ਚੰਡੀਗੜ੍ਹ: ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.), ਨੇ ਸ਼ੁੱਕਰਵਾਰ ਨੂੰ ਨਵੀਂ ਸੀਰੀਜ਼ CH01-CQ ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਈ-ਨਿਲਾਮੀ ਦੌਰਾਨ CH01CH ਸੀਰੀਜ਼ ਦੇ ਫੈਂਸੀ ਰਜਿਸਟ੍ਰੇਸ਼ਨ ਨੰਬਰ, '0001' ਦੀ 21.22 ਲੱਖ ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ।
ਦੱਸ ਦੇਈਏ ਕਿ ਇਹ RLA ਦੇ ਇਤਿਹਾਸ ਵਿੱਚ ਇਸ ਨੰਬਰ ਲਈ ਹੁਣ ਤੱਕ ਦੀ ਦੂਜੀ ਸਭ ਤੋਂ ਵੱਧ ਕਮਾਈ ਹੈ। CH01AP ਸੀਰੀਜ਼ ਦੇ ਰਜਿਸਟ੍ਰੇਸ਼ਨ ਨੰਬਰ 0001 ਲਈ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ 2012 ਵਿੱਚ 26.05 ਲੱਖ ਰੁਪਏ ਵਿੱਚ ਲਗਾਈ ਗਈ ਸੀ।
CH 01 CH 0101 ਨੰਬਰ RLA ਨਿਲਾਮੀ ਵਿੱਚ ਦੂਜਾ ਸਭ ਤੋਂ ਮਹਿੰਗਾ ਨੰਬਰ ਸੀ। ਇਸ ਨੂੰ 7.30 ਲੱਖ ਰੁਪਏ 'ਚ ਵੇਚਿਆ ਗਿਆ। ਇਹ ਨੰਬਰ ਲੈਣ ਲਈ 64 ਲੋਕਾਂ ਨੇ ਬੋਲੀ ਲਗਾਈ ਸੀ। ਇਸ ਨਿਲਾਮੀ ਤੋਂ ਆਰਐਲਏ ਨੂੰ ਕੁੱਲ 2,31,15,000 ਰੁਪਏ ਦੀ ਕਮਾਈ ਹੋਈ। ਆਰਐਲਏ ਵੱਲੋਂ ਕੁੱਲ 50 ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ।
.ਇਸ ਤੋਂ ਬਾਅਦ 0009 ਨੰਬਰ ਦੀ 11 ਲੱਖ ਰੁਪਏ ਵਿੱਚ ਬੋਲੀ ਹੋਈ ਹੈ।ਇਸ ਨਿਲਾਮੀ ਵਿੱਚ ਵਿਭਾਗ ਕੁੱਲ 462 ਫੈਂਸੀ ਨੰਬਰ ਵੇਚਣ ਵਿੱਚ ਸਫ਼ਲ ਰਿਹਾ ਹੈ, ਜਿਸ ਨਾਲ ਵਿਭਾਗ ਨੂੰ 2.57 ਕਰੋੜ ਰੁਪਏ ਦੀ ਕਮਾਈ ਹੋਈ ਹੈ।
ਇਸ ਨਿਲਾਮੀ ਵਿੱਚ ਪੁਰਾਣੇ ਸੀਰੀਜ਼ ਦੇ ਨੰਬਰ ਵੀ ਸ਼ਾਮਲ ਸਨ , ਜਿਨ੍ਹਾਂ ਵਿੱਚ CH01CP, CH01-CN, CH01-CM, CH01-CL, CH01-CK, CH01-CJ, CH01-CG, CH01-CF, CH01-CE, CH01- ਵੀ ਸ਼ਾਮਲ ਹਨ। CD, CH01-CC, CH01-CB, CH01-CA, CH01-BZ, CH01-BY, CH01-BX, CH01BW, CH01-BV, CH01-BT, CH01-BS ਅਤੇ CH01-A ਲੜੀ ਨੰਬਰ ਜਿਨ੍ਹਾਂ ਵਿੱਚੋਂ ਵਿਭਾਗ ਕੁਝ ਨੰਬਰਾਂ ਦੀ ਨਿਲਾਮੀ ਕਰਨ 'ਚ ਵੀ ਸਫਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Number, Sale