Home /News /punjab /

ਡੇਰਾ ਸਿਰਸਾ ਮੁਖੀ ਦੇ ਪਰਿਵਾਰ ਨੇ ਪ੍ਰਮਾਰਥ (ਦਾਨ) ਮੰਗਣ ਦੇ ਨਾਂਅ 'ਤੇ ਦਿੱਤੀ ਸਫਾਈ, ਡੇਰਾ ਪ੍ਰੇਮੀਆਂ ਨੂੰ ਕੀਤੀ ਅਪੀਲ

ਡੇਰਾ ਸਿਰਸਾ ਮੁਖੀ ਦੇ ਪਰਿਵਾਰ ਨੇ ਪ੍ਰਮਾਰਥ (ਦਾਨ) ਮੰਗਣ ਦੇ ਨਾਂਅ 'ਤੇ ਦਿੱਤੀ ਸਫਾਈ, ਡੇਰਾ ਪ੍ਰੇਮੀਆਂ ਨੂੰ ਕੀਤੀ ਅਪੀਲ

ਡੇਰਾ ਸਿਰਸਾ ਮੁਖੀ ਦੇ ਪਰਿਵਾਰ ਨੇ ਪ੍ਰਮਾਰਥ (ਦਾਨ) ਮੰਗਣ ਦੇ ਨਾਂਅ 'ਤੇ ਦਿੱਤੀ ਸਫਾਈ, ਡੇਰਾ ਪ੍ਰੇਮੀਆਂ ਨੂੰ ਕੀਤੀ ਅਪੀਲ

Gurmeet Ram Rahim Singh: ਡੇਰਾ ਸਿਰਸਾ (Dera Sacha Sauda Sirsa) ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪਰਿਵਾਰ ਨੇ ਪੈਰੋਕਾਰਾਂ ਨੂੰ ਦਾਨ ਇਕੱਠਾ ਕੀਤੇ ਜਾਣ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ। ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਦੇ ਪਰਿਵਾਰ ਨੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਨਾਂਅ 'ਤੇ ਕਿਸੇ ਵੀ ਵਿਅਕਤੀ ਨੂੰ ਦਾਨ (ਪ੍ਰਮਾਰਥ) ਦੇ ਨਾਂਅ 'ਤੇ ਪੈਸਾ ਨਾ ਦਿੱਤਾ ਜਾਵੇ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Gurmeet Ram Rahim Singh: ਡੇਰਾ ਸਿਰਸਾ (Dera Sacha Sauda Sirsa) ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪਰਿਵਾਰ ਨੇ ਪੈਰੋਕਾਰਾਂ ਨੂੰ ਦਾਨ ਇਕੱਠਾ ਕੀਤੇ ਜਾਣ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ। ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਦੇ ਪਰਿਵਾਰ ਨੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਨਾਂਅ 'ਤੇ ਕਿਸੇ ਵੀ ਵਿਅਕਤੀ ਨੂੰ ਦਾਨ (ਪ੍ਰਮਾਰਥ) ਦੇ ਨਾਂਅ 'ਤੇ ਪੈਸਾ ਨਾ ਦਿੱਤਾ ਜਾਵੇ। ਡੇਰਾ ਸਿਰਸਾ ਮੁਖੀ ਦੀਆਂ ਲੜਕੀਆਂ ਅਮਰਪ੍ਰੀਤ ਕੌਰ ਇੰਸਾਂ ਅਤੇ ਚਰਨਪ੍ਰੀਤ ਕੌਰ ਇੰਸਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਸਬੰਧੀ ਟਵੀਟ ਕੀਤਾ ਹੈ। ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਪ੍ਰੀਵਾਰ ਨੂੰ ਇਸ ਤਰਾਂ ਦਾ ਸੱਦਾ ਦੇਣਾ ਪਿਆ ਹੈ।

  ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਪੱਤਰ ਡੇਰਾ ਮੁਖੀ ਦੇ ਪਰਿਵਾਰ ਵੱਲੋਂ ਵਿਦੇਸ਼ ਭੱਜ ਜਾਣ ਦੀਆਂ ਚਰਚਾਵਾਂ ਦੇ ਮੱਦੇਨਜ਼ਰ ਜਾਰੀ ਕੀਤਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਦਾਨ (ਪ੍ਰਮਾਰਥ) ਡੇਰੇ ਦੀ ਕਮੇਟੀ ਨੂੰ ਦਿੱਤਾ ਜਾਂਦਾ ਹੈ।

