• Home
  • »
  • News
  • »
  • punjab
  • »
  • CHANDIGARH FEROZEPUR 7 CRORE HEROIN SEIZED NEAR BORDER JOINT OPERATION BY BSF AND PUNJAB POLICE KS

ਸਰਹੱਦ ਨੇੜਿਓਂ 7 ਕਰੋੜ ਦੀ ਹੈਰੋਇਨ ਬਰਾਮਦ, ਬੀਐਸਐਫ ਤੇ ਪੰਜਾਬ ਪੁਲਿਸ ਨੇ ਕੀਤੀ ਸਾਂਝੀ ਕਾਰਵਾਈ

ਪੰਜਾਬ ਪੁਲਿਸ (Punjab Police) ਅਤੇ ਬੀਐਸਐਫ ਨੇ ਇੱਕ ਸਾਂਝੀ ਕਾਰਵਾਈ ਵਿੱਚ 7 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਵੀਰਵਾਰ ਨੂੰ ਇਸ ਕਾਰਵਾਈ ਨੂੰ ਸਰਹੱਦ ਤੋਂ ਕੁੱਝ ਦੂਰੀ 'ਤੇ ਹੀ ਅੰਜਾਮ ਦਿੱਤਾ ਗਿਆ।

  • Share this:
    ਚੰਡੀਗੜ੍ਹ: ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰ ਖੇਤਰ ਨੂੰ ਵਧਾਏ ਜਾਣ ਸਬੰਧੀ ਤਣਾਅ ਅਜੇ ਜਾਰੀ ਹੈ। ਇਸ ਦੌਰਾਨ ਪੰਜਾਬ ਪੁਲਿਸ (Punjab Police) ਅਤੇ ਬੀਐਸਐਫ ਨੇ ਇੱਕ ਸਾਂਝੀ ਕਾਰਵਾਈ ਵਿੱਚ 7 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਵੀਰਵਾਰ ਨੂੰ ਇਸ ਕਾਰਵਾਈ ਨੂੰ ਸਰਹੱਦ ਤੋਂ ਕੁੱਝ ਦੂਰੀ 'ਤੇ ਹੀ ਅੰਜਾਮ ਦਿੱਤਾ ਗਿਆ।

    ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੀਐਸਐਫ ਦਾ ਘੇਰਾ ਵਧਾਉਣ ਸਬੰਧੀ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਬਲ ਇਸ ਤਰ੍ਹਾਂ ਦੀ ਤਲਾਸ਼ੀ, ਜ਼ਬਤੀ ਅਤੇ 50 ਕਿਲੋਮੀਟਰ ਤੱਕ ਗ੍ਰਿਫ਼ਤਾਰੀਆਂ ਕਰ ਸਕਦਾ ਹੈ। ਪੰਜਾਬ, ਆਸਾਮ ਅਤੇ ਪੱਛਮੀ ਬੰਗਾਲ ਵਿੱਚ ਕੌਮਾਂਤਰੀ ਸਰਹੱਦ 'ਤੇ ਪਹਿਲਾਂ ਇਹ ਘੇਰਾ 15 ਕਿਲੋਮੀਟਰ ਦਾ ਸੀ।

    ਬੀਐਸਐਫ ਸੂਤਰਾਂ ਨੇ ਨਿਊਜ਼18 ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਅਤੇ ਸੂਬੇ ਦੇ ਨਾਰਕੋਟਿਕਸ ਕੰਟਰੋਲ ਸੈਲ ਨਾਲ ਪੰਜਾਬ ਦੇ ਫਿਰੋਜ਼ਪੁਰ ਵਿੱਚ ਤਾਪੂ ਆਊਟਪੋਸਟ ਏਰੀਆ ਵਿੱਚ ਬਾਰਡਰ ਸਕਿਓਰਟੀ ਫੋਰਸ ਨੇੜੇ ਸ਼ਾਮ 4.20 ਵਜੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, 'ਅਪ੍ਰੇਸ਼ਨ ਦੌਰਾਨ ਟੀਮ ਨੇ ਪਾਬੰਦੀਸ਼ੁਦਾ ਸਾਮਾਨ ਦੇ 4 ਪੈਕਟ ਬਰਾਮਦ ਕੀਤੇ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਰੀਬ 6.6 ਕਿਲੋ ਹੈਰੋਇਨ ਅਤੇ 1.13 ਕਿੱਲੋ ਸ਼ੱਕਰ ਹੋ ਸਕਦੀ ਹੈ।' ਸੂਤਰਾਂ ਨੇ ਦੱਸਿਆ ਸੀ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਇਹ ਇਸ ਤਰ੍ਹਾਂ ਦੀ ਦੂਜੀ ਜ਼ਬਤੀ ਹੈ।

    ਪੰਜਾਬ ਸਰਕਾਰ ਦਾ ਵਿਰੋਧ
    ਕੇਂਦਰ ਦੇ ਫੈਸਲੇ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਵਿਰੋਧ ਕੀਤਾ ਹੈ। ਉਧਰ, ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਾਜ ਦੇ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਦੇਸ਼ ਦੇ ਸੰਘੀ ਢਾਂਚੇ 'ਤੇ ਸੱਟ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕੀਤਾ, 'ਮੈਂ ਅੰਤਰਰਾਸ਼ਟਰੀ ਸਰਹੱਦਾਂ ਦੇ 50 ਕਿਲੋਮੀਟਰ ਦੇ ਖੇਤਰ ਵਿੱਚ ਬੀਐਸਐਫ ਨੂੰ ਵਾਧੂ ਅਧਿਕਾਰ ਦੇਣ ਦੇ ਭਾਰਤ ਸਰਕਾਰ ਦੇ ਇਕਤਰਫਾ ਫੈਸਲੇ ਦੀ ਨਿਖੇਧੀ ਕਰਦਾ ਹਾਂ, ਜਿਹੜਾ ਸੰਘਵਾਦ 'ਤੇ ਸਿੱਧਾ ਹਮਲਾ ਹੈ। ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਤਰਕਹੀਣ ਨਿਰਣੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਾ ਹਾਂ।''
    Published by:Krishan Sharma
    First published:
    Advertisement
    Advertisement