Home /News /punjab /

Drug case: ਅਕਾਲੀ ਆਗੂ ਬਿਕਰਮ ਮਜੀਠੀਆ ਦਾ ਮੋਹਾਲੀ ਅਦਾਲਤ ਵਿੱਚ ਆਤਮ ਸਮਰਪਣ

Drug case: ਅਕਾਲੀ ਆਗੂ ਬਿਕਰਮ ਮਜੀਠੀਆ ਦਾ ਮੋਹਾਲੀ ਅਦਾਲਤ ਵਿੱਚ ਆਤਮ ਸਮਰਪਣ

fiile photo- Bikram Majithia

fiile photo- Bikram Majithia

Drug case: ਡਰੱਗ ਮਾਮਲੇ ਵਿੱਚ ਫਸੇ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਵੱਲੋਂ ਵੀਰਵਾਰ ਮੋਹਾਲੀ ਅਦਾਲਤ (Mohali Court) ਵਿੱਚ ਸਮਰਪਤ ਕਰ ਦਿੱਤਾ ਗਿਆ ਹੈ। ਮਜੀਠੀਆ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਐਸ.ਕੇ. ਸਿੰਗਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Drug case: ਡਰੱਗ ਮਾਮਲੇ ਵਿੱਚ ਫਸੇ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਵੱਲੋਂ ਵੀਰਵਾਰ ਮੋਹਾਲੀ ਅਦਾਲਤ (Mohali Court) ਵਿੱਚ ਸਮਰਪਤ ਕਰ ਦਿੱਤਾ ਗਿਆ ਹੈ। ਮਜੀਠੀਆ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਐਸ.ਕੇ. ਸਿੰਗਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ।

    ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਬਿਕਰਮ ਸਿੰਘ ਮਜੀਠੀਆ ਦੇ ਆਤਮ ਸਮਰਪਣ ਕਰਨ ਦੌਰਾਨ ਮੋਹਾਲੀ ਅਦਾਲਤ ਵਿੱਚ ਅਕਾਲੀ ਆਗੂ ਐਨ.ਕੇ. ਸ਼ਰਮਾ ਸਣੇ ਪਰਮਿੰਦਰ ਸੋਹਾਣਾ ਅਤੇ ਸੈਂਕੜੇ ਅਕਾਲੀ ਆਗੂ ਵੀ ਪੁੱਜੇ ਹੋਏ ਸਨ।

    ਅਦਾਲਤ ਵਿੱਚ ਦੋਵੇਂ ਪੱਖਾਂ ਦੀ ਬਹਿਸ ਦੌਰਾਨ ਅਦਾਲਤ ਵੱਲੋਂ ਸਟੇਟ ਕਰਾਈਮ ਬ੍ਰਾਂਚ ਨੂੰ ਮਜੀਠੀਆ ਤੋਂ ਪੁੱਛਗਿਛ ਲਈ ਸਮਾਂ ਦਿੱਤਾ ਗਿਆ, ਜਿਸ ਪਿੱਛੋਂ ਬਿਕਰਮ ਸਿੰਘ ਮਜੀਠੀਆ ਨੂੰ ਗਰਾਊਂਡ ਫਲੋਰ 'ਤੇ ਲਿਆਂਦਾ ਗਿਆ ਅਤੇ ਗਾਰਡ ਵਾਲੇ ਕਮਰੇ ਵਿੱਚ ਬਿਠਾਇਆ ਗਿਆ। ਮਜੀਠੀਆ ਤੋਂ ਜਾਂਚ ਟੀਮ ਦੇ ਅਧਿਕਾਰੀਆਂ ਵੱਲੋਂ ਇੱਕ ਕਮਰੇ ਵਿੱਚ ਪੁੱਛਗਿੱਛ ਕੀਤੀ ਗਈ।

    ਜਾਂਚ ਦੀ ਟੀਮ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਕਰ ਰਹੇ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਮਜੀਠੀਆ ਦੇ ਵਕੀਲਾਂ ਨੇ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਲਾ ਦਿੱਤੀ ਹੈ ਅਤੇ ਬਾਅਦ ਦੁਪਹਿਰ ਮੁੜ ਸੁਣਵਾਈ ਹੋਵੇਗੀ।

    ਸਭ ਤੋਂ ਤੇਜ਼ ਅਤੇ ਪੂਰੀਆਂ ਖ਼ਬਰਾਂ ਪੜ੍ਹਨ ਲਈ ਵੇਖਦੇ ਰਹੋ ਨਿਊਜ਼18 ਪੰਜਾਬੀ। ਖ਼ਬਰ ਅਪਡੇਟ ਜਾਰੀ...

    Published by:Krishan Sharma
    First published:

    Tags: Bikram Singh Majithia, Drug, Punjab Election 2022, Punjab politics, Shiromani Akali Dal