ਚੰਡੀਗੜ੍ਹ: Harmandir Sahib: ਅੰਮ੍ਰਿਤਸਰ ਦਰਬਾਰ ਸਾਹਿਬ ਸ੍ਰੀ ਹਰਮੰਦਿਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ 'ਚ ਸੰਗਤਾਂ ਨੂੰ ਬੈਠਣ ਤੋਂ ਰੋਕੇ ਜਾਣ ਦੀ ਖ਼ਬਰ ਹੈ। ਸੰਗਤਾਂ ਨੇ ਮੌਕੇ 'ਤੇ ਮੌਜੂਦ ਸੇਵਾਦਾਰਾਂ 'ਤੇ ਦੀਵਾਨ ਹਾਲ 'ਚ ਬੈਠਣ ਤੋਂ ਰੋਕਣ ਦੇ ਦੋਸ਼ ਲਾਏ ਹਨ। ਸੰਗਤਾਂ ਨੇ ਸੇਵਾਦਾਰਾਂ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸੇਵਾਦਾਰਾਂ ਨੇ ਪੱਖੇ ਵੀ ਬੰਦ ਕਰ ਦਿੱਤੇ।
ਸੰਗਤਾਂ ਨੇ ਕਿਹਾ ਕਿ ਕਮੇਟੀ ਵੱਲੋਂ ਤੈਨਾਤ ਇਹ ਸੇਵਾਦਾਰਾਂ ਵੱਲੋਂ ਏਸੀ ਤੇ ਪੱਖੇ ਵੀ ਬੰਦ ਕਰ ਦਿੱਤੇ ਗਏ। ਸੰਗਤਾਂ ਨੇ ਦੋਸ਼ ਲਾਇਆ ਇਹ ਸੇਵਾਦਾਰਾਂ ਨੇ ਜਾਣ-ਬੁੱਝ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਦੂਰੋਂ-ਦੂਰੋਂ ਚੱਲ ਕੇ ਇਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਹਨ, ਪਰੰਤੂ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ ਇਥੇ ਮੰਜੀ ਹਾਲ 'ਚ ਬੈਠੇ ਸਨ ਤਾਂ ਸੇਵਾਦਾਰਾਂ ਨੇ ਪਹਿਲਾਂ ਏਸੀ ਬੰਦ ਕਰ ਦਿੱਤੇ ਅਤੇ ਫਿਰ ਸਾਰੇ ਪੱਖੋ ਵੀ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਗੁਰੂ ਘਰ ਸੰਗਤਾਂ ਵਾਸਤੇ ਹੈ ਅਤੇ ਅਜਿਹੀ ਘਟੀਆ ਹਰਕਤ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਉਧਰ, ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਮੰਜੀ ਸਾਹਿਬ 'ਚ ਸਫਾਈ ਦਾ ਕੰਮ ਚੱਲ ਰਿਹਾ ਸੀ, ਜਿਸਦੇ ਚਲਦਿਆਂ ਕੁੱਝ ਸਮੇਂ ਲਈ ਪੱਖੇ ਅਤੇ ਏਸੀ ਬੰਦ ਕੀਤੇ ਗਏ ਸਨ। ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਨੂੰ ਵੇਖਦਿਆਂ ਕਮੇਟੀ ਵੱਲੋਂ ਦਰਬਾਰ ਸਾਹਿਬ ਵਿਖੇ ਪੱਖਿਆਂ ਤੋਂ ਇਲਾਵਾ ਕੂਲਰ ਵੀ ਲਾਏ ਗਏ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Golden Temple, SGPC