ਚੰਡੀਗੜ੍ਹ: Dera Premi Murder Case Update: ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਕੇਸ ਵਿੱਚ ਇੱਕ ਪੁਲਿਸ ਸਬ ਇੰਸਪੈਕਟਰ ਦੇ ਮੁੰਡੇ ਦਾ ਹੱਥ ਹੋਣ ਦਾ ਵੀ ਸ਼ੱਕ ਜ਼ਾਹਰ ਕੀਤਾ ਹੈ, ਜਿਸ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਲਾਂਕਿ ਬਠਿੰਡਾ ਵਿਖੇ ਤੈਨਾਤ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸਦਾ ਮੁੰਡਾ ਬੇਕਸੂਰ ਹੈ।
ਸੂਤਰਾਂ ਅਨੁਸਾਰ ਸਬ-ਇੰਸਪੈਕਟਰ ਦਾ ਲੜਕਾ ਪਟਿਆਲਾ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ ਅਤੇ ਉੱਥੇ ਲੜਕਿਆਂ ਦੇ ਹੋਸਟਲ ਵਿੱਚ ਰਹਿੰਦਾ ਹੈ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਨੇ ਇਸ ਨੂੰ ਕੱਲ੍ਹ ਚੰਡੀਗੜ੍ਹ ਤੋਂ ਚੁੱਕ ਲਿਆ ਹੈ ਅਤੇ ਲੰਮੇ ਸਮੇਂ ਤੋਂ ਪੁਲਿਸ ਇਹ ਸਵਾਲ ਕਰਦੀ ਰਹੀ ਹੈ ਕਿ ਜਿਹੜੇ ਗੋਲੀਕਾਂਡ ਆਏ ਸਨ, ਉਨ੍ਹਾਂ ਨੂੰ ਪਨਾਹ ਕਿਉਂ ਦਿੱਤੀ ਗਈ। ਸੂਤਰਾਂ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਇਸ ਲੜਕੇ ਨੇ ਆਪਣੇ ਹੀ ਹੋਸਟਲ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਸੀ ਜਦੋਂ ਮੁਲਜ਼ਮ ਵਾਰਦਾਤ ਤੋਂ ਪਹਿਲਾਂ ਪਟਿਆਲਾ ਪਹੁੰਚ ਗਿਆ ਸੀ।
ਡੇਰਾ ਪ੍ਰੇਮੀ ਮਾਮਲੇ ਵਿੱਚ ਹੁਣ ਤੱਕ ਪੁਲਿਸ ਨੇ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਐਫਆਈਆਰ ਵਿੱਚ ਦੋਵੇਂ ਨਾਬਾਲਗ ਸ਼ੂਟਰਾਂ ਦੇ ਨਾਂਅ ਵੀ ਦਰਜ ਹਨ। ਜਦਕਿ ਪੁਲਿਸ ਫਰੀਦਕੋਟ ਦੇ ਸ਼ੂਟਰਾਂ ਭੁਪਿੰਦਰ ਗੋਲਡੀ ਅਤੇ ਮਨਪ੍ਰੀਤ ਮਨੀ ਨੂੰ ਪਹਿਲਾਂ ਹੀ ਨਾਮਜ਼ਦ ਕਰ ਚੁੱਕੀ ਹੈ। ਗੈਂਗਸਟਰ ਗੋਲਡੀ ਬਰਾੜ ਮਾਮਲੇ ਵਿੱਚ ਮਾਸਟਰਮਾਈਂਡ ਵਜੋਂ ਨਾਮਜ਼ਦ ਹੈ। ਸੂਤਰਾਂ ਅਨੁਸਾਰ ਗੋਲਡੀ ਨੇ ਫਰੀਦਕੋਟ ਜੇਲ੍ਹ ਵਿੱਚ ਬੰਦ ਗੈਂਗਸਟਰ ਹਰਜਿੰਦਰ ਰਾਜੂ ਨਾਲ ਮਿਲ ਕੇ ਸਾਜਿਸ਼ ਰਚੀ ਸੀ।
ਲੜਕੇ ਦਾ ਸ਼ੂਟਰਾਂ ਨਾਲ ਕੀ ਸਬੰਧ ਹੈ?
ਹਾਲਾਂਕਿ ਪੁੱਛਗਿੱਛ ਦੌਰਾਨ ਇਹ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ ਕਿ ਇਸ ਲੜਕੇ ਨੇ ਕਿਹਾ ਹੈ ਕਿ ਮੈਨੂੰ ਦਿੱਲੀ ਤੋਂ ਮੇਰੇ ਦੋਸਤ ਦਾ ਫੋਨ ਆਇਆ ਸੀ ਕਿ ਮੇਰੇ ਕੁਝ ਰਿਸ਼ਤੇਦਾਰ ਆ ਰਹੇ ਹਨ, ਉਨ੍ਹਾਂ ਨੂੰ 1 ਦਿਨ ਲਈ ਪਟਿਆਲਾ 'ਚ ਰੋਕਣ ਦਾ ਪ੍ਰਬੰਧ ਕੀਤਾ ਜਾਵੇ। ਪੁਲਿਸ ਹੁਣ ਇੱਕ ਨੁਕਤੇ 'ਤੇ ਕੰਮ ਕਰ ਰਹੀ ਹੈ ਕਿ ਇਸ ਲੜਕੇ ਦਾ ਉਨ੍ਹਾਂ ਸ਼ੂਟਰਾਂ ਨਾਲ ਕੀ ਸਬੰਧ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਦੋਸ਼ੀ ਪਟਿਆਲਾ 'ਚ ਹੀ ਛੁਪੇ ਹੋਏ ਸਨ, ਜਿਨ੍ਹਾਂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਨੇ ਇਕ ਛੋਟੇ ਜਿਹੇ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।