Home /News /punjab /

ਈਕੋਸਿਖ ਨੇ 36 ਮਹੀਨਿਆਂ 'ਚ ਲਾਏ 400 ਗੁਰੂ ਨਾਨਕ ਪਵਿੱਤਰ ਜੰਗਲ, ਸਿਖਲਾਈ ਵੀਡਿਓ ਦੇ ਨਾਲ ਰਿਪੋਰਟ ਜਾਰੀ

ਈਕੋਸਿਖ ਨੇ 36 ਮਹੀਨਿਆਂ 'ਚ ਲਾਏ 400 ਗੁਰੂ ਨਾਨਕ ਪਵਿੱਤਰ ਜੰਗਲ, ਸਿਖਲਾਈ ਵੀਡਿਓ ਦੇ ਨਾਲ ਰਿਪੋਰਟ ਜਾਰੀ

Punjab Inspiration News: ਈਕੋਸਿੱਖ ਵੱਲੋਂ ਪੰਜਾਬ (Punjab) ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ 400 ਗੁਰੂ ਨਾਨਕ ਪਵਿੱਤਰ ਜੰਗਲ (Guru Nanak Holy Forest) ਲਾਏ ਜਾ ਚੁੱਕੇ ਹਨ। ਇਸ ਮੌਕੇ ਵਾਸ਼ਿੰਗਟਨ ਸਥਿਤ ਵਾਤਾਵਰਣ ਸੰਸਥਾ ਈਕੋਸਿਖ ਨੇ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦਰਸਾਉਂਦੀ ਰਿਪੋਰਟ ਵੀ ਜਾਰੀ ਕੀਤੀ। ਈਕੋਸਿੱਖ (ECO Sikh) ਵਲੋਂ ਪੰਜਾਬ ਦੀਆਂ ਰਵਾਇਤੀ ਪ੍ਰਜਾਤੀਆਂ ਦੇ ਰੁੱਖਾਂ ਦੇ ਜੰਗਲ ਲਗਾਏ ਜਾਂਦੇ ਹਨ, ਇਹ ਜੰਗਲ ਜਿੱਥੇ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਕਰਦੇ ਹਨ, ਓਥੇ ਹੀ ਇਹ ਪੰਛੀਆਂ ਅਤੇ ਜੀਅ ਜੰਤੂਆਂ ਦਾ ਰੈਣ ਬਸੇਰਾ ਵੀ ਬਣਦੇ ਹਨ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Punjab Inspiration News: ਈਕੋਸਿੱਖ ਵੱਲੋਂ ਪੰਜਾਬ (Punjab) ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ 400 ਗੁਰੂ ਨਾਨਕ ਪਵਿੱਤਰ ਜੰਗਲ (Guru Nanak Holy Forest) ਲਾਏ ਜਾ ਚੁੱਕੇ ਹਨ। ਇਸ ਮੌਕੇ ਵਾਸ਼ਿੰਗਟਨ ਸਥਿਤ ਵਾਤਾਵਰਣ ਸੰਸਥਾ ਈਕੋਸਿਖ ਨੇ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦਰਸਾਉਂਦੀ ਰਿਪੋਰਟ ਵੀ ਜਾਰੀ ਕੀਤੀ। ਈਕੋਸਿੱਖ (ECO Sikh) ਵੱਲੋਂ ਪੰਜਾਬ ਦੀਆਂ ਰਵਾਇਤੀ ਪ੍ਰਜਾਤੀਆਂ ਦੇ ਰੁੱਖਾਂ ਦੇ ਜੰਗਲ ਲਗਾਏ ਜਾਂਦੇ ਹਨ, ਇਹ ਜੰਗਲ ਜਿੱਥੇ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਕਰਦੇ ਹਨ, ਓਥੇ ਹੀ ਇਹ ਪੰਛੀਆਂ ਅਤੇ ਜੀਅ ਜੰਤੂਆਂ ਦਾ ਰੈਣ ਬਸੇਰਾ ਵੀ ਬਣਦੇ ਹਨ।

