Home /News /punjab /

ਰਾਮ ਰਹੀਮ ਮੁੜ 'ਜਾਮ-ਏ-ਇੰਸਾ' ਵਾਲੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ 'ਚ; ਰੰਧਾਵਾ ਨੇ ਪੰਜਾਬ ਤੇ ਕੇਂਦਰ ਨੂੰ ਕੀਤੀ ਅਪੀਲ

ਰਾਮ ਰਹੀਮ ਮੁੜ 'ਜਾਮ-ਏ-ਇੰਸਾ' ਵਾਲੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ 'ਚ; ਰੰਧਾਵਾ ਨੇ ਪੰਜਾਬ ਤੇ ਕੇਂਦਰ ਨੂੰ ਕੀਤੀ ਅਪੀਲ

ਰਾਮ ਰਹੀਮ ਦੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਮ ਰਹੀਮ ਨੂੰ ਮਿਲੀ ਪੈਰੋਲ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਡੇਰਾ ਮੁਖੀ ਮੁੜ ਜਾਮ ਏ ਇੰਸਾ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ਹੈ। ਉਨ੍ਹਾਂ ਇਸ ਮਾਮਲੇ 'ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਐਕਸ਼ਨ ਲੈਣ ਲਈ ਕਿਹਾ ਹੈ।

ਹੋਰ ਪੜ੍ਹੋ ...
  • Share this:

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਸ ਸਮੇਂ 40 ਦਿਨ ਦੀ ਪੈਰੋਲ ਮਿਲੀ ਹੋਈ ਹੈ ਅਤੇ ਸਤਿਸੰਗਾਂ ਦਾ ਦੌਰ ਜਾਰੀ ਹੈ। ਵਿਰੋਧੀਆਂ ਵੱਲੋਂ ਇਨ੍ਹਾਂ ਸਤਿਸੰਗਾਂ ਨੂੰ ਰਾਜਨੀਤਕ ਪੱਖ ਤੋਂ ਵੇਖਿਆ ਜਾ ਰਿਹਾ ਹੈ, ਜਿਸ ਵਿੱਚ ਰੋਜ਼ਾਨਾ ਚੋਣਾਂ ਦੇ ਮੱਦੇਨਜ਼ਰ ਸਿਆਸਦਾਨ ਡੇਰਾ ਮੁਖੀ ਦੀਆਂ ਚੌਕੀਆਂ ਭਰਦੇ ਵੇਖੇ ਜਾ ਸਕਦੇ ਹਨ। ਪਿਛਲੇ ਦਿਨਾਂ ਦੌਰਾਨ ਹਰਿਆਣਾ ਦੇ ਭਾਜਪਾ ਆਗੂਆਂ ਦੀ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸਦੇ ਨਾਲ ਹੀ ਡੇਰਾ ਮੁਖੀ ਵੱਲੋਂ ਪੈਰੋਲ 'ਤੇ ਆਉਣ ਪਿੱਛੋਂ ਪੰਜਾਬ ਦੇ ਸੁਨਾਮ ਵਿੱਚ ਡੇਰਾ ਖੋਲ੍ਹਣ ਨੂੰ ਲੈ ਕੇ ਵੀ ਬਿਆਨ ਦਿੱਤਾ ਗਿਆ, ਜਿਸ 'ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪ੍ਰਤੀਕਿਰਿਆ ਨੇ ਇਸ ਨੂੰ ਹੋਰ ਵੀ ਭਖਾ ਦਿੱਤਾ।

ਹੁਣ ਬੀਤੇ ਦਿਨ ਹਨੀਪ੍ਰੀਤ ਦੇ ਡੇਰੇ ਉਪਰ ਕਬਜ਼ੇ ਦੀਆਂ ਚਰਚਾਵਾਂ 'ਤੇ ਡੇਰਾ ਮੁਖੀ ਵੱਲੋਂ ਸਤਿਸੰਗ ਦੌਰਾਨ ਮੁੜ ਖੁਦ ਨੂੰ ਜ਼ੋਰ ਦੇ ਕੇ ਗੁਰੂ ਦੱਸਿਆ ਗਿਆ ਹੈ ਅਤੇ ਹਨੀਪ੍ਰੀਤ ਨੂੰ ਰੂਹਾਨੀ ਦੀਦੀ ਦੀ ਉਪਾਧੀ ਦਾ ਵੀ ਐਲਾਨ ਕੀਤਾ। ਇਨ੍ਹਾਂ ਸਾਰੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਮ ਰਹੀਮ ਨੂੰ ਮਿਲੀ ਪੈਰੋਲ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਡੇਰਾ ਮੁਖੀ ਮੁੜ ਜਾਮ ਏ ਇੰਸਾ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ਹੈ। ਉਨ੍ਹਾਂ ਇਸ ਮਾਮਲੇ 'ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਐਕਸ਼ਨ ਲੈਣ ਲਈ ਕਿਹਾ ਹੈ।