  ਡੇਰਾ ਸਿਰਸਾ ਪ੍ਰਮੁੱਖ ਦੀ ਮਾਤਾ ਨਸੀਬ ਕੌਰ ਇੰਸਾਂ, ਲੜਕੇ ਜਸਮੀਤ ਸਿੰਘ ਇੰਸਾਂ ,ਚਰਨਪ੍ਰੀਤ ਇੰਸਾਂ ਅਤੇ ਅਮਰਪ੍ਰੀਤ ਇੰਸਾਂ ਵੱਲੋਂ ਜਾਰੀ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਡਾ ਨਾਂਅ ਲੈ ਕੇ ਡੇਰਾ ਪ੍ਰੇਮੀਆਂ ਕੋਲੋਂ ਪ੍ਰਮਾਰਥ ਇਕੱਠਾ ਕੀਤਾ ਜਾ ਰਿਹਾ ਹੈ ਜਦੋਂਕਿ ਅਸੀਂ ਅਜਿਹਾ ਕਰਨ ਲਈ ਕਦੇ ਕਿਸੇ ਨੂੰ ਨਹੀਂ ਕਿਹਾ ਹੈ। ਪੱਤਰ ’ਚ ਇੱਕ ਮੋਬਾਇਲ ਨੰਬਰ ਜਾਰੀ ਕਰਦਿਆਂ ਪੈਰੋਕਾਰਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੇ ਪ੍ਰਮਾਰਥ ਲਿਆ ਹੈ ਤਾਂ ਉਸ ਦਾ ਪੂਰਾ ਵੇਰਵਾ ਇਸ ਨੰਬਰ 'ਤੇ ਭੇਜਿਆ ਜਾਵੇ ਤਾਂ ਜੋ ਉਸ ਦੀ ਪੜਤਾਲ ਕਰਕੇ ਸਾਹਮਣੇ ਲਿਆਂਦਾ ਜਾ ਸਕੇ। ਪੱਤਰ ’ਚ ਡੇਰਾ ਪੈਰੋਕਾਰਾਂ ਨੂੰ ਅਜਿਹੇ ਅਨਸਰਾਂ ਤੋਂ ਚੌਕਸ ਰਹਿਣ ਲਈ ਵੀ ਕਿਹਾ ਗਿਆ ਹੈ।

  ਡੇਰਾ ਮੁਖੀ ਦੇ ਪਰਿਵਾਰ ਵੱਲੋਂ ਲਿਖਿਆ ਪੱਤਰ।


  ਪੱਤਰ ’ਚ ਡੇਰਾ ਪ੍ਰੇਮੀਆਂ ਨੂੰ ਪ੍ਰਮਾਰਥ ਦੇ ਨਾਂਅ 'ਤੇ ਪੈਸਾ ਇਕੱਠਾ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਬੇਨਤੀ ਕੀਤੀ ਗਈ ਹੈ। ਪਰਿਵਾਰ ਨੇ ਕਿਹਾ ਹੈ ਕਿ ਜੇਕਰ ਸਾਡਾ ਕੋਈ ਪੱਖ ਹੋਵੇਗਾ ਤਾਂ ਉਹ ਖੁਦ ਸਾਹਮਣੇ ਆਕੇ ਰੱਖਣਗੇ। ਪੱਤਰ ’ਚ ਡੇਰਾ ਪੈਰੋਕਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਜਿਹੇ ਸ਼ਰਾਰਤੀ ਅਨਸਰਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਾਂਝੀ ਕਰਨ ਤਾਂ ਜੋ ਗੁਮਰਾਹ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਰਵਾਈ ਕੀਤੀ ਜਾ ਸਕੇ।

  ਉਧਰ, ਦੂਜੇ ਪਾਸੇ ਡੇਰਾ ਸੱਚਾ ਸੌਦਾ ਸਿਰਸਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਇੰਸਾਂ ਦਾ ਕਹਿਣਾ ਸੀ ਕਿ ਪਰਿਵਾਰ ਵੱਲੋਂ ਪ੍ਰਮਾਰਥ ਬਾਰੇ ਕਹਿਣ ਦੀਆਂ ਗੱਲਾਂ ’ਚ ਕੋਈ ਸਚਾਈ ਨਹੀਂ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਡੇਰਾ ਮੁਖੀ ਦੇ ਪਰਿਵਾਰ ਨੇ ਪਹਿਲਾਂ ਵੀ ਕਦੇ ਪ੍ਰਮਾਰਥ ਕਰਨ ਲਈ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤਾਂ ਉਹ ਪੂਰੀ ਤਰਾਂ ਗਲਤ ਅਤੇ ਡੇਰੇ ਦੇ ਨਿਯਮਾਂ ਖਿਲਾਫ ਹੈ। ਉਨ੍ਹਾਂ ਕਿਹਾ ਕਿ ਡੇਰੇ ਦੀ ਇਹ ਰਵਾਇਤ ਹੈ ਕਿ ਕਿਸੇ ਤੋਂ ਦਾਨ ਦੇ ਰੂਪ ’ਚ ਪੈਸਾ ਮੰਗਿਆ ਨਹੀਂ ਜਾਂਦਾ ਅਤੇ ਡੇਰਾ ਪੈਰੋਕਾਰ ਆਪਣੇ ਹੱਥੀ ਪ੍ਰਮਾਰਥ ਕਰਦੇ ਹਨ, ਜਿਸ ਦਾ ਪ੍ਰਬੰਧਕਾਂ ਵੱਲੋਂ ਬਕਾਇਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ।

  Published by:Krishan Sharma
  First published:

  Tags: Dera Sacha Sauda, Gurmeet Ram Rahim Singh