Home /News /punjab /

ਅੰਮ੍ਰਿਤਾ ਅਰੋੜਾ ਨੇ ਕੀਤਾ ਭੈਣ ਮਲਾਇਕਾ ਅਰੋੜਾ ਨਾਲ ਧੋਖਾ, ਵੀਡੀਓ ਆਈ ਸਾਹਮਣੇ

ਅੰਮ੍ਰਿਤਾ ਅਰੋੜਾ ਨੇ ਕੀਤਾ ਭੈਣ ਮਲਾਇਕਾ ਅਰੋੜਾ ਨਾਲ ਧੋਖਾ, ਵੀਡੀਓ ਆਈ ਸਾਹਮਣੇ

ਮਲਾਇਕਾ ਅਰੋੜਾ ਤੇ ਅੰਮ੍ਰਿਤਾ ਅਰੋੜਾ ਦੀ ਪੋਸਟ।

ਮਲਾਇਕਾ ਅਰੋੜਾ ਤੇ ਅੰਮ੍ਰਿਤਾ ਅਰੋੜਾ ਦੀ ਪੋਸਟ।

  • Share this:

ਚੰਡੀਗੜ੍ਹ: ਬਾਲੀਵੁੱਡ ਜਗਤ ਦੀ ਹੌਟ ਤੇ ਖ਼ੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਭੈਣ ਅੰਮ੍ਰਿਤਾ ਅਰੋੜਾ ਨਾਲ ਸੋਸ਼ਲ ਮੀਡੀਆ 'ਤੇ ਇਕੱਠੇ ਨਜ਼ਰ ਆਉਂਦੀਆਂ ਰਹਿੰਦੀਆਂ ਹਨ। ਦੋਵਾਂ ਭੈਣਾਂ ਦੀ ਕਿਊਟ ਕੈਮਿਸਟਰੀ ਨੂੰ ਸੋਸ਼ਲ ਮੀਡੀਆ 'ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਮਲਾਇਕਾ ਅਰੋੜਾ ਨੇ ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਮਿਲ ਕੇ ਇੱਕ ਨਵਾਂ ਵੀਡੀਓ ਬਣਾਇਆ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਮਲਾਇਕਾ ਅਰੋੜਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ, ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭੈਣ ਅੰਮ੍ਰਿਤਾ ਤੇ ਮਲਾਇਕਾ ਅਰੋੜਾ ਆਪਣੀ ਮਸਤੀ 'ਚ ਡਾਂਸ ਕਰ ਰਹੀਆਂ ਹਨ ਪਰ ਅੰਮ੍ਰਿਤਾ ਆਪਣੀ ਵੱਡੀ ਭੈਣ ਨੂੰ ਬਹੁਤ ਜ਼ੋਰ ਨਾਲ ਧੱਕਾ ਮਾਰਦੀ ਹੈ ਅਤੇ ਉਹ ਆਪਣਾ ਸੰਤੁਲਨ ਗੁਆ ਬੈਠਦੀ ਹੈ।

ਮਲਾਇਕਾ ਅਰੋੜਾ ਤੇ ਅੰਮ੍ਰਿਤਾ ਅਰੋੜਾ ਦੀ ਪੋਸਟ।
ਮਲਾਇਕਾ ਅਰੋੜਾ ਤੇ ਅੰਮ੍ਰਿਤਾ ਅਰੋੜਾ ਦੀ ਪੋਸਟ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ''ਕਿ ਮੈਂ ਇੱਕ ਸ਼ਿਕਾਰ ਬਣ ਗਈ ਹਾਂ।'' ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫ਼ੀ ਪਸੰਦ ਆ ਰਿਹਾ ਹੈ। ਫੈਨਜ਼ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।









View this post on Instagram






A post shared by Filmfare (@filmfare)



ਦੱਸ ਦਈਏ ਕਿ ਮਲਾਇਕਾ ਅਰੋੜਾ ਨੇ ਗੀਤਾਂ ਰਾਹੀਂ ਬਾਲੀਵੁੱਡ 'ਚ ਆਪਣੀ ਖ਼ਾਸ ਪਛਾਣ ਬਣਾਈ ਹੈ। ਉਸ ਨੇ 'ਅਨਾਰਕਲੀ' ਅਤੇ 'ਮੁੰਨੀ ਬਦਨਾਮ' ਵਰਗੇ ਕਈ ਸੁਪਰਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਦੇ ਡਾਂਸ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਉਹ ਟੀ. ਵੀ. ਦੇ ਕਈ ਰਿਐਲਿਟੀ ਸ਼ੋਅ 'ਚ ਬਤੌਰ ਜੱਜ ਦੀ ਭੂਮਿਕਾ 'ਚ ਵੀ ਨਜ਼ਰ ਆ ਚੁੱਕੀ ਹੈ।

Published by:Krishan Sharma
First published:

Tags: Bollwood, Bollywood actress, In bollywood, Instagram, Social media, Socialmedia, Viral video