਾ ਨਾਮ ਹੈ ਦਲਜੀਤ ਸਿੰਘ, ਜਿਸਦੀ ਆਵਾਜ਼ ਬਹੁਤ ਹੀ ਖੂਬਸੂਰਤ ਹੈ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

ਹੋਰ ਪੜ੍ਹੋ ...
  • Share this:

ਗ਼ਰੀਬੀ ਤੁਹਾਡੇ ਹੁਨਰ ਨੂੰ ਛੁਪਾ ਜ਼ਰੂਰ ਸਕਦੀ ਹੈ, ਪਰ ਉਸ ਨੂੰ ਮਿਟਾ ਨਹੀਂ ਸਕਦੀ। ਅਜਿਹਾ ਹੀ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਸੰਗਰੂਰ ਜਿ਼ਲ੍ਹੇ ਦੇ ਧੂਰੀ ਦਾ ਨੌਜਵਾਨ ਦਲਜੀਤ ਸਿੰਘ ਹੈ, ਜਿਸ ਦੀ ਆਵਾਜ਼ ਦਾ ਆਪਣਾ ਹੀ ਅਨੋਖਾ ਜਾਦੂ ਹੈ। ਘਰ ਵਿੱਚ ਗਰੀਬੀ ਤਾਂ ਭਰੀ ਪਈ ਹੈ, ਪਰੰਤੂ ਇਸ ਹੀਰੇ ਦੀ ਚਮਕ ਨੂੰ ਛੁਪਾ ਨਹੀਂ ਸਕੀ। 15 ਸਾਲ ਦੇ ਮੁੰਡੇ ਦੀ ਆਵਾਜ਼ ਸੁਣ ਕੇ ਕੇਰਾਂ ਤਾਂ ਰਾਹਤ ਫਤਿਹ ਅਲੀ ਖਾਨ ਚੇਤੇ ਆ ਜਾਂਦਾ ਹੈ। ਉਸਦਾ ਮਜ਼ਦੂਰ ਪਿਤਾ ਵੀ ਗਾਇਕੀ ਦਾ ਸ਼ੌਕੀਨ ਸੀ ਪਰ ਗਰੀਬੀ ਕਾਰਨ ਗਾਇਕੀ ਦਾ ਸੁਪਨਾ ਪੂਰਾ ਹੁੰਦਾ ਵਿਖਾਈ ਨਹੀਂ ਦੇ ਰਿਹਾ।

ਆਓ ਤੁਹਾਨੂੰ ਧੂਰੀ ਦੇ ਰਹਿਣ ਵਾਲੇ ਇੱਕ ਅਜਿਹੇ ਪਰਿਵਾਰ ਨਾਲ ਜਾਣੂ ਕਰਵਾਉਂਦੇ ਹਾਂ, ਜੋ ਗਰੀਬੀ ਨਾਲ ਜੂਝ ਰਿਹਾ ਹੈ, ਉਸ ਪਰਿਵਾਰ ਦਾ ਇੱਕ ਚਿਰਾਗ ਜੋ ਗਰੀਬੀ ਵਿੱਚ ਬਲ ਰਿਹਾ ਹੈ, ਜਿਸਦਾ ਨਾਮ ਹੈ ਦਲਜੀਤ ਸਿੰਘ, ਜਿਸਦੀ ਆਵਾਜ਼ ਬਹੁਤ ਹੀ ਖੂਬਸੂਰਤ ਹੈ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

ਦਲਜੀਤ ਦੀ ਮਾਤਾ ਬਿਮਾਰ ਹੋਣ ਕਾਰਨ ਪਿਤਾ ਦੀ ਮਜਦੂਰੀ ਦੇ ਪੈਸੇ ਜਿ਼ਆਦਾਤਰ ਬਿਮਾਰੀ 'ਤੇ ਹੀ ਖ਼ਰਚ ਹੋ ਜਾਂਦੇ ਹਨ, ਜਿਸ ਕਾਰਨ ਨਾ ਤਾਂ ਉਹ ਚੰਗੇ ਸਕੂਲ ਵਿੱਚ ਪੜ੍ਹ ਸਕਿਆ ਹੈ ਅਤੇ ਨਾ ਹੀ ਆਪਣੇ ਸ਼ੌਕ ਨੂੰ ਪੂਰਾ ਕਰ ਸਕਦਾ ਹੈ। ਦਲਜੀਤ ਨੇ ਆਪਣੇ ਪਿਤਾ ਤੋਂ ਹੀ ਗਾਉਣਾ ਸਿੱਖਆ ਹੈ, ਜੋ ਕਿ ਮਜਦੂਰੀ ਦਾ ਕੰਮ ਕਰਦੇ ਹਨ। ਜਦੋਂ ਦੋਵੇਂ ਪਿਉ ਪੁੱਤ ਗੀਤ ਗਾਉਂਦੇ ਹਨ ਤਾਂ ਹਵਾ ਮਹਿਕਮ ਉਠਦੀ ਹੈ, ਪਰੰਤੂ ਗਰੀਬੀ ਨੇ ਇਥੇ ਆਪਣਾ ਘਰ ਬਣਾ ਰੱਖਆ ਹੈ।

ਦਲਜੀਤ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਪਰ ਗਰੀਬੀ ਨੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਦਿੱਤਾ ਹੈ, ਪਿਤਾ ਨੂੰ ਗਾਉਣ ਦਾ ਸ਼ੌਕ ਸੀ, ਪਰ ਗਰੀਬੀ ਕਾਰਨ ਉਸ ਦੇ ਸੁਪਨੇ ਚਕਨਾਚੂਰ ਹੋ ਗਏ ਹਨ, ਪਰੰਤੂ ਹੁਣ ਉਹ ਨਹੀਂ ਚਾਹੁੰਦਾ ਕਿ ਉਸਦੇ ਪੁੱਤ ਨਾਲ ਵੀ ਅਜਿਹਾ ਹੀ ਹੋਵੇ। ਇਸ ਲਈ ਉਹ ਇਸ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਬੇਨਤੀ ਕਰ ਰਿਹਾ ਹੈ। ਦਲਜੀਤ ਦੇ ਪਿਤਾ ਨੂੰ ਚੰਗੇ ਦਿਨਾਂ ਦੀ ਉਮੀਦ ਹੈ।

Published by:Krishan Sharma
First published: