Dengue Case in Punjab: ਸਰਦੀ ਰੁੱਤ ਸ਼ੁਰੂ ਹੁੰਦਿਆਂ ਹੀ ਡੇਂਗੂ ਨੇ ਵੀ ਪੰਜਾਬ ਵਿੱਚ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਜਿਵੇਂ ਜਿਵੇਂ ਠੰਢ ਵੱਧ ਰਹੀ ਹੈ ਡੇਂਗੂ ਮੱਛਰਾਂ ਦਾ ਕਹਿਰ ਵੀ ਲਗਾਤਾਰ ਵੱਧ ਰਿਹਾ ਹੈ। ਹੁਣ ਤੱਕ ਪੂਰੇ ਸੂਬੇ ਵਿੱਚ ਲਗਭਗ 7 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਬਾਰੇ ਜਾਣਕਾਰੀ ਮਿਲੀ ਹੈ, ਜਦਕਿ 10 ਲੋਕਾਂ ਨੂੰ ਡੇਂਗੂ ਨੇ ਆਪਣੇ ਲਪੇਟ ਵਿੱਚ ਲੈ ਕੇ ਸਦਾ ਦੀ ਨੀਂਦ ਸੁਲਾ ਦਿੱਤੀ ਹੈ। ਹਾਲਾਂਕਿ ਸਿਹਤ ਵਿਭਾਗ ਵੱਲੋਂ ਡੇਂਗੂ ਨਾਲ ਨਜਿੱਠਣ ਦੀਆਂ ਪੂਰੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ।
ਹਸਪਤਾਲਾਂ ਵਿੱਚ ਡੇਂਗੂ ਅਤੇ ਤੇਜ਼ ਬੁਖਾਰ ਦੀਆਂ ਸਿ਼ਕਾਇਤਾਂ ਤੇਜ਼ੀ ਨਾਲ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿੱਚ ਡੇਂਗੂ ਦੇ ਕੁੱਲ 45000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 7 ਹਜ਼ਾਰ ਤੋਂ ਵੱਧ ਲੋਕ ਡੇਂਗੂ ਪੀੜਤ ਪਾਏ ਗਏ ਹਨ। ਪੰਜਾਬ ਵਿੱਚ ਇਸ ਸਮੇਂ 10 ਨਵੰਬਰ ਤੱਕ ਡੇਂਗੂ ਮਾਮਲਿਆਂ ਦੀ ਦਰ 18 ਫ਼ੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ, ਜਿਸ ਵਿੱਚ 8 ਜਿ਼ਲਿ੍ਆਂ ਦੀ ਦਰ ਕੁੱਲ ਨਾਲੋਂ ਵੀ ਕਿਤੇ ਵੱਧ ਹੈ। ਮੋਹਾਲੀ ਜਿ਼ਲ੍ਹੇ ਵਿੱਚ ਲਗਭਗ 1400 ਮਾਮਲਿਆਂ ਨਾਲ ਰੋਪੜ ਵਿੱਚ 73 ਮਾਮਲੇ, ਪਠਾਨਕੋਟ ਵਿੱਚ 700 ਮਾਮਲੇ, ਫਤਿਹਗੜ੍ਹ ਸਾਹਿਬ ਵਿੱਚ ਲਗਭਗ 600 ਮਾਮਲੇ ਪਿਛਲੇ ਮਹੀਨੇ ਦੌਰਾਨ ਸਾਹਮਣੇ ਆਏ ਹਨ।
ਪੌਜ਼ਟਿਵ ਕੇਸਾਂ ਦੀ ਦਰ
ਜੇਕਰ ਪੌਜ਼ਟਿਵ ਕੇਸਾਂ ਦੀ ਦਰ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ ਵਿੱਚ 34.87 ਫ਼ੀਸਦੀ, ਗੁਰਦਾਸਪੁਰ 'ਚ 32. 69 ਫ਼ੀਸਦੀ, ਪਠਾਨਕੋਟ 'ਚ 26.97 ਫ਼ੀਸਦੀ, ਬਠਿੰਡਾ 'ਚ 25. 46 ਫ਼ੀਸਦੀ, ਜਲੰਧਰ 'ਚ 21.44 ਫ਼ੀਸਦੀ, ਲੁਧਿਆਣਾ 'ਚ 19.19 ਫ਼ੀਸਦੀ ਅਤੇ ਨਵਾਂਸ਼ਹਿਰ 'ਚ 18.39 ਫ਼ੀਸਦੀ ਦਰਜ ਕੀਤੀ ਗਈ।
ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਨਿਊਜ਼18 ਦੀ ਰਿਐਲਿਟੀ ਚੈਕਿੰਗ ਵਿੱਚ ਦੱਸਿਆ ਜਾਵੇਗਾ ਕਿ ਮਰੀਜ਼ਾਂ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਅਤੇ ਕੀ ਪ੍ਰਬੰਧ ਕੀਤੇ ਗਏ ਸਨ, ਸੀਨੀਅਰ ਡਾਕਟਰ ਪੁਨੀਤ ਨੇ ਦੱਸਿਆ ਕਿ ਸਾਡੇ ਕੋਲ ਇਸ ਸਮੇਂ ਡੇਂਗੂ ਦੇ 10 ਤੋਂ ਵੱਧ ਮਰੀਜ਼ ਹਨ। ਇਸ ਸਮੇਂ ਤੇਜ਼ ਬੁਖਾਰ ਅਤੇ ਪੂਰੇ ਸਰੀਰ ਵਿੱਚ ਦਰਦ ਨਾਲ ਛੋਟੇ ਬੱਚਿਆਂ ਨੂੰ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੇ ਪਲੇਟਲੈਟਸ ਵੀ ਕਾਫੀ ਘੱਟ ਗਏ ਹਨ।
ਡੇਂਗੂ ਤੋਂ ਬਚਾਅ ਲਈ ਕਰੋ ਇਹ
ਇਸ ਵਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜੋੜਾਂ ਦਾ ਦਰਦ ਹੋ ਰਿਹਾ ਹੈ, ਪਲੇਟਲੈਟਸ ਘੱਟ ਰਹੇ ਹਨ, ਤੇਜ਼ ਬੁਖਾਰ ਹੋ ਰਿਹਾ ਹੈ, ਇਸ ਲਈ ਅਸੀਂ ਲਗਾਤਾਰ ਉਨ੍ਹਾਂ ਦਾ ਇਲਾਜ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਸਾਵਧਾਨੀਆਂ ਕਿਵੇਂ ਵਰਤਣੀਆਂ ਹਨ ਜੇਕਰ ਤੁਹਾਨੂੰ ਤੇਜ਼ ਬੁਖਾਰ ਹੈ ਤਾਂ ਇਸ ਦੇ ਨਾਲ ਹੀ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ ਕਿਉਂਕਿ ਪਲੇਟਲੈਟਸ ਦੇ ਅਚਾਨਕ ਘਟਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Dengue, Punjab government