ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਸੈਸ਼ਨ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਵਿੱਚ ਜੰਮ ਕੇ ਹਮਲੇ ਹੋਏ, ਜਿਥੇ ਅਕਾਲੀ ਦਲ ਨੇ ਕਾਂਗਰਸ ਨੂੰ ਬੀਐਸਐਫ, ਉਪ ਮੁੱਖ ਮੰਤਰੀ ਦੇ ਜਵਾਈ ਨੂੰ ਨੌਕਰੀ, ਪੰਜਾਬ ਵਿੱਚ ਡੀਏਪੀ ਦੀ ਘਾਟ ਦੇ ਮੁੱਦਿਆਂ 'ਤੇ ਘੇਰਿਆ, ਉਥੇ ਕਾਂਗਰਸੀਆਂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਸੁਖਬੀਰ ਬਾਦਲ ਨੂੰ ਲੈ ਕੇ ਕਈ ਨਿੱਜੀ ਹਮਲੇ ਵੀ ਕੀਤੇ।
ਕਾਂਗਰਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ 'ਤੇ ਤਿੱਖੇ ਹਮਲੇ ਕੀਤੇ। ਇਸ ਦੌਰਾਨ ਹਰ ਹਮਲੇ ਵਿੱਚ 'ਜੀਜਾ ਜੀ' ਸ਼ਬਦ ਦੀ ਵਰਤੋਂ ਨਾਲ ਨਿੱਜੀ ਹਮਲੇ ਤਹਿਤ ਖੂਬ ਕੀਤੀ ਗਈ।
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ 'ਤੇ ਹਮਲਾ ਕਰਦਿਆਂ ਕਿਹਾ ਕਿ ਮਜੀਠੀਆ ਕਾਂਗਰਸ ਤੋਂ ਸਵਾਲ ਪੁੱਛਣ ਤੋਂ ਪਹਿਲਾਂ ਇਹ ਦੱਸੇ ਕਿ ਜਦੋਂ ਆਲ ਪਾਰਟੀ ਮੀਟਿੰਗ ਸੀ ਤਾਂ ਇਨ੍ਹਾਂ ਦਾ ਪ੍ਰਧਾਨ ਕਿੱਥੇ ਸੀ ਅਤੇ ਉਹ (ਮਜੀਠੀਆ) ਕਿਹੜੀ ਖੁੱਡ ਵਿੱਚ ਲੁਕ ਕੇ ਬੈਠੇ ਸਨ।
ਇਸੇ ਤਰ੍ਹਾਂ ਗਿੱਦੜਬਾਹਾ ਤੋਂ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਮਜੀਠੀਆ 'ਤੇ ਹਮਲਾ ਬੋਲਿਆ ਕਿ ਅੱਜ ਵੀ ਹਰਸਿਮਰਤ ਕੌਰ ਬਾਦਲ ਅਤੇ ਮਜੀਠੀਆ ਦੇ ਜੀਜਾ ਸੁਖਬੀਰ ਬਾਦਲ ਕੋਲ ਨੈਸ਼ਨਲ ਫੋਰਸ ਹੈ, ਕੀ ਇਨ੍ਹਾਂ ਨੂੰ ਪੰਜਾਬ ਦੀ ਪੁਲਿਸ 'ਤੇ ਭਰੋਸਾ ਨਹੀਂ ਹੈ?
ਉਧਰ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੂੰ ਇਹ ਵੀ ਨਹੀਂ ਕਿ ਆਲ ਪਾਰਟੀ ਮੀਟਿੰਗ ਵਿੱਚ ਹਿੱਸਾ ਲਿਆ ਜਾਵੇ, ਅਕਾਲੀ ਦਲ ਦਾ ਪ੍ਰਧਾਨ ਮੀਟਿੰਗ ਵਿੱਚ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਪ੍ਰੀਮ ਹੁੰਦਾ ਹੈ। ਉਨ੍ਹਾਂ ਮਜੀਠੀਆ 'ਤੇ ਹਮਲਾ ਕੀਤਾ ਕਿ ਪਾਰਟੀ ਪ੍ਰਧਾਨ ਤਾਂ ਇਸਦਾ ਜੀਜਾ ਵੀ ਹੈ, ਆਪਣੇ ਜੀਜੇ ਨੂੰ ਤਾਂ ਸੁਪਰੀਮ ਮੰਨ ਲਓ।
ਪੰਜਾਬ ਦੇ ਮੁੱਦਿਆਂ 'ਤੇ ਭਾਵੇਂ ਸੈਸ਼ਨ ਵਿੱਚ ਕਾਂਗਰਸ ਅਤੇ ਵਿਰੋਧੀ ਧਿਰਾਂ ਇੱਕ-ਦੂਜੇ ਵਿਰੁੱਧ ਭਾਵੇਂ ਖੂਬ ਬੋਲੀਆਂ ਹੋਣ ਪਰ ਕਾਂਗਰਸੀਆਂ ਨੇ ਵਿਧਾਨ ਸਭਾ ਵਿੱਚ 'ਜੀਜਾ ਜੀ' ਸ਼ਬਦ ਨੂੰ ਖੂਬ ਗੂੰਜਾਇਆ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।