Home /News /punjab /

Budget 2022-23: ਮਾਨ ਸਰਕਾਰ ਵੱਲੋਂ 1,55,860 ਲੱਖ ਕਰੋੜ ਰੁਪਏ ਦਾ ਪਹਿਲਾ ਬਜਟ ਪੇਸ਼, ਸਿੱਖਿਆ, ਸਿਹਤ ਅਤੇ ਮੁਫ਼ਤ ਬਿਜਲੀ 'ਤੇ ਕੇਂਦਰਿਤ

Budget 2022-23: ਮਾਨ ਸਰਕਾਰ ਵੱਲੋਂ 1,55,860 ਲੱਖ ਕਰੋੜ ਰੁਪਏ ਦਾ ਪਹਿਲਾ ਬਜਟ ਪੇਸ਼, ਸਿੱਖਿਆ, ਸਿਹਤ ਅਤੇ ਮੁਫ਼ਤ ਬਿਜਲੀ 'ਤੇ ਕੇਂਦਰਿਤ

Youtube Video

Punjab Budget 2022-23: ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ 2022-23 ਲਈ ਸੋਮਵਾਰ ਕੁੱਲ 1,55,860 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਦੌਰਾਨ ਦੱਸਿਆ ਕਿ ਮੌਜੂਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ 14 ਫ਼ੀਸਦੀ ਵੱਧ ਹੈ।

 • Share this:
  ਚੰਡੀਗੜ੍ਹ: Punjab Budget 2022-23: ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ 2022-23 ਲਈ ਸੋਮਵਾਰ ਕੁੱਲ 1,55,860 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਦੌਰਾਨ ਦੱਸਿਆ ਕਿ ਮੌਜੂਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ 14 ਫ਼ੀਸਦੀ ਵੱਧ ਹੈ।

  ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦਾ ਟੈਕਸ ਮਾਲੀਆਂ 72 ਫ਼ੀਸਦੀ ਤੋਂ ਘਟ ਕੇ 48 ਫ਼ੀਸਦੀ ਉੱਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2047 ਤੱਕ ਪੰਜਾਬ ਨੂੰ ਦੇਸ਼ ਦਾ ਸਿੱਖਿਆ ਵਿੱਚ ਮੋਹਰੀ ਸੂਬਾ ਬਣਾਉਣਾ ਜਿਸ ਲਈ ਕਈ ਅਹਿਮ ਸੁਧਾਰ ਕੀਤੇ ਜਾ ਰਹੇ ਹਨ।

  16000 ਮੁਹੱਲਾ ਕਲੀਨਿਕਾਂ ਦਾ ਵਾਅਦਾ

  ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕਾਂ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਬਾਅਦ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ 1 ਜੁਲਾਈ ਤੋਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਬਜਟ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਨਤਾ 'ਤੇ ਕੋਈ ਟੈਕਸ ਨਾ ਲਗਾਇਆ ਜਾਵੇ। ਭਗਵੰਤ ਮਾਨ ਵੱਲੋਂ ਬਜਟ 'ਚ ਸਿੱਖਿਆ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ 'ਆਪ' ਆਗੂਆਂ ਨੇ ਪੰਜਾਬ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਵੀ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਪੰਜਾਬ ਭਰ ਵਿੱਚ 16000 ਮੁਹੱਲਾ ਕਲੀਨਿਕ ਖੋਲ੍ਹਣ ਦਾ ਵੀ ਵਾਅਦਾ ਕੀਤਾ ਹੈ।

  ਕਾਗਜ਼ ਰਹਿਤ ਬਜਟ

  ਇਸ ਵਾਰ ਹਾਊਸ 'ਚ ਪੇਪਰ ਰਹਿਤ ਬਜਟ ਪੇਸ਼ ਕੀਤਾ ਜਾਵੇਗਾ। ਸਾਰੇ ਬਜਟ ਦਸਤਾਵੇਜ਼ ਇੱਕ ਮੋਬਾਈਲ ਐਪਲੀਕੇਸ਼ਨ 'ਤੇ ਅਪਲੋਡ ਕੀਤੇ ਗਏ ਹਨ। ਇਸ ਨੂੰ ਵਿਭਾਗ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ। ਕਿਸੇ ਵੀ ਬਜਟ ਦਸਤਾਵੇਜ਼ਾਂ ਦੀਆਂ ਕਾਗਜ਼ੀ ਕਾਪੀਆਂ ਸਦਨ ਵਿੱਚ ਮੈਂਬਰਾਂ ਨੂੰ ਨਹੀਂ ਵੰਡੀਆਂ ਜਾਣਗੀਆਂ। ਵਿਧਾਨ ਸਭਾ ਸਕੱਤਰੇਤ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਹਾਈ ਸਪੀਡ ਇੰਟਰਨੈੱਟ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਆਨਲਾਈਨ ਪੜ੍ਹ ਸਕਣ।

  ਦੋਹਰੀ ਮੀਟਿੰਗ ਪ੍ਰਸਤਾਵ

  ਵਿਧਾਨ ਸਭਾ ਜ਼ੀਰੋ ਆਵਰ ਨੂੰ ਨਿਯਮਤ ਕਰਨ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰ ਨੂੰ ਮੈਂਬਰਾਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਦਾ ਜਵਾਬ ਦੇਣਾ ਹੋਵੇਗਾ। ਸਰਕਾਰ ਨੇ ਸੈਸ਼ਨ ਦੇ ਏਜੰਡੇ ਵਿੱਚ 30 ਜੂਨ ਨੂੰ ਖ਼ਤਮ ਹੋਣ ਵਾਲੇ ਸਦਨ ਦੇ ਸੈਸ਼ਨ ਦੀ ਦੋਹਰੀ ਬੈਠਕ ਦਾ ਪ੍ਰਸਤਾਵ ਰੱਖਿਆ ਹੈ। ਸਦਨ 'ਚ ਬਜਟ ਦੇ ਮੇਜ਼ 'ਤੇ ਰੱਖੇ ਜਾਣ ਤੋਂ ਇਲਾਵਾ ਹੰਗਾਮਾ ਹੋਣ ਦੀ ਵੀ ਸੰਭਾਵਨਾ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਉਪ ਚੋਣਾਂ ਵਿੱਚ ‘ਆਪ’ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਲਈ ਵਿਰੋਧੀ ਧਿਰ ਵੱਲੋਂ ਸੱਤਾਧਾਰੀ ਧਿਰ 'ਤੇ ਹਮਲੇ ਕੀਤੇ ਜਾਣ ਦੀ ਸੰਭਾਵਨਾ ਹੈ।

  ਵਿੱਤ ਮੰਤਰੀ ਨੇ ਬਜਟ 'ਚ ਪੰਜਾਬ ਵਾਸੀਆਂ ਨੂੰ ਕੀ ਕੁੱਝ ਦਿੱਤਾ...

  • ਬਜਟ ਵਿੱਚ ਸਿਹਤ ਸਹੂਲਤਾਂ ’ਤੇ ਕੁੱਲ 4731 ਕਰੋੜ ਰੁਪਏ ਖਰਚ ਕੀਤੇ ਜਾਣਗੇ।

  • 26,454 ਮੁਲਾਜ਼ਮਾਂ ਦੀ ਨਵੀਂ ਭਰਤੀ ਹੋਵੇਗੀ ਅਤੇ 36000 ਠੇਕੇ ਉੱਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ।

  • ਖੇਡਾਂ ਵਿੱਚ ਪੰਜਾਬ ਨੂੰ ਮੁੜ ਨੰਬਰ ਇਕ ਬਣਾਉਣ ਲਈ ਉੱਭਰਦੇ ਤੇ ਉੱਤਮ ਖਿਡਾਰੀਆਂ ਲਈ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਲਈ 25 ਕਰੋੜ ਰੁਪਏ ਰੱਖੇ।

  • ਸੰਤ ਬਾਬਾ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੰਗਰੂਰ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ। ਇਸ ਲਈ ਬਜਟ ਵਿੱਚ 50 ਕਰੋੜ ਰੁਪਏ ਰੱਖੇ।

  • ਸਰਕਾਰ ਵੱਲੋਂ 117 ਮੁਹੱਲਾ ਕਲੀਨਿਕ ਬਣਾਏ ਜਾਣਗੇ। 15 ਅਗਸਤ 2022 ਤੱਕ 75 ਮੁਹੱਲਾ ਕਲੀਨਿਕ ਕਾਰਜਸ਼ੀਲ ਹੋ ਜਾਣਗੇ। ਇਸ ਲਈ 77 ਕਰੋੜ ਰੁਪਏ ਰੱਖੇ।

  • ਲੌਂਗੋਵਾਲ (ਸੁਨਾਮ) ਵਿਖੇ ਉੱਚ ਪੱਧਰੀ ਸਟੇਡੀਅਮ ਬਣੇਗਾ। ਮੌਜੂਦਾ ਸਟੇਡੀਅਮਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ।

  • ਸਰਕਾਰ ਵੱਲੋਂ 117 ਮੁਹੱਲਾ ਕਲੀਨਿਕ ਬਣਾਏ ਜਾਣਗੇ। 15 ਅਗਸਤ 2022 ਤੱਕ 75 ਮੁਹੱਲਾ ਕਲੀਨਿਕ ਕਾਰਜਸ਼ੀਲ ਹੋ ਜਾਣਗੇ। ਇਸ ਲਈ 77 ਕਰੋੜ ਰੁਪਏ ਰੱਖੇ।

  • ਸੰਗਰੂਰ ਵਿੱਚ 100 ਸੀਟਾਂ ਵਾਲਾ ਨਵਾਂ ਮੈਡੀਕਲ ਕਾਲਜ ਬਣਾਇਆ ਜਾਵੇਗਾ

  • ਵਿੱਤੀ ਸਾਲ 2022-23 ਵਿੱਚ ਸਿੱਖਿਆ ਖੇਤਰ ਲਈ ਕੁੱਲ ਬਜਟ ਦਾ 16.27 ਫ਼ੀਸਦੀ ਬਜਟ ਦੀ ਵਿਵਸਥਾ

  • ਸਕੂਲ ਤੇ ਉਚੇਰੀ ਸਿੱਖਿਆ ਲਈ ਪਿਛਲੇ ਸਾਲ ਨਾਲ਼ੋਂ ਬਜਟ ਵਿੱਚ 16% ਵਾਧਾ

  • ਲੁਧਿਆਣਾ, ਮੁਕਤਸਰ, ਬਰਨਾਲਾ, ਤਰਨ ਤਾਰਨ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਮਾਲੇਰਕੋਟਲਾ, ਪਠਾਨਕੋਟ ਤੇ ਫਾਜਿਲਕਾ 9 ਜਿਲਿਆ ਦੇ ਸਰਕਾਰੀ ਕਾਲਜਾਂ ਵਿੱਚ ਲਾਇਬ੍ਰੇਰੀਆਂ ਦੇ ਬੁਨਿਆਦੀ ਢਾਂਚੇ ਲਈ 30 ਕਰੋੜ ਰੁਪਏ ਰੱਖੇ

  • ਸਰਕਾਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਤੱਕ ਸਾਰੇ ਸਟੂਡੈਂਟਸ ਨੂੰ ਮੁਫ਼ਤ ਵਰਦੀ

  • ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ 200 ਕਰੋੜ ਰੁਪਏ ਰੱਖੇ

  • ਤਕਨੀਕੀ ਸਿੱਖਿਆ ਲਈ ਪਿਛਲੇ ਸਾਲ ਨਾਲ਼ੋਂ ਬਜਟ ਵਿੱਚ 47% ਵਾਧਾ

  • ਮੈਡੀਕਲ ਸਿੱਖਿਆ ਲਈ ਪਿਛਲੇ ਸਾਲ ਨਾਲ਼ੋਂ ਬਜਟ ਵਿੱਚ 57% ਵਾਧਾ

  • ਪ੍ਰਾਇਮਰੀ ਤੋਂ ਅੱਠਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਵਰਦੀ ਦਿੱਤੀ ਜਾਵੇਗੀ।
   ਪਹਿਲਾਂ ਸਿਰਫ਼ ਵਿਦਿਆਰਥਣਾਂ ਅਤੇ ਐਸਸੀ ਐਸਟੀ ਵਿਦਿਆਰਥੀ ਹੀ ਉਪਲਬਧ ਸਨ।
   ਵਿਦਿਆਰਥੀਆਂ ਦੀ ਵਰਦੀ 'ਤੇ 21 ਕਰੋੜ ਰੁਪਏ ਖਰਚ ਕੀਤੇ ਜਾਣਗੇ।

  Published by:Krishan Sharma
  First published:

  Tags: AAP Punjab, Bhagwant Mann, Budget 2022, Punjab Budget 2022, Punjab government, Punjab politics

  ਅਗਲੀ ਖਬਰ