Home /News /punjab /

ਵਿਆਹਾਂ ਦੇ ਸੀਜਨ 'ਚ ਗੱਡੀਆਂ ਦੀ ਕਿੱਲ੍ਹਤ ਨੇ ਪਾਈ ਖਲਲ, ਡੈਮੋ ਕਾਰਾਂ ਨਾਲ ਸਾਰਿਆ ਜਾ ਰਿਹਾ ਬੁੱਤਾ

ਵਿਆਹਾਂ ਦੇ ਸੀਜਨ 'ਚ ਗੱਡੀਆਂ ਦੀ ਕਿੱਲ੍ਹਤ ਨੇ ਪਾਈ ਖਲਲ, ਡੈਮੋ ਕਾਰਾਂ ਨਾਲ ਸਾਰਿਆ ਜਾ ਰਿਹਾ ਬੁੱਤਾ

Marriage Season: ਡੀਲਰਾਂ ਦਾ ਕਹਿਣਾ ਹੈ ਕਿ ਮੰਗ ਤਾਂ ਕਾਫੀ ਹੈ ਪਰ ਉਤਪਾਦਨ ਦੀ ਘਾਟ ਦੇ ਚਲਦਿਆਂ ਪ੍ਰਸਿੱਧ ਗੱਡੀਆਂ ਲਈ 6 ਤੋਂ 8 ਮਹੀਨੇ ਦੀ ਉਡੀਕ ਕਰਨੀ ਪੈ ਰਹੀ ਹੈ। ਕਈ ਕੰਪਨੀਆਂ ਨੇ ਤਾਂ ਜਨਵਰੀ ਤੱਕ ਬੁਕਿੰਗ ਬੰਦ ਕਰ ਦਿੱਤੀ ਹੈ। 

  • Share this:

    Marriage season: ਵਿਆਹਾਂ ਦੇ ਇਸ ਸੀਜ਼ਨ ਵਿੱਚ ਗੱਡੀਆਂ ਦੀ ਕਿੱਲ੍ਹਤ ਨੇ ਰੌਣਕਾਂ ਘਟਾ ਦਿੱਤੀਆਂ ਹਨ। ਗੱਡੀਆਂ ਦੀ ਘਾਟ ਦਾ ਕਾਰਨ ਮਾਈਕ੍ਰੋ ਚਿੱਪਾਂ ਨੂੰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਕੰਪਨੀਆਂ ਮੰਡਪ ਦੇ ਬਾਹਰ ਡੈਮੋ ਕਾਰਾਂ ਨਾਲ ਬੁੱਤਾ ਸਾਰ ਰਹੀਆਂ ਹਨ। 20 ਨਵੰਬਰ ਨੂੰ ਰੋਮਨ ਸੈਣੀ ਦੀ ਭਾਣਜੀ ਕੈਂਡੀ ਦਾ ਵਿਆਹ ਸੀ। ਲੜਕੀ ਦੇ ਪਰਿਵਾਰ ਨੇ ਤੋਹਫ਼ੇ ਵਿੱਚ ਇੱਕ ਟਾਟਾ ਪੰਚ ਗੱਡੀ ਬੁੱਕ ਕੀਤੀ, ਪਰ ਵਿਆਹ ਵਾਲੇ ਦਿਨ ਸਮੇਂ 'ਤੇ ਗੱਡੀ ਨਹੀਂ ਮਿਲੀ, ਜਿਸ ਕਾਰਨ ਕੰਪਨੀ ਨੂੰ ਮੰਡਪ ਦੇ ਬਾਹਰ ਡੈਮੋ ਕਾਰ ਖੜੀ ਕਰਨੀ ਪਈ।

    ਇਹ ਕੋਈ ਇੱਕ ਮਾਮਲਾ ਨਹੀਂ ਹੈ, ਹੋਰ ਵੀ ਵਿਆਹ ਵਾਲੇ ਘਰਾਂ ਨੂੰ ਅਜਿਹੀ ਸਥਿਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀਆਂ ਨੂੰ ਮਾਈਕ੍ਰੋ ਚਿੱਪਾਂ (Semi-Conductor) ਦੀ ਘਾਟ ਦੇ ਚਲਦੇ ਉਤਪਾਦਨ ਵਿੱਚ ਅਸਰ ਪੈ ਰਿਹਾ ਹੈ, ਜਿਸ ਕਾਰਨ ਵਿਆਹ ਦੇ ਇਸ ਸੀਜ਼ਨ ਵਿੱਚ ਕਾਰਾਂ ਦੀ ਵੇਟਿੰਗ ਸੂਚੀ 3 ਤੋਂ 4 ਮਹੀਨੇ ਤੱਕ ਲੰਮੀ ਚੱਲ ਰਹੀ ਹੈ।

    ਦੈਨਿਕ ਭਾਸਕਰ ਅਖਬਾਰ ਦੀ ਖ਼ਬਰ ਅਨੁਸਾਰ, ਡੀਲਰਾਂ ਦਾ ਕਹਿਣਾ ਹੈ ਕਿ ਮੰਗ ਤਾਂ ਕਾਫੀ ਹੈ ਪਰ ਉਤਪਾਦਨ ਦੀ ਘਾਟ ਦੇ ਚਲਦਿਆਂ ਪ੍ਰਸਿੱਧ ਗੱਡੀਆਂ ਲਈ 6 ਤੋਂ 8 ਮਹੀਨੇ ਦੀ ਉਡੀਕ ਕਰਨੀ ਪੈ ਰਹੀ ਹੈ। ਕਈ ਕੰਪਨੀਆਂ ਨੇ ਤਾਂ ਜਨਵਰੀ ਤੱਕ ਬੁਕਿੰਗ ਬੰਦ ਕਰ ਦਿੱਤੀ ਹੈ। ਉਧਰ, ਹੁਣ ਲੋਕ ਸੀਐਨਜੀ ਗੱਡੀਆਂ ਨੂੰ ਖੂਬ ਪਸੰਦ ਕਰ ਰਹੇ ਹਨ ਕਿਉਂਕਿ ਰੋਜ਼ਾਨਾ ਡੀਜ਼ਲ ਅਤੇ ਪੈਟਰੋਲ ਦੇ ਭਾਅ ਵੱਧ ਰਹੇ ਹਨ। ਇਨ੍ਹਾਂ ਗੱਡੀਆਂ ਲਈ ਵੀ 4 ਤੋਂ 5 ਮਹੀਨੇ ਉਡੀਕ ਕਰਨੀ ਪੈ ਰਹੀ ਹੈ। ਨਵੰਬਰ ਵਿੱਚ ਸੋਮਵਾਰ ਤੱਕ 132 ਗੱਡੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।

    ਦਸੰਬਰ ਤੱਕ ਬੁਕਿੰਗ 'ਚ ਭਾਰੀ ਮੰਗ

    ਟਾਟਾ ਮੋਟਰਜ਼ ਦੇ ਜਨਰਲ ਮੈਨੇਜਰ ਦੇਵਿੰਦਰ ਸੈਣੀ ਨੇ ਦੱਸਿਆ ਕਿ ਦਸੰਬਰ ਤੱਕ 300 ਗੱਡੀਆਂ ਦੀ ਬੁਕਿੰਗ ਹੈ, ਜਿਨ੍ਹਾਂ ਵਿੱਚ ਪੰਚ, ਨੈਕਸਾ ਅਤੇ ਅਲਟੋਸ ਗੱਡੀਆਂ ਹਨ, ਪਰ ਉਤਪਾਦਨ ਦੀ ਕਮੀ ਦੇ ਚਲਦਿਆਂ 3 ਮਹੀਨੇ ਦੀ ਪਹਿਲਾਂ ਬੁਕਿੰਗ ਕੀਤੀ ਜਾ ਰਹੀ ਹੈ। ਉਧਰ, ਹੁੰਡਈ ਦੇ ਸੇਲ ਮੈਨੇਜਰ ਰੋਬਿਨ ਗੁਲਾਟੀ ਨੇ ਦੱਸਿਆ ਕਿ ਬੁਕਿੰਗ ਜਨਵਰੀ ਤੱਕ ਰੋਕੀ ਗਈ ਹੈ ਕਿਉਂਕਿ 142 ਦੇ ਲਗਭਗ ਕ੍ਰੇਟਾ ਗੱਡੀਆਂ ਦੀ ਬੁਕਿੰਗ ਕੀਤੀ ਗਈ ਹੈ।

    ਸੀਐਨਜੀ ਦਾ ਵਧ ਰਿਹਾ ਕ੍ਰੇਜ਼

    ਅਕਾਂਸ਼ ਵਹੀਕਲ ਦੇ ਸੀਈਓ ਅਨੁਜ ਬਾਂਸਲ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਗੱਡੀਆਂ ਵਿੱਚ ਚਿੱਪਾਂ ਦੀ ਘਾਟ ਹੈ, ਜਿਸ ਕਾਰਨ ਉਤਪਾਦਨ ਵਿੱਚ ਕਮੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਟਾਪ ਮਾਡਲ ਗੱਡੀਆਂ ਤੇ ਆਟੋਮੈਟਿਕ ਵਿੱਚ ਚਿੱਪਾਂ ਲਾਈਆਂ ਜਾਂਦੀਆਂ, ਪਰ ਹੁਣ ਗੱਡੀਆਂ ਦਾ ਉਤਪਾਦਨ ਵੱਧ ਰਿਹਾ ਹੈ। ਜਦਕਿ ਸੀਐਨਜੀ ਗੱਡੀਆਂ ਦੀ ਮੰਗ ਵੱਧ ਹੈ। ਸੋਮਵਾਰ ਤੱਕ 225 ਗੱਡੀਆਂ ਦੀ ਬੁਕਿੰਗ ਹੋ ਚੁੱਕੀ ਹੈ।

    Published by:Krishan Sharma
    First published:

    Tags: Car, Marriage, Tata Motors, Vehicles, Wedding