'ਸਾਨੂੰ ਢੋਂਗੀ ਬਾਬਿਆਂ ਤੋਂ ਬਚਣਾ ਪਵੇਗਾ'

ਰੰਧਾਵਾ ਨੇ ਡੇਰਾ ਮੁਖੀ ਵੱਲੋਂ ਖੁਦ ਨੂੰ ਗੁਰੂ ਦੱਸਣ 'ਤੇ ਤੰਜ ਕੱਸਿਆ ਕਿ ਜਿਹੜਾ ਵਿਅਕਤੀ ਬਲਾਤਕਾਰ ਵਰਗੇ ਕਸੂਰ ਦਾ ਦੋਸ਼ ਹੋਵੇ, ਉਸਦਾ ਕਹਿਣਾ ਇਹੀ ਮਤਲਬ ਹੈ ਕਿ ਮੈਂ ਬਲਾਤਕਾਰ ਸੀ ਅਤੇ ਰਹਾਂਗਾ, ਜਿਸ ਵਿਅਕਤੀ 'ਤੇ ਇੰਨੇ ਗੰਭੀਰ ਦੋਸ਼ ਹੋਣ, ਉਸ ਨੂੰ ਪੈਰੋਲ ਦੇਣਾ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਡੇਰਾ ਮੁਖੀ ਖੁਦ ਨੂੰ ਗੁਰੂ ਕਹਿੰਦਾ ਹੈ, ਜਦੋਂ ਪੰਚਕੂਲਾ ਵਿੱਚ ਇਸਦੀ ਗ੍ਰਿਫਤਾਰੀ ਸਮੇਂ ਲੋਕਾਂ ਨੂੰ ਗੋਲੀਆਂ ਲੱਗੀਆਂ ਅਤੇ ਮੌਤਾਂ ਹੋਈਆਂ ਤਾਂ ਇਹ ਕਿੱਥੇ ਸੀ, ਜੇਕਰ ਇਹ ਸੱਚ ਵਿੱਚ ਗੁਰੂ ਸੀ ਤਾਂ ਉਦੋਂ ਭਗਤਾਂ ਦੀ ਜਾਨ ਬਚਾਉਂਦਾ, ਗੋਲੀ ਆਪਣੀ ਛਾਤੀ 'ਤੇ ਖਾਂਦਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਢੋਂਗੀ ਬਾਬਿਆਂ ਤੋਂ ਬਚਣਾ ਚਾਹੀਦਾ ਹੈ।

'ਆਪਣੀ ਹੀ ਧੀ ਦਾ ਬਲਾਤਕਾਰ ਕਰਨ ਵਾਲਾ ਕਿਹੋ ਜਿਹਾ ਪਿਓ'

ਰੰਧਾਵਾ ਨੇ ਕਿਹਾ ਕਿ ਰਾਮ ਰਹੀਮ ਆਪਣੇ ਭਗਤਾਂ ਨੂੰ ਧੀ ਪੁੱਤਰ ਕਹਿੰਦਾ ਹੈ, ਪਰ ਜਿਸ ਨਾਲ ਬਲਾਤਕਾਰ ਕੀਤਾ ਕੀ ਉਹ ਧੀ ਨਹੀਂ ਸੀ, ਜਿਸਦਾ ਕਤਲ ਕੀਤਾ, ਕੀ ਉਹ ਪੁੱਤਰ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਹੜਾ ਪਿਓ ਆਪਣੇ ਬੱਚਿਆਂ ਨੂੰ ਖਾਣ ਲੱਗੇ, ਉਸਤੋਂ ਵੱਡਾ ਕਸੂਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਰਾਮ ਰਹੀਮ ਦੇ ਮਾਮਲੇ ਵਿੱਚ ਸਾਡੀ ਨਾਲਾਇਕੀ ਰਹੀ ਹੈ।

ਸੁਨਾਮ 'ਚ ਡੇਰਾ ਖੋਲ੍ਹਣ 'ਤੇ ਮੁੱਖ ਮੰਤਰੀ ਚੁੱਪ ਕਿਉਂ ?

ਰੰਧਾਵਾ ਨੇ ਆਪਣੀ ਕਾਰਜਕਾਲ ਦੌਰਾਣ ਬਣਾਈ ਜਾਂਚ ਕਮੇਟੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ।ਉਨ੍ਹਾਂ ਕਿਹਾ ਕਿ ਜਿਹੜੀ ਜਾਂਚ ਟੀਮ ਅਸੀਂ ਬਣਾਈ ਸੀ, ਉਸਦੀ ਜਾਂਚ ਪ੍ਰਕਿਰਿਆ 'ਤੇ ਵੀ ਸ਼ੱਕ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ, ਉਦੋਂ ਜਾਂਚ ਟੀਮ ਉਸੇ ਦਿਨ ਅਦਾਲਤ ਵਿੱਚ ਆਪਣਾ ਚਲਾਨ ਪੇਸ਼ ਕਰਨਾ ਚਾਹੁੰਦੀ ਸੀ, ਪਰ ਅਸੀਂ ਉਸ ਨੂੰ ਰੁਕਵਾਇਆ, ਉਨ੍ਹਾਂ ਕਿਹਾ ਕਿ ਕੌਣ ਸੀ ਇਸ ਪਿੱਛੇ? ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਿ਼ਲ੍ਹੇ ਵਿੱਚ ਇੱਕ ਹੋਰ ਡੇਰਾ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਮੁੱਖ ਮੰਤਰੀ ਬੋਲਦੇ ਕਿਉਂ ਨਹੀਂ? ਐਸਜੀਪੀਸੀ ਚੁੱਪ ਕਿਉਂ ਹੈ?

'ਅੰਮ੍ਰਿਤਪਾਲ ਦਾ ਬਿਆਨ ਸਰਕਾਰ ਦੀ ਨਾਲਾਇਕੀ ਦਾ ਨਤੀਜਾ'

ਸੁਨਾਮ 'ਚ ਸਿਰਸਾ ਮੁਖੀ ਵੱਲੋਂ ਡੇਰਾ ਖੋਲਣ ਨੂੰ ਲੈ ਕੇ ਅੰਮ੍ਰਿਤਪਾਲ ਦੇ ਬਿਆਨ 'ਤੇ ਰੰਧਾਵਾ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਐਸਜੀਪੀਸੀ ਆਪਣੀ ਜਿ਼ੰਮੇਵਾਰੀ ਨਿਭਾਉਂਦੀਆਂ ਤਾਂ ਸ਼ਾਇਦ ਅੰਮ੍ਰਿਤਪਾਲ ਨੂੰ ਇਹ ਨਾ ਕਹਿਣਾ ਪੈਂਦਾ ਕਿ ਪੰਜਾਬ 'ਚ ਡੇਰਾ ਨਹੀਂ ਖੋਲ੍ਹਣ ਦੇਵਾਂਗਾ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਰਾਮ ਰਹੀਮ ਇੱਕ ਵਾਰ ਮੁੜ ਜਾਮ ਏ ਇੰਸਾ ਪਿਲਾਉਣ ਵਰਗੀ ਘਟਨਾ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਝਣਾ ਪਵੇਗਾ। ਰੰਧਾਵਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਅਜਿਹੀਆਂ ਹਰਕਤਾਂ ਬੰਦ ਕਰਵਾਈਆਂ ਜਾਣ।

ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕੋਈ ਹਰਕਤ ਕਰਦਾ ਹੈ ਤਾਂ ਉਸ ਵਿਰੁੱਧ ਸੁਖਜਿੰਦਰ ਸਿੰਘ ਰੰਧਾਵਾ ਖੜੇ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਰੋਕਣ ਲਈ ਉਮਰਕੈਦ ਦਾ ਕਾਨੂੰ ਬਣਾਉਣ ਲਈ ਕਾਨੂੰਨ ਬਣਾ ਕੇ ਕੇਂਦਰ ਨੂੰ ਭੇਜਿਆ ਸੀ, ਜੋ ਕਿ ਅਜੇ ਵੀ ਪੈਂਡਿੰਗ ਹੈ।

Published by:Krishan Sharma
First published:

Tags: Amarinder Raja Warring, Dera Sacha Sauda, Gurmeet Ram Rahim Singh, Punjab Congress, SGPC, Sukhjinder