ਚੰਡੀਗੜ੍ਹ: Gurmeet Ram Rahim Video: ਡੇਰਾ ਸੱਚਾ ਸੌਦਾ ਸਿਰਸਾ (Dera Sirsa Chief) ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਮੁੜ ਆਪਣੇ ਪੁਰਾਣੇ 'ਚ ਵਿਖਾਈ ਦੇ ਰਹੇ ਹਨ। ਡੇਰਾ ਮੁਖੀ ਨੇ ਮੁੜ ਇੱਕ ਵਾਰ ਹਨੀਪ੍ਰੀਤ (Honeypreet) ਨਾਲ ਇੱਕ ਵੀਡੀਓ ਜਾਰੀ ਕੀਤੀ ਹੈ।
ਵੀਡੀਓ ਵਿੱਚ ਡੇਰਾ ਮੁਖੀ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਵੀ ਦਿੰਦੇ ਵਿਖਾਈ ਦੇ ਰਹੇ ਹਨ। ਤੁਸੀ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੋਵੇਂ ਇਕੱਠੇ ਕੁਰਸੀ 'ਤੇ ਬੈਠੇ ਹੋਏ ਹਨ। ਹਨੀਪ੍ਰੀਤ ਰਾਮ ਰਹੀਤ ਤੋਂ ਸਵਾਲ ਜਵਾਬ ਕਰ ਰਹੀ ਹੈ ਅਤੇ ਡੇਰਾ ਮੁਖੀ ਸਵਾਲਾਂ ਦੇ ਬਹੁਤ ਹੀ ਹੱਸਦੇ ਹੋਏ ਅਤੇ ਫਨੀ ਅੰਦਾਜ਼ ਵਿੱਚ ਜਵਾਬ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਲਾਤਕਾਰ ਮਾਮਲੇ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਹਨ। ਉਹ ਇਸ ਸਮੇਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਹਨ। ਦੱਸ ਦੇਈਏ ਕਿ ਬੀਤੇ ਦਿਨ ਐਤਵਾਰ ਨੂੰ ਹੀ ਉਹ 30 ਦਿਨ ਦੀ ਪੈਰੋਲ ਕੱਟ ਕੇ ਮੁੜ ਜੇਲ੍ਹ ਪੁੱਜੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dera Sacha Sauda, Gurmeet Ram Rahim Singh, Viral video