ਡਾ. ਰਾਜਵੰਤ ਸਿੰਘ (ਯੂਐਸਏ), ਈਕੋਸਿਖ ਸੰਸਥਾਪਕ ਅਤੇ ਗਲੋਬਲ ਪ੍ਰਧਾਨ, ਨੇ ਕਿਹਾ "ਗੁਰੂ ਪਵਿੱਤਰ ਜੰਗਲ ਲਗਾਉਣ ਦਾ ਕਾਰਜ ਗੁੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ ਆਲਮੀ ਤਪਸ਼ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਸੀ। 1 ਤੋਂ ਲੈ ਕੇ 400 ਜੰਗਲ ਲਾਉਣ ਦਾ ਇਹ ਸਫਰ ਕਈ ਚੁਣੌਤੀਆਂ ਅਤੇ ਚੰਗੇ ਨਾਲ ਭਰਪੂਰ ਰਿਹਾ।’’

ਜੰਗਲ ਬਣਾਉਣ ਦੀ ਕਲਾ ਦੇ ਮਾਹਿਰ ਅਤੇ ਅਫੋਰੈਸਟ ਸੰਸਥਾ ਦੇ ਡਾਇਰੈਕਟਰ, ਸ਼ੁਭੇਂਦੁੂ ਸ਼ਰਮਾ ਅਤੇ ਈਕੋਸਿਖ ਟੀਮ ਨੇ ਆਮ ਲੋਕਾਂ ਨੂੰ ਜੰਗਲ ਲਾਉਣ ਦੀ ਸਿਖਲਾਈ ਦੇਣ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਇਕ ਮੁਫਤ ਵੀਡੀਓ ਟਿਊਟੋਰੀਅਲ ਜਾਰੀ ਕੀਤਾ, ਜੋ ਯੂ-ਟਿਊਬ 'ਤੇ ਫ੍ਰੀ ਉਪਲਬਧ ਹੈ। ਇਸ ਸਿਖਲਾਈ ਰਾਹੀਂ ਭਾਰਤ, ਪੰਜਾਬ ਅਤੇ ਹੋਰਨਾਂ ਥਾਵਾਂ 'ਤੇ ਵੱਸਦੇ ਲੋਕ ਜੰਗਲ ਬਣਾਉਣਾ ਸਿੱਖ ਸਕਦੇ ਹਨ।

ਈਕੋ ਸਿੱਖ ਵੱਲੋਂ ਜਾਰੀ ਰਿਪੋਰਟ ਕਾਰਡ।

ਬੀਬੀ ਸੁਪ੍ਰੀਤ ਕੌਰ, ਪ੍ਰਧਾਨ, ਈਕੋਸਿਖ ਇੰਡੀਆ ਨੇ ਕਿਹਾ, ‘‘ਪੰਜਾਬ ਸਮੇਤ ਭਾਰਤ ਵਿਚ ਵੱਖ-ਵੱਖ ਸੂਬਿਆਂ ਵਿੱਚ ਇਸ ਲਹਿਰ ਨੂੰ ਜਾਰੀ ਰੱਖਣ ਲਈ ਅਫੌਰਸਟ ਇੰਸਟੀਚਿਊਟ ਨੇ ਈਕੋਸਿਖ ਟੀਮ ਨੂੰ ਸਿਖਲਾਈ ਦੇਣ ਵਿੱਚ ਇਕ ਵੱਡੀ ਭੂਮਿਕਾ ਨਿਭਾਈ ਹੈ।

ਪਵਨੀਤ ਸਿੰਘ ਹੈਡ ਆਫ ਅਪ੍ਰੇਸ਼ਨਜ਼ , ਗੁਰੂ ਨਾਨਕ ਪਵਿੱਤਰ ਜੰਗਲ ਨੇ ਕਿਹਾ ਕਿ, ‘‘ਇਹਨਾਂ ਜੰਗਲਾਂ ਵਿਚ ਲਾਏ ਗਏ ਸਾਰੇ ਦਰਖਤ ਦੇਸੀ ਪ੍ਰਜਾਤੀਆਂ ਦੇ ਹਨ ਅਤੇ ਉਹਨਾਂ ਵਿੱਚੋਂ ਕਈ ਤਾਂ ਬੀਤੇ ਕਈ ਸਾਲਾਂ ਤੋਂ ਗਾਇਬ ਹੀ ਹੋ ਗਏ ਸਨ, ਅਤੇ ਉਨਾਂ ਨੂੰ ਘੱਟ ਹੀ ਦੇਖਿਆ ਜਾ ਰਿਹਾ ਹੈ। ਗੁਰੂ ਨਾਨਕ ਪਵਿੱਤਰ ਜੰਗਲ ਨੇ ਪੰਜਾਬ ਦੀਆਂ 60+ ਦੇਸੀ ਅਤੇ ਦੁਰਲਭ ਬੂਟਿਆਂ ਦੀਆਂ ਪ੍ਰਜਾਤੀਆਂ ਨੂੰ ਸੁਰੱਖਿਅਤ ਕੀਤਾ ਹੈ, ਅਤੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਜੰਗਲ ਲਾਉਣ ਦੀ ਮੰਗ ਲਗਾਤਾਰ ਵੱਧ ਰਹੀ ਹੈ।

ਚਰਨ ਸਿੰਘ ਕਨਵੀਨਰ, ਗੁਰੂ ਨਾਨਕ ਪਵਿੱਤਰ ਜੰਗਲ ਪ੍ਰੋਜੈਕਟ ਨੇ ਇਸ ਸਬੰਧ ਵਿੱਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ 10 ਲੱਖ ਦਰਖਤ ਲਾਉਣ ਦਾ ਉਪਰਾਲਾ ਸਮੇਂ ਦੀ ਲੋੜ ਹੈ। ਅੱਜ ਅਸੀਂ ਇਸ ਟੀਚੇ ਲਈ ਵਚਨਬੱਧ ਹਾਂ ਕਿ ਸਾਡੀ ਟੀਮ 2030 ਤੱਕ 1 ਕਰੋੜ ਦਰਖਤ ਲਾਏਗੀ ਅਤੇ ਉਨਾਂ ਦੀ ਸਾਂਭ ਸੰਭਾਲ ਕਰੇਗੀ।

ਆਲਮੀ ਤਪਸ਼ ਨਾਲ ਲੜਨ ਦੀ ਰਣਨੀਤੀ ਸਿਰਫ਼ ਪ੍ਰਦੂਸ਼ਣ ਵਿਚ ਕਮੀ ’ਤੇ ਕੇਂਦਰਤ ਨਹੀਂ ਹੋਣੀ ਚਾਹੀਦੀ। ਸਾਨੂੰ ਵਾਤਾਵਰਣ ਤੋਂ ਕਾਰਬਨ ਹਟਾਉਣ ਦੀ ਜ਼ਰੂਰਤ ਹੈ। ਇਹ ਪਵਿੱਤਰ ਜੰਗਲ ਕਾਰਬਨ ਨੂੰ ਸੋਖਦੇ ਹਨ ਅਤੇ ਉਨਾਂ ਖੇਤਰਾਂ ਵਿਚ ਤਾਪਮਾਨ ਨੂੰ 5 ਡਿਗਰੀ ਤੱਕ ਘੱਟ ਕਰਨ ਵਿਚ ਸਾਡੀ ਵਿਆਪਕ ਮਦਦ ਕਰਨਗੇ।’’

ਅੱਜ ਈਕੋਸਿਖ ਦੀ ਆਪਣੀ ਪਲਾਂਟ ਨਰਸਰੀ ਸੱਜਣ ਪ੍ਰਿਸਿਜਿਨ ਕਾਸਟਿੰਗਸ, ਸਾਹਨੇਵਾਲ ਵਿਚ ਸਥਿਤ ਹੈ ਅਤੇ ਸੰਸਥਾ ਮੀਆਵਾਕੀ ਵਿਧੀ ਰਾਹੀਂ ਜੰਗਲ ਲਾਉਣ ਵਾਲੇ ਮਾਹਿਰਾਂ ਦੀ ਇਕ ਪੂਰੀ ਟੀਮ ਹੈ। ਈਕੋਸਿਖ ਨੇ ਏਂਜਲਜ਼ ਵੈਲੀ ਸਕੂਲ, ਰਾਜਪੁਰਾ ਵਿੱਚ 11,000 ਅਤੇ ਸਾਇੰਸ ਕਾਲਜ ਜਗਰਾਉਂ ਵਿੱਚ ਇਕ ਏਕੜ ਜਮੀਨ ਵਿਚ 10,000 ਦਰਖਤ ਲਗਾ ਕੇ ਪੰਜਾਬ ਵਿੱਚ ਆਪਣੀ ਸਭ ਤੋਂ ਵੱਡੀ ਯੋਜਨਾ ਨੂੰ ਸਾਕਾਰ ਕੀਤਾ ਹੈ।

Published by:Krishan Sharma
First published:

Tags: Eco Sikh, Forest, Guru Nanak Dev, Inspiration, Punjab