Home /News /punjab /

ਟੈਲੀ-ਕੰਸਲਟੇਸ਼ਨ ਸੇਵਾ ਨਾਲ ਮਰੀਜ਼ਾ ਨੂੰ ਦਿਨ ਦੇ ਨਾਲ ਰਾਤ ਨੂੰ ਵੀ ਮਿਲਣਗੀਆਂ ਡਾਕਟਰੀ ਸੇਵਾਵਾਂ, ਜ਼ਰੂਰ ਪੜ੍ਹੋ

ਟੈਲੀ-ਕੰਸਲਟੇਸ਼ਨ ਸੇਵਾ ਨਾਲ ਮਰੀਜ਼ਾ ਨੂੰ ਦਿਨ ਦੇ ਨਾਲ ਰਾਤ ਨੂੰ ਵੀ ਮਿਲਣਗੀਆਂ ਡਾਕਟਰੀ ਸੇਵਾਵਾਂ, ਜ਼ਰੂਰ ਪੜ੍ਹੋ

ਟੈਲੀ-ਕੰਸਲਟੇਸ਼ਨ ਸੇਵਾ ਨਾਲ ਮਰੀਜ਼ਾ ਨੂੰ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਮਿਲਣਗੀਆਂ ਡਾਕਟਰੀ ਸੇਵਾਵਾਂ

ਟੈਲੀ-ਕੰਸਲਟੇਸ਼ਨ ਸੇਵਾ ਨਾਲ ਮਰੀਜ਼ਾ ਨੂੰ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਮਿਲਣਗੀਆਂ ਡਾਕਟਰੀ ਸੇਵਾਵਾਂ

ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਦਿਨ ਦੇ 24 ਘੰਟੇ ਅਤੇ ਸੱਤ ਦਿਨ ਚੱਲਣ ਵਾਲੀ ਟੈਲੀ-ਕੰਸਲਟੇਸ਼ਨ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਦੀ ਖਾਸ ਗੱਲ ਇਹ ਹੈ ਕਿ ਇਸਦੇ ਜ਼ਰਿਏ ਮਰੀਜ਼ ਨਾ ਸਿਰਫ ਦਿਨ ਵੇਲੇ ਸਗੋਂ ਦੇਰ ਰਾਤ ਤੱਕ ਵੀ ਕਿਸੇ ਵੀ ਸਮੱਸਿਆ ਦੇ ਦੌਰਾਨ ਡਾਕਟਰਾਂ ਤੋਂ ਫ਼ੋਨ ’ਤੇ ਡਾਕਟਰੀ ਸੇਵਾ ਲੈ ​​ਸਕਣਗੇ। ਡਾਕਟਰ ਇਹ ਟੈਲੀ-ਕਸਲਟੇਸ਼ਨ ਸੇਵਾਵਾਂ GMSH-16 ਵਿੱਚ ਸਥਾਪਿਤ ਕੇਂਦਰੀ ਕੰਟਰੋਲ ਰੂਮ ਤੋਂ ਪ੍ਰਦਾਨ ਕਰਨਗੇ। ਇਹ ਸੇਵਾ ਮਰੀਜ਼ਾਂ ਨੂੰ ਮੁਫ਼ਤ ਦਿੱਤੀ ਜਾਵੇਗੀ। ਮਰੀਜ਼ ਇਸ ਵੈੱਬ ਅਧਾਰਤ ਰਾਸ਼ਟਰੀ ਟੈਲੀ-ਕਸਲਟੇਸ਼ਨ ਸੇਵਾ 'ਈ ਸੰਜੀਵਨੀ ਓਪੀਡੀ' ਵਿੱਚ ਬਹੁਤ ਸਾਰੇ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਹੋਰ ਪੜ੍ਹੋ ...
 • Share this:

  ਜਾਣੋ ਕੀ ਹਨ ਫਾਇਦੇ

  ਮਰੀਜ਼ ਇਸ ਸੇਵਾ ਦਾ ਲਾਭ ਲੈਣ ਲਈ esanjeevaniopd.in ਜਾਂ e-sanjeevani OPD ਐਪ ਮੋਬਾਈਲ ਫੋਨ 'ਤੇ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਡਾਕਟਰ ਨਾਲ ਵੀਡੀਓ ਰਾਹੀਂ ਘਰ ਬੈਠੇ ਡਾਕਟਰੀ ਸਲਾਹ ਲੈ ਸਕਦਾ ਹੈ। ਡਾਕਟਰ ਮਰੀਜ਼ ਨੂੰ ਸੁਨੇਹਾ ਭੇਜ ਕੇ ਦਵਾਈ ਲਿਖ ਦੇਵੇਗਾ। SMS ਸੂਚਨਾ ਸੇਵਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਮੁਫਤ ਸੇਵਾ ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੱਧਰੀ ਸਿਹਤ ਪ੍ਰੋਗਰਾਮ ਤਹਿਤ ਦਿੱਤੀ ਜਾ ਰਹੀ ਹੈ।

  ਮਰੀਜ਼ ਇਸ ਦਾ ਲਾਭ ਲੈ ਸਕਦੇ ਹਨ

  ਟੈਲੀਮੇਡੀਸਨ ਰਾਹੀਂ ਲੋਕ ਘਰ ਬੈਠੇ ਹੀ ਆਪਣਾ ਇਲਾਜ ਸੁਰੱਖਿਅਤ ਢੰਗ ਨਾਲ ਕਰਵਾ ਸਕਦੇ ਹਨ। ਉਨ੍ਹਾਂ ਨੂੰ ਹਸਪਤਾਲ ਦੀ ਭੀੜ ਵਿੱਚ ਖੜ੍ਹਨ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਨਿੱਜਤਾ ਦਾ ਵੀ ਖਿਆਲ ਰੱਖਿਆ ਜਾਵੇਗਾ। ਇਸ ਨਾਲ ਮਰੀਜਾਂ ਨੂੰ ਹਸਪਤਾਲ ਆਉਣ ਅਤੇ ਪਰਚੀਆਂ ਬਣਾਉਣ ਵਿੱਚ ਪੈਸੇ ਨਹੀਂ ਖਰਚਣੇ ਪੈਣਗੇ। ਇਸ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ।

  ਇਸ ਦੇ ਨਾਲ ਹੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਇਨਫੈਕਸ਼ਨ ਦਾ ਖ਼ਤਰਾ ਵੀ ਘੱਟ ਹੋਵੇਗਾ। ਇਸ ਤੋਂ ਪਹਿਲਾਂ ਸ਼ਹਿਰ ਦੇ ਸਭ ਤੋਂ ਵੱਡੇ ਮੈਡੀਕਲ ਇੰਸਟੀਚਿਊਟ ਪੀ.ਜੀ.ਆਈ ਸਮੇਤ ਸ਼ਹਿਰ ਦੇ ਦੋ ਹੋਰ ਵੱਡੇ ਹਸਪਤਾਲਾਂ ਵਿੱਚ ਟੈਲੀ-ਕੰਸਲਟੇਸ਼ਨ ਦੀਆਂ ਸੇਵਾਵਾਂ ਆਮ ਵਾਂਗ ਜਾਰੀ ਹਨ। ਇਸ ਸੇਵਾ ਦਾ ਆਮ ਲੋਕਾਂ ਨੂੰ ਖਾਸ ਲਾਭ ਮਿਲੇਗਾ, ਅਤੇ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ।
  Published by:rupinderkaursab
  First published:

  Tags: Administration, Chandigarh, Medical, Services

  ਅਗਲੀ ਖਬਰ