Home /News /punjab /

...ਤਾਂ ਇਸ ਤਰ੍ਹਾਂ ਜੇਲ ਵਿਚੋਂ ਗੈਂਗਸਟਰ ਆਪਣੇ ਕੰਮਾਂ ਨੂੰ ਦਿੰਦੇ ਸੀ ਅੰਜਾਮ; ਡਿਪਟੀ ਜੇਲ੍ਹ ਸੁਪਰਡੈਂਟ ਦੀ ਗ੍ਰਿਫ਼ਤਾਰੀ ਪਿੱਛੋਂ ਖੁਲਿਆ ਭੇਤ

...ਤਾਂ ਇਸ ਤਰ੍ਹਾਂ ਜੇਲ ਵਿਚੋਂ ਗੈਂਗਸਟਰ ਆਪਣੇ ਕੰਮਾਂ ਨੂੰ ਦਿੰਦੇ ਸੀ ਅੰਜਾਮ; ਡਿਪਟੀ ਜੇਲ੍ਹ ਸੁਪਰਡੈਂਟ ਦੀ ਗ੍ਰਿਫ਼ਤਾਰੀ ਪਿੱਛੋਂ ਖੁਲਿਆ ਭੇਤ

ਦੱਸ ਦੇਈਏ ਕਿ ਕਰੀਬ 15 ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ਵਿੱਚੋਂ ਮੋਬਾਈਲ ਬਰਾਮਦ ਹੋਏ ਸਨ।

ਦੱਸ ਦੇਈਏ ਕਿ ਕਰੀਬ 15 ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ਵਿੱਚੋਂ ਮੋਬਾਈਲ ਬਰਾਮਦ ਹੋਏ ਸਨ।

STF arrested Deputy Jail Superintendent Balbir Singh: ਦੋਸ਼ ਹੈ ਕਿ ਬਲਬੀਰ ਸਿੰਘ ਨੇ ਆਪਣੇ ਅਹੁਦੇ 'ਤੇ ਰਹਿੰਦਿਆਂ ਖਤਰਨਾਕ ਕੈਦੀਆਂ ਅਤੇ ਅੰਡਰ ਟਰਾਇਲਾਂ ਦੀਆਂ ਬੈਰਕਾਂ ਦੀ ਤਲਾਸ਼ੀ ਨਹੀਂ ਲੈਣ ਦਿੱਤੀ। ਜਦੋਂ ਉਸ ਨੇ ਜੇਲ੍ਹ ਵਿੱਚ ਮੁਲਜ਼ਮਾਂ ਵਾਂਗ ਹੋਰ ਥਾਵਾਂ ’ਤੇ ਤਲਾਸ਼ੀ ਲੈਣੀ ਚਾਹੀ ਤਾਂ ਡਿਪਟੀ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: STF arrested Deputy Jail Superintendent Balbir Singh: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਦੇ ਵਿਦੇਸ਼ ਭੱਜਣ ਦੀਆਂ ਖ਼ਬਰਾਂ ਤੋਂ ਬਾਅਦ ਪੰਜਾਬ ਪੁਲਿਸ ਹੁਣ ਇੱਧਰ ਉਧਰ ਹੱਥ ਮਾਰਦੀ ਨਜ਼ਰ ਆ ਰਹੀ ਹੈ, ਜਿਸ ਤਹਿਤ ਹੁਣ ਸਪੈਸ਼ਲ ਟਾਸਕ ਫੋਰਸ ਨੇ ਵੀਰਵਾਰ ਦੁਪਹਿਰ ਸਬ ਜੇਲ ਗੋਇੰਦਵਾਲ ਦੇ ਡਿਪਟੀ ਜੇਲ ਸੁਪਰਡੈਂਟ ਬਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ ਹੈ ਕਿ ਬਲਬੀਰ ਸਿੰਘ ਨੇ ਆਪਣੇ ਅਹੁਦੇ 'ਤੇ ਰਹਿੰਦਿਆਂ ਖਤਰਨਾਕ ਕੈਦੀਆਂ ਅਤੇ ਅੰਡਰ ਟਰਾਇਲਾਂ ਦੀਆਂ ਬੈਰਕਾਂ ਦੀ ਤਲਾਸ਼ੀ ਨਹੀਂ ਲੈਣ ਦਿੱਤੀ। ਜਦੋਂ ਉਸ ਨੇ ਜੇਲ੍ਹ ਵਿੱਚ ਮੁਲਜ਼ਮਾਂ ਵਾਂਗ ਹੋਰ ਥਾਵਾਂ ’ਤੇ ਤਲਾਸ਼ੀ ਲੈਣੀ ਚਾਹੀ ਤਾਂ ਡਿਪਟੀ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ।

ਜਾਣਕਾਰੀ ਅਨੁਸਾਰ ਐਸਟੀਐਫ ਨੇ ਜੇਲ੍ਹ ਸੁਪਰਡੈਂਟ ਵਿਰੁੱਧ ਕਾਰਵਾਈ ਤੋਂ ਪਹਿਲਾਂ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਡਿਪਟੀ ਸੁਪਰਡੈਂਟ ਵਿਰੁੱਧ ਗੋਇੰਦਵਾਲ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਐਸਟੀਐਫ ਨੇ ਦੱਸਿਆ ਕਿ ਬਲਬੀਰ ਸਿੰਘ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਨੂੰ ਮੋਬਾਈਲ ਫੋਨ ਮੁਹੱਈਆ ਕਰਵਾਉਂਦਾ ਸੀ, ਜਿਸ ਨਾਲ ਇੲ ਗੈਂਗਸਟਰ ਜੇਲ੍ਹ ਵਿਚਂ ਬੈਠੇ ਹੀ ਨਸ਼ਾ ਤਸਕਰੀ ਅਤੇ ਫਿਰੌਤੀ ਮੰਗਣ ਵਰਗੇ ਕੰਮਾਂ ਨੂੰ ਅੰਜਾਮ ਦਿੰਦੇ ਸਨ।

ਦੱਸ ਦੇਈਏ ਕਿ ਕਰੀਬ 15 ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ਵਿੱਚੋਂ ਮੋਬਾਈਲ ਬਰਾਮਦ ਹੋਏ ਸਨ। ਇਹ ਮੋਬਾਈਲ ਉਨ੍ਹਾਂ ਸਮੱਗਲਰਾਂ ਦੇ ਸਨ, ਜੋ ਭਾਰਤ-ਪਾਕਿ ਸਰਹੱਦ ‘ਤੇ ਕਾਤਲਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾਣ ਵਿੱਚ ਸਰਗਰਮ ਸਨ। ਇਸ ਮਾਮਲੇ ਨਾਲ ਵੀ ਤਾਰਾਂ ਜੁੜ ਰਹੀਆਂ ਹਨ ਕਿਉਂਕਿ ਬਦਨਾਮ ਗੈਂਗਸਟਰ ਟੀਨੂੰ ਕੁਝ ਸਮਾਂ ਗੋਇੰਦਵਾਲ ਜੇਲ੍ਹ ਵੀ ਗਿਆ।

ਇਸ ਦੇ ਨਾਲ ਹੀ ਮੂਸੇ ਵਾਲਾ ਕਤਲ ਕਾਂਡ ਵਿੱਚ ਫੜੇ ਗਏ ਗੋਪੀ ਅਤੇ ਵਰਿੰਦਰ ਨੂੰ ਵੀ ਇਸ ਜੇਲ੍ਹ ਵਿੱਚ ਰੱਖਿਆ ਗਿਆ ਸੀ। STF ਨੇ ਆਪਣੇ ਡੀਐਸਪੀ ਬਲਬੀਰ ਸਿੰਘ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਤੋਂ ਪਹਿਲਾਂ ਐਸਟੀਐਫ ਨੇ 5 ਹੋਰ ਮੁਲਜ਼ਮਾਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।

Published by:Krishan Sharma
First published:

Tags: AAP Punjab, Bhagwant Mann, Punjab Police