ਪੰਜਾਬ ਵਿੱਚ ਨਸ਼ਾ ਰੁਕਦਾ ਨਹੀਂ ਰੁਕ ਰਿਹਾ। ਮਾਨ ਸਰਕਾਰ ਅਤੇ ਪੰਜਾਬ ਪੁਲਿਸ ਵੀ ਇਸ ਨਸ਼ੇ ਨੂੰ ਠੱਲ੍ਹਣ ਵਿੱਚ ਬੇਵੱਸ ਜਾਪਦੀਆਂ ਹਨ। ਰੋਜ਼ਾਨਾ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖ਼ਬ ਆ ਰਹੀ ਹੈ। ਹੁਣ ਅੰਮ੍ਰਿਤਸਰ ਵਿਖੇ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਵਾਧੂ ਖੁਰਾਕ ਨਾਲ ਮੌਤ ਹੋ ਗਈ ਹੈ। ਦੋਵਾਂ ਵਿਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਘਟਨਾ ਅੰਮ੍ਰਿਤਸਰ ਦੇ ਪੂਰਬੀ ਹਿੱਸੇ ਦਾ ਕਟੜਾ ਬਾਗੀਆਂ ਦਾ ਇਲਾਕਾ ਦੀ ਹੈ। ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਘਰ ਵਿੱਚ ਮਾਤਮ ਪਸਰ ਗਿਆ ਹੈ।
ਜਾਣਕਾਰੀ ਅਨੁਾਰ ਇੱਕ ਭਰਾ ਪਹਿਲਾਂ ਹੀ ਨਸ਼ੇ ਦੇ ਮਾਮਲੇ ਵਿੱਚ ਅੰਦਰ ਬੰਦ ਸੀ, ਜਿਸ ਦੀ ਹਾਲਤ ਖਰਾਬ ਹੋਣ ਕਾਰਨ ਮੌਤ ਹੋ ਗਈ। ਜੇਲ੍ਹ ਵਿੱਚ ਹੀ, ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਦੀ ਉਮਰ 19 ਸਾਲ ਅਤੇ 21 ਸਾਲ ਸੀ ਅਤੇ ਅਜੇ ਜਵਾਨੀ ਵਿੱਚ ਕਦਮ ਹੀ ਰੱਖਿਆ ਸੀ ਕਿ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਿਨ੍ਹਾਂ ਦੇ ਲਾਡਲੇ ਪੁੱਤ ਜਵਾਨੀ ਵਿੱਚ ਹੀ ਇਸ ਸੰਸਾਰ ਨੂੰ ਛੱਡ ਗਏ।
ਅਣਹੋਣੀ ਅਜਿਹੀ ਵਾਪਰੀ ਕਿ ਜਿਸ ਦਿਨ ਵੱਡੇ ਭਰਾ ਦੀ ਨਸ਼ੇ ਕਾਰਨ ਮੌਤ ਹੋਈ, ਉਸੇ ਦਿਨ ਛੋਟੇ ਭਰਾ ਦੀ ਨਸ਼ੇ ਦੀ ਵੱਧ ਖੁਰਾਕ ਕਾਰਨ ਮੌਤ ਹੋ ਗਈ। ਇੱਕ ਨੌਜਵਾਨ ਦਾ ਨਾਂਅ ਰੋਹਣ ਦੱਸਿਆ ਜਾ ਰਿਹਾ ਹੈ, ਜਦਕਿ ਦੂਜੇ ਦਾ ਨਾਂਅ ਕਾਲੂ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵੱਡੇ ਭਰਾ ਦੀ ਜੇਲ੍ਹ ਵਿੱਚ ਤਬੀਅਤ ਵਿਗੜ ਜਾਣ ਕਾਰਨ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜਦੋਂ ਇਹ ਖ਼ਬਰ ਉਸ ਦੇ ਛੋਟੇ ਭਰਾ ਨੇ ਸੁਣੀ ਤਾਂ ਉਸ ਨੂੰ ਸਦਮਾ ਲੱਗ ਗਿਆ। ਨਤੀਜੇ ਵੱਜੋਂ ਉਸ ਨੇ ਨਸ਼ੇ ਦਾ ਟੀਮਾ ਲਾ ਕੇ ਖੁਦ ਵੀ ਜਾਨ ਦੇ ਦਿੱਤੀ।
ਸਬ-ਇੰਸਪੈਕਟਰ ਸੁਬੇਗ ਸਿੰਘ ਨੇ ਦੱਸਿਆ ਕਿ ਹਰਗੁਣ ਨਾਂ ਦਾ ਨੌਜਵਾਨ ਐਨਡੀਪੀਐਸ ਐਕਟ ਤਹਿਤ ਦਰਜ ਕੇਸ ਵਿੱਚ ਜੇਲ੍ਹ ਵਿੱਚ ਸੀ, ਪਰ ਉਸ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਬਾਅਦ ਵਿਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦੀ ਵੀ ਉਸੇ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drug deaths in Punjab, Drug Mafia, Drug Overdose Death, Punjab